jalandhar

ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕੂਪੁਰ ਢੇਪੁਰ ਜਲੰਧਰ ਵਿਖੇ ਅਹਿਮ ਮੀਟਿੰਗ ਕੀਤੀ

ਆਦਮਪੁਰ 30 ਮਈ (ਬਲਬੀਰ ਸਿੰਘ ਕਰਮ, ਕਰਮਵੀਰ ਸਿੰਘ)- ਅੱਜ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕੂਪੁਰ ਢੇਪੁਰ ਅੱਡਾ ਕਠਾਰ ਜਿਲਾ ਜਲੰਧਰ ਵਿਖੇ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ ਬਹੁਗਿਣਤੀ ਦਲਿਤ ਗਰੀਬ, ਕਮਜੋਰ ਅਤੇ ਜਾਤ ਪਾਤ ਦੇ ਟਕਰਾਅ ਕਰਕੇ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਿੱਤਾਂ ਦੇ ਟਕਰਾਅ ਕਰਕੇ, ਕਿਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਦੀ ਬੇਅਦਬੀ, ਕਿਤੇ ਡਾ ਅੰਬੇਦਕਰ ਜੀ ਦੀ ਮੂਰਤੀ ਦੀ ਬੇਅਦਬੀ ਵਿਤਕਰੇ ਤਸੱਦਦ ਦੀ ਸ਼ਿਕਾਰ ਹੈ ਅਤੇ ਇਸ ਬਹੁਗਿਣਤੀ ਨੂੰ ਦਬਾਅ ਤੇ ਤਸ਼ੱਦਦ ਝੱਲਣੀ ਪੈਂਦੀ ਹੈ। ਜਦ ਪੀੜਤ ਆਪਣੇ ਹੱਕ ਤੇ ਇਨਸਾਫ ਲਈ ਸਰਕਾਰੀ ਅਦਾਰਿਆਂ ਵਿੱਚ ਪਹੁੰਚ ਕਰਦੇ ਹਨ ਤਾਂ ਕਈ ਵਾਰ ਦੇਖਣ ਚ ਆਉਂਦਾ ਹੈ ਕਿ ਆਪਣੇ ਪ੍ਰਭਾਵ,ਸਬੰਧਾ ਅਤੇ ਰਾਜਨੀਤਕ ਪਹੁੰਚ ਸਦਕਾ ਕੁੱਝ ਦੋਸ਼ੀ ਕਾਰਵਾਈਆਂ ਹੋਣ ਤੋਂ ਸਫਲ ਹੋ ਜਾਂਦੇ ਹਨ। ਜਿਸ ਨਾਲ ਜਿੱਥੇ ਮਾਹੌਲ ਖਰਾਬ ਹੁੰਦਾ ਹੈ ਉੱਥੇ ਹੀ ਰਾਜਨੀਤੀ ਵੀ ਹੁੰਦੀ ਹੈ। ਭਾਰਤ ਦਾ ਸੰਵਿਧਾਨ ਜਿੱਥੇ ਹਰ ਇੱਕ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ, ਉੱਥੇ ਇਸਦੀ ਪਾਲਣਾ ਲਈ ਸਮਾਜ ਦੇ ਹਰ ਵਰਗ ਦੀ ਬਣਦੀ ਨੁਮਾਇੰਦਗੀ ਵੀ ਲਾਜਮੀ ਕਰਦਾ ਹੈ, ਜੋ ਕਿ ਮੌਜੂਦਾ ਦੌਰ ਵਿੱਚ ਗੈਰਵਾਜਿਵ ਢੰਗ ਨਾਲ ਘੱਟ ਹੈ। ਅੱਜ ਪੰਜਾਬ ਦੇ ਲੱਗਭਗ ਹਰ ਮਹਿਕਮੇ ਵਿੱਚ ਇਹ ਨੁਮਾਇੰਦਗੀ ਨਾਦਾਰਦ ਹੈ ਅਤੇ ਕੁੰਜੀਵਤ ਪ੍ਸ਼ਾਸ਼ਨਿਕ ਅਸਾਮੀਆਂ ਤੇ ਦਲਿਤ ਸਮਾਜ ਨੀਂ ਦਿਖਦਾ, ਜੇਕਰ ਕਿਤੇ ਹੈ ਵੀ ਉਸਨੂੰ ਦਬਾਉਣ ਅਤੇ ਪ੍ਭਾਵਹੀਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਨਾ ਸਾਰੀਆ ਘਟਨਾਵਾਂ ਅਤੇ ਰੁਝਾਨਾਂ ਕਰਕੇ ਪ੍ਰਭਾਵਸ਼ਾਲੀ ਅਮੀਰ, ਜਗੀਰੂ ਅਤੇ ਉੱਚ ਜਾਤੀ ਦੇ ਕੁਝ ਵਰਗਾ ਦਾ ਸਰਕਾਰ ਅਤੇ ਪ੍ਰਸ਼ਾਸਨ ਵਿੱਚ ਗਲਬਾ ਅਤੇ ਦਬਦਬਾ ਦਿਸਦਾ ਹੀ ਨਹੀਂ ਮਹਿਸੂਸ ਵੀ ਕਰਵਾਇਆ ਜਾ ਰਿਹਾ ਹੈ, ਜਿਸ ਦੀ ਘੋਰ ਨਿੰਦਾ ਕਰਦੇ ਹੋਏ ਅਸੀਂ ਆਪਣਾ ਅਸੰਤੋਸ਼ ਅਤੇ ਵਿਰੋਧ ਦਰਜ ਕਰਦੇ ਹਾਂ ਕਿਉਂਕਿ ਇਹ ਸੰਵਿਧਾਨਿਕ ਹੱਕਾਂ, ਸਿਧਾਂਤਾਂ ਅਤੇ ਨੁਮਾਇੰਦਗੀ ਦੇ ਵਿਧਾਨ ਦੀ ਉਲੱਘਣਾ ਹੀ ਨਹੀਂ ਸਗੋਂ ਸਾਡੇ ਗੁਰੂਆਂ, ਸੰਤ ਮਹਾਂਪੁਰਸ਼ਾ ਦੀ ਸਿੱਖਿਆ , ਸਾਝੀ ਵਾਲਤਾ, ਸਰਬਤ ਦੇ ਭਲੇ ਅਤੇ ਬੇਗਮਪੁਰੇ ਦੀ ਸੋਚ ਦੇ ਨਾਲ ਗੱਦਾਰੀ ਅਤੇ ਧੋਖਾ ਹੈ। ਇਸ ਤਰ੍ਹਾਂ ਦੇ ਵਿਤਕਰੇ ਦੇ ਰੁਝਾਨਾਂ ਨੂੰ ਠੱਲ ਪਾਉਣ ਲਈ ਸਰਕਾਰ ਤੋਂ ਮੰਗ ਕਰਦੇ ਹਾਂ ।

Tags