jalandhar

ਬੱਲਾਂ ਨੇੜੇ ਤੇਜ਼ ਰਫਤਾਰ ਟਰੱਕ ਨੇ ਨੌਜਵਾਨ ਨੂੰ ਕੁਚਲਿਆ

ਨੌਜਵਾਨ ਦੀ ਮੌਕੇ ਤੇ ਹੋਈ ਮੌਤ
ਜਲੰਧਰ 28 ਜੁਲਾਈ (ਅਮਰਜੀਤ ਸਿੰਘ, ਜਸਵਿੰਦਰ ਬੱਲ): ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਬੱਲਾਂ ਅੱਡੇ ਦੇ ਨਜ਼ਦੀਕ ਸਵੇਰੇ ਛੇ ਵਜੇ ਦੇ ਕਰੀਬ ਪਠਾਨਕੋਟ ਵੱਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਪਾਰ ਕਰ ਰਹੇ ਨੌਜਵਾਨ ਨੂੰ ਕੁਚਲ ਦਿੱਤਾ। ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਪੁੱਤਰ ਬਾਬੂ ਲਾਲ ਵਾਸੀ ਤਾਹਰਪੁਰ ਜ਼ਿਲ੍ਹਾ ਸੁਲਤਾਨਪੁਰ ਯੂ ਪੀ ਜੋ ਸਰਮਸਤਪੁਰ ਵਿਖੇ ਪਾਈਪਾਂ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ। ਜ਼ੋ ਸਵੇਰੇ ਛੇ ਕੁ ਹੋਏ ਦੇ ਕਰੀਬ ਸੜਕ ਪਾਰ ਕਰ ਰਿਹਾ ਸੀ ਤਾ ਪਠਾਨਕੋਟ ਵੱਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਪੀ ਬੀ 07-ਏ ਐੱਸ -9580 ਜਿਸ ਨੂੰ ਸੁਰਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੇਰਾ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਦੁਰਘਟਨਾ ਉਪਰੰਤ ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ। ਮਿਰਤਕ ਰਾਜੇਸ਼ ਕੁਮਾਰ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਅਤੇ ਟਰੱਕ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਟਰੱਕ ਚਾਲਕ ਦੀ ਭਾਲ ਜਾਰੀ ਹੈ।

Tags