jalandhar

ਕਪੂਰਥਲਾ ਚੋਂ ਠੱਗੀ ਮਾਰ ਕੇ ਭਜਿਆ ਵਿਆਕਤੀ ਕਰਤਾਰਪੁਰ ਪੁਲਿਸ ਅੜਿੱਕੇ ਆਇਆ

ਜਲੰਧਰ/ਕਰਤਾਰਪੁਰ (ਅਮਰਜੀਤ ਸਿੰਘ)- ਕਰਤਾਰਪੁਰ ਪੁਲਿਸ ਵਲੋਂ ਮੁੱਖ ਚੌਕ ‘ਚ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਕਪੂਰਥਲਾ ਚੋਂ ਠੱਗੀ ਮਾਰ ਕੇ ਭਜਿਆ ਵਿਆਕਤੀ ਕਰਤਾਰਪੁਰ ਪੁਲਿਸ ਨੇ ਕਾਬੂ ਕਰਨ ਵਿੱਚ ਵਿਸ਼ੇਸ਼ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁੱਖੀ ਸਿਕੰਦਰ ਸਿੰਘ ਨੇ ਦਸਿਆ ਕਿ ਉਹ ਮੁਲਾਜ਼ਮਾਂ ਸਮੇਤ ਕਰਤਾਰਪੁਰ ਦੇ ਬਜ਼ਾਰਾ ਵਿੱਚ ਗਸ਼ਤ ਤੇ ਸਨ ਤਾਂ ਮੈਨੂੰ ਅਚਾਨਕ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਕਿ ਕਪੂਰਥਲਾ ਤੋਂ ਕਰਤਾਰਪੁਰ ਦੀ ਤਰਫ਼ ਇੱਕ ਸਫੇਦ ਕਾਰ ਆ ਰਹੀ ਹੈ। ਜਿਸਨੂੰ ਰੋਕਿਆ ਜਾਵੇ। ਉਨਾਂ ਦਸਿਆ ਕਿ ਕੰਟਰੋਲ ਰੂਮ ਤੋਂ ਇਤਲਾਹ ਮਿਲਦੇ ਕੁਝ ਮਿੰਟਾਂ ਵਿੱਚ ਮੁਲਾਜ਼ਮਾਂ ਸਮੇਤ ਉਹ ਨਾਕੇ ਤੇ ਪਹੁੱਚ ਗਏ ਅਤੇ ਕਪੂਰਥਲਾ ਦੀ ਤਰਫੋਂ ਆ ਰਹੀ ਕਾਰ ਨੂੰ ਕੋਰ ਕੇ ਕਾਰ ਚਾਲਕ ਨੂੰ ਕਾਬੂ ਕਰਕੇ ਕਾਰ ਨੂੰ ਕਬਜੇ ਵਿੱਚ ਲੈ ਲਿਆ। ਕਾਰ ਚਾਲਕ ਹੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਰੇਲ ਕੋਚ ਫੈਕਟਰੀ ਕਪੂਰਥਲਾ ਵਜੋਂ ਹੋਈ ਹੈ। ਉਨਾਂ ਦਸਿਆ ਕਿ ਉਨ੍ਹਾਂ ਵਲੋਂ ਕਾਰ ਚਾਲਕ ਨੂੰ ਕਾਬੂ ਕਰਨ ਉਪਰੰਤ ਥਾਣਾ ਸਿਟੀ ਕਪੂਰਥਲਾ ਦੇ ਐਸ.ਐਚ,ਓ ਹਰਜਿੰਦਰ ਸਿੰਘ ਕਾਰ ਸਮੇਤ ਕਾਬੂ ਕਰਨ ਦੀ ਸੂਚਨਾ ਦਿੱਤੀ। ਕੁਝ ਦੇਰ ਬਾਅਦ ਐਡੀਸ਼ਨਲ ਐਸ.ਐੱਚ.ਓ ਕਪੂਰਥਲਾ ਤੋਂ ਕਰਤਾਰਪੁਰ ਪੁੱਜ ਗਏ ਜਿਨ੍ਹਾਂ ਸਾਰੀ ਘਟਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਉਕਤ ਕਾਰ ਚਾਲਕ ਗੁਰਪ੍ਰੀਤ ਸਿੰਘ ਡੀ ਸੀ ਚੌਕ ਕਪੂਰਥਲਾ ਸਥਿਤ ਸ਼ਰਮਾ ਕਰਿਆਣਾ ਸਟੋਰ ਤੋਂ 168 ਕਿਲੋ ਦੇਸੀ ਘਿਓ ਦੇ ਡੱਬੇ ਖਰੀਦ ਕੇ ਆਪਣੀ ਕਾਰ ਚ ਰਖਵਾਏ ਸਨ। ਜੋ ਕਿ ਨੌਕਰ ਨੂੰ ਪੈਸੇ ਦੇਣ ਦੇ ਬਹਾਨੇ ਮੌਕੇ ਤੋਂ ਕਾਰ ਭਜਾ ਕੇ ਲੈ ਗਿਆ। ਕਰਿਆਨਾਂ ਸਟੋਰ ਦੇ ਮਾਲਕ ਨੇੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਦੇਖ ਕੇ ਕਾਰ ਦੇ ਨੰਬਰ ਅਤੇ ਰੰਗ ਸਬੰਧੀ ਪੁਲਿਸ ਥਾਣੇ ਅਤੇ ਸਾਰੇ ਥਾਣਿਆਂ ਨੂੰ ਅਲਰਟ ਸੂਚਨਾ ਕੀਤੀ। ਜਿਸਤੇ ਮੁਸ਼ਤੈਦੀ ਦਿਖਾੳਂਦੇ ਹੋਏ ਥਾਣਾ ਕਰਤਾਰਪੁਰ ਪੁਲਿਸ ਨੇ ਕਾਰ ਚਾਲਕ ਅਤੇ ਕਾਰ ਨੂੰ ਕਬਜੇ ਵਿੱਚ ਲੈ ਲਿਆ। ਕਰਤਾਰਪੁਰ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਥਾਣਾ ਕਪੂਰਥਲਾ ਦੇ ਐਡੀਸ਼ਨਲ ਐਸ.ਐਚ.ਓ ਮਨਦੀਪ ਸਿੰਘ ਦੇ ਹਵਾਲੇ ਕੀਤਾ। ਐਸ.ਐਚ.ਉ ਸਿਕੰਦਰ ਸਿੰਘ ਨੇ ਦਸਿਆ ਕਿ ਜਦ ਉਨ੍ਹਾਂ ਨੂੰ ਇਸ ਕਾਰ ਅਤੇ ਵਿਆਕਤੀ ਸਬੰਧੀ ਸੂਚਨਾਂ ਮਿਲੀ ਸੀ ਤਾਂ ਕਪੂਰਥਲਾ ਤਰਫੋਂ ਆਉਣ ਵਾਲੇ ਹਰ ਵਾਹਨ ਤੇ ਕਰਤਾਰਪੁਰ ਪੁਲਿਸ ਨੇ ਬਾਜ ਅੱਖ ਰੱਖੀ। ਕੁਝ ਮਿੰਟਾਂ ਬਾਅਦ ਇਕ ਸਫੇਦ ਰੰਗ ਦੀ ਕਾਰ ਨੰਬਰ ਪੀਬੀ08-ਈਜ਼ੀ-7398 ਤੇ ਏ.ਐਸ. ਆਈ ਬੋਧ ਰਾਜ ਦੀ ਨਜ਼ਰ ਪਈ ਅਤੇ ਇਸ਼ਾਰਾ ਮਿਲਦੇ ਹੀ ਥਾਣਾ ਮੁੱਖੀ ਸਿਕੰਦਰ ਸਿੰਘ ਬ੍ਹੜੀ ਫੁਰਤੀ ਨਾਲ ਕਾਰ ਚਾਲਕ ਨੂੰ ਦਬੋਚ ਲਿਆ ਅਤੇ ਕਾਰ ਸਮੇਤ ਕਾਰ ਚਾਲਕ ਨੂੰ ਕਬਜੇ ਵਿਚ ਲੈਕੇ ਕਾਰ ਖੱੁਦ ਡਰਾਈਵ ਕਰਕੇ ਕਾਰ ਨੂੰ ਥਾਣਾ ਕਰਤਾਰਪੁਰ ਲੈ ਆਏ/

Tags