jalandhar

ਕਰਤਾਰਪੁਰ ਪੁਲਿਸ ਨੇ ਨਸ਼ੇ ਦੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਇਕ ਵਿਅਕਤੀ ਕੀਤਾ ਕਾਬੂ

ਸਾਰੇ ਗਿਰੋਹ ਦਾ ਜਲਦ ਕਰਾਂਗੇ ਪਰਦਾਫਾਸ਼-ਐਸ ਐਚ ਓ ਸਿਕੰਦਰ ਸਿੰਘ
ਜਲੰਧਰ/ਕਰਤਾਰਪੁਰ (ਅਮਰਜੀਤ ਸਿੰਘ)- ਸ਼੍ਰੀ ਨਵਜੋਤ ਸਿੰਘ ਮਾਹਲ ਪੀ ਪੀ ਐਸ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਡੀ ਐਸ ਪੀ ਪਰਮਿੰਦਰ ਸਿੰਘ ਮੰਡ ਦੀ ਰਹਿਨੁਮਾਈ ਹੇਠ ਥਾਣਾ ਕਰਤਾਰਪੁਰ ਪੁਲਿਸ ਵਲੋਂ ਐਸ ਐਚ ਓ ਸਿਕੰਦਰ ਸਿੰਘ ਦੀ ਨਿਗਰਾਨੀ ਚ ਨਸ਼ਾ ਤਸਕਰੀ ਤੇ ਸ਼ਿਕੰਜਾ ਕਸਨ ਦੀ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸਬ ਇੰਸਪੈਕਟਰ ਆਤਮਜੀਤ ਸਿੰਘ ਅਤੇ ਏ ਐਸ ਆਈ ਪੀਪਲ ਸਿੰਘ ਵਲੋਂ ਕਿਸ਼ਨਗੜ੍ਹ ਰੋਡ ਜਲਾਂ ਸਿੰਘ ਮੋੜ ਤੋਂ ਇਕ ਵਿਅਕਤੀ ਨੂੰ ਭਾਰੀ ਮਾਤਰਾ ਚ ਨਸ਼ੇ ਦੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤਾ ਹੈ।ਦੋਸ਼ੀ ਦੀ ਪਹਿਚਾਣ ਮਲਕੀਤ ਸਿੰਘ ਉਰਫ ਮੀਤਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਜੱਲਾ ਸਿੰਘ ਥਾਣਾ ਕਰਤਾਰਪੁਰ ਵਜੋਂ ਹੋਈ।ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਕੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਮਲਕੀਤ ਸਿੰਘ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਟੀਕੇ ਅਤੇ ਨਸ਼ੀਲੀਆਂ ਗੋਲੀਆਂ ਕਿਥੋਂ ਖਰੀਦੀਆਂ ਅਤੇ ਕਿਸ ਨੂੰ ਦੇਣੀਆਂ ਸਨ ।ਇਸ ਸਾਰੇ ਰੈਕਟ ਦਾ ਜਲਦ ਪਰਦਾਫਾਸ਼ ਕੀਤਾ ਜਾਵੇਗਾ।

Tags