jalandhar

ਸ਼ਬਦ ਗਾਇਨ ਮੁਕਾਬਲੇ ‘ਚ ਦੂਸਰਾ ਸਥਾਨ ਕੀਤਾ ਪ੍ਰਾਪਤ

ਭੋਗਪੁਰ (ਪਰਮਜੀਤ ਸਾਬੀ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸਕੂਲਾਂ ਵਲੋਂ ਆਨ ਲਾਈਨ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨਤੀਜੇ ਵਜੋਂ ਅਦਾਰਾ ਨਵਾਂ ਜਮਾਂਨਾ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਭੋਗਲ ਦੀਆਂ ਦੋਨੋਂ ਸਪੁੱਤਰੀਆਂ ਜੈਸਮੀਨ ਕੌਰ ਕਲਾਸ ਸੱਤਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ, ਅਤੇ ਪ੍ਰਭਜੋਤ ਕੌਰ ਕਲਾਸ ਤੀਸਰੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਿਨਪਾਲਕੇ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਹੀ ਨਹੀਂ, ਸਗੋਂ ਆਪਣੇ ਅਧਿਆਪਕਾਂ ਦਾ ਵੀ ਮਾਣ ਵਧਾਇਆ ਹੈ। ਉਹਨਾਂ ਦੋਨੋਂ ਬੱਚੀਆਂ ਦਾ ਹੌਂਸਲਾ ਵਧਾਉਣ, ਉਹਨਾਂ ਮਿਹਨਤ ਦੀ ਦਾਦ ਦੇਣ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਨ ਲਈ ਬੀਬੀ ਪ੍ਰਿਤਪਾਲ ਕੌਰ ਮਝੈਲ ਸਕੱਤਰ ਮਹਿਲਾ ਕਾਂਗਰਸ ਪੰਜਾਬ, ਮੈਂਬਰ ਮਾਰਕੀਟ ਕਮੇਟੀ ਭੋਗਪੁਰ,ਮਨਦੀਪ ਸਿੰਘ ਮੰਨਾ ਮਝੈਲ ਪ੍ਰਧਾਨ ਕਾਂਗਰਸ ਸ਼ਕਤੀ ਸੰਗਠਨ ਪੰਜਾਬ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਇੰਚਾਰਜ ਹਲਕਾ ਕਰਤਾਰਪੁਰ ਨੇ ਭੋਗਲ ਪਰਿਵਾਰ ਦੇ ਘਰ ਪਹੁੰਚ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ। ਭੋਗਲ ਪਰਿਵਾਰ ਨੇ ਬੀਬੀ ਪ੍ਰਿਤਪਾਲ ਕੌਰ ਮਝੈਲ ਜੀ ਅਤੇ ਮੰਨਾ ਮਝੈਲ ਜੀ ਦਾ ਘਰ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ।

Tags