ਦਲਿਤ ਆਗੂ ਨਵਦੀਪ ਦਕੋਹਾ ਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆਂ ਪੰਜਾਬ ਮੀਤ  ਪ੍ਰਧਾਨ ਚੇਤਨਪਾਲ  ਸਿੰਘ, ਦੋਆਬਾ ਜੋਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਡੱਲੀ ਨੇ ਜਿਲਾ ਜਲੰਧਰ ਨਾਲ ਸੰਬਧਿਤ ਸਟੂਡੈਂਟਸ ਸੰਘਰਸ਼ ਮੋਰਚਾ ਦੇ ਵਿਦਿਆਰਥੀ ਤੇ ਦਲਿਤ ਆਗੂ ਨਵਦੀਪ ਦਕੋਹਾ ਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਨਵਦੀਪ ਦਕੋਹਾ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ। ਇਸ ਮੌਕੇ ਸੋਈ ਪੰਜਾਬ ਦੇ ਮੀਤ ਪ੍ਰਧਾਨ ਮਨਦੀਪ ਸਿੰਘ, ਲਖਵੀਰ ਵਿਰਦੀ, ਲਵਲੀ ਰਾਮਗੜੀਆਂ, ਪ੍ਰਭ ਰਾਮਗੜੀਆਂ, ਕਰਨ ਸੰਘਾ, ਵਿਜੇ ਜੰਡੂ ਅਤੇ ਹੋਰ ਹਾਜ਼ਰ ਸਨ।