ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਿਹਤ ਵਿਭਾਗ ਸੀ.ਐਚ.ਸੀ ਆਦਮਪੁਰ ਦੇ ਪਿੰਡ ਮਦਾਰਾ ਵਿਖੇ ਮੌਜੂਦ ਹੈਥਲ ਸੈਂਟਰ ਵਲੋਂ ਅੱਜ ਆਰ.ਟੀ.ਪੀ.ਸੀ.ਆਰ ਦੇ 105 ਪਿੰਡ ਮਦਾਰਾ ਵਾਸੀਆਂ ਦੇ ਟੈਸਟ ਡਾ. ਪ੍ਰੀਤਇੰਦਰ ਡਾਂਗ ਅਤੇ ਸਿਹਤ ਵਿਭਾਗ ਦੇ ਸਮੂਹ ਸਟਾਫ ਵਲੋਂ ਫ੍ਰੀ ਕੀਤੇ ਗਏ। ਇਸ ਮੌਕੇ ਪਿੰਡ ਦੇ ਸਰਪੰਚ ਸ਼ਤੀਸ਼ ਕੁਮਾਰ, ਬਲਜੀਤ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਵੀ ਆਰ.ਟੀ.ਪੀ.ਸੀ.ਆਰ ਦੇ ਟੈਸਟ ਕਰਵਾਏ। ਉਨ੍ਹਾਂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਕਿਹਾ ਜਿਥੇ ਇਸ ਟੈਸਟ ਦੇ ਪ੍ਰਾਇਵੇਟ ਕਰਵਾਉਣ ਲਈ ਹਜ਼ਾਰਾ ਰੁਪਏ ਦੀ ਰਕਮ ਲੱਗਦੀ ਹੈ ਉਥੇ ਸਿਹਤ ਵਿਭਾਗ ਇਹ ਟੈਸਟ ਫ੍ਰੀ ਕਰ ਰਿਹਾ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਇਹ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਸੀ.ਐਚ.ਉ ਡਾ. ਹਰਭਜਨ, ਆਸੀਮ ਸ਼ਰਮਾਂ ਬੀ.ਈ.ਈ, ਐਲ.ਐਚ.ਬੀ ਸੁਰਜੀਤ ਕੌਰ, ਮੀਨਾ ਕੁਮਾਰੀ, ਏਐਨਐਮ ਨੀਲਮ, ਏਐਨਐਮ ਰਾਜਵਿੰਦਰ ਕੌਰ, ਐਲ.ਵੀ ਕਿਰਨ, ਮਨਪ੍ਰੀਤ ਕੌਰ, ਨਿਸ਼ੂ, ਸੀ.ਉ ਮਨਦੀਪ, ਪ੍ਰੀਤਮ, ਲਵਪ੍ਰੀਤ ਅਤੇ ਹੋਰ ਆਸ਼ਾ ਵਰਕਰ ਹਾਜ਼ਰ ਸਨ।"/>
jalandhar

ਪਿੰਡ ਮਦਾਰਾ ਵਿੱਚ ਆਰ.ਟੀ.ਪੀ.ਸੀ.ਆਰ ਦੇ ਸਿਹਤ ਵਿਭਾਗ ਨੇ 105 ਟੈਸਟ ਕੀਤੇ

ਪਿੰਡ ਮਦਾਰਾ ਵਿਖੇ ਡਾ. ਪ੍ਰੀਤਇੰਦਰ ਡਾਂਗ ਸਰਪੰਚ ਸ਼ਤੀਸ਼ ਕੁਮਾਰ ਟੈਸਟ ਕਰਦੇ ਹੋਏ।

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਿਹਤ ਵਿਭਾਗ ਸੀ.ਐਚ.ਸੀ ਆਦਮਪੁਰ ਦੇ ਪਿੰਡ ਮਦਾਰਾ ਵਿਖੇ ਮੌਜੂਦ ਹੈਥਲ ਸੈਂਟਰ ਵਲੋਂ ਅੱਜ ਆਰ.ਟੀ.ਪੀ.ਸੀ.ਆਰ ਦੇ 105 ਪਿੰਡ ਮਦਾਰਾ ਵਾਸੀਆਂ ਦੇ ਟੈਸਟ ਡਾ. ਪ੍ਰੀਤਇੰਦਰ ਡਾਂਗ ਅਤੇ ਸਿਹਤ ਵਿਭਾਗ ਦੇ ਸਮੂਹ ਸਟਾਫ ਵਲੋਂ ਫ੍ਰੀ ਕੀਤੇ ਗਏ। ਇਸ ਮੌਕੇ ਪਿੰਡ ਦੇ ਸਰਪੰਚ ਸ਼ਤੀਸ਼ ਕੁਮਾਰ, ਬਲਜੀਤ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਵੀ ਆਰ.ਟੀ.ਪੀ.ਸੀ.ਆਰ ਦੇ ਟੈਸਟ ਕਰਵਾਏ। ਉਨ੍ਹਾਂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਕਿਹਾ ਜਿਥੇ ਇਸ ਟੈਸਟ ਦੇ ਪ੍ਰਾਇਵੇਟ ਕਰਵਾਉਣ ਲਈ ਹਜ਼ਾਰਾ ਰੁਪਏ ਦੀ ਰਕਮ ਲੱਗਦੀ ਹੈ ਉਥੇ ਸਿਹਤ ਵਿਭਾਗ ਇਹ ਟੈਸਟ ਫ੍ਰੀ ਕਰ ਰਿਹਾ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਇਹ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਸੀ.ਐਚ.ਉ ਡਾ. ਹਰਭਜਨ, ਆਸੀਮ ਸ਼ਰਮਾਂ ਬੀ.ਈ.ਈ, ਐਲ.ਐਚ.ਬੀ ਸੁਰਜੀਤ ਕੌਰ, ਮੀਨਾ ਕੁਮਾਰੀ, ਏਐਨਐਮ ਨੀਲਮ, ਏਐਨਐਮ ਰਾਜਵਿੰਦਰ ਕੌਰ, ਐਲ.ਵੀ ਕਿਰਨ, ਮਨਪ੍ਰੀਤ ਕੌਰ, ਨਿਸ਼ੂ, ਸੀ.ਉ ਮਨਦੀਪ, ਪ੍ਰੀਤਮ, ਲਵਪ੍ਰੀਤ ਅਤੇ ਹੋਰ ਆਸ਼ਾ ਵਰਕਰ ਹਾਜ਼ਰ ਸਨ।

Tags