ਸਾਬਕਾ ਮੇਅਰ ਖੋਸਲਾ ਤੇ ਐਸ.ਐਚ.ਓ. ਬਰਾੜ ਨੇ ਕੀਤੀ ਸ਼ਲਾਘਾ
ਫਗਵਾੜਾ 21 ਮਈ (ਸ਼ਿਵ ਕੋੜਾ) ਪੌਣਾਹਾਰੀ ਸਮਾਜ ਸੇਵਾ ਸੰਸਥਾ ਰਜਿ. ਫਗਵਾੜਾ ਵਲੋਂ ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਦੀ ਅਗਵਾਈ ਹੇਠ ਅੱਜ ਸਥਾਨਕ ਗੁਰੂ ਹਰਗੋਬਿੰਦ ਨਗਰ ਬਲੱਡ ਬੈਂਕ ਵਿਖੇ 21 ਯੁਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਥਾਣਾ ਸਿਟੀ ਦੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨ ਦਾ ਦੁਨੀਆ ਵਿਚ ਕੋਈ ਦੂਸਰਾ ਬਦਲ ਨਹੀਂ ਹੈ ਇਸ ਲਈ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਹਰ ਸਿਹਤਮੰਦ ਵਿਅਕਤੀ ਖਾਸ ਤੌਰ ਤੇ ਨੌਜਵਾਨਾ ਨੂੰ ਸਮੇਂ-ਸਮੇਂ ਦੇ ਅੰਤਰਾਲ ਤੇ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਕੀਮਤੀ ਜਿੰਦਗੀ ਖੂਨ ਦੀ ਘਾਟ ਦੇ ਕਾਰਨ ਜਾਇਆ ਨਾ ਹੋਵੇ। ਬਲੱਡ  ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਸੰਸਥਾ ਦੇ ਚੇਅਰਮੈਨ ਅਤੇ ਪ੍ਰਵਾਸੀ ਭਾਰਤੀ ਰਣਜੀਤ ਸਿੰਘ (ਇਟਲੀ) ਦੇ ਉਪਰਾਲੇ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਜਿਹਨਾਂ ਦੀ ਪ੍ਰੇਰਣਾ ਸਦਕਾ ਨੌਜਵਾਨਾ ਨੇ  21 ਯੁਨਿਟ ਖੂਨ ਦਾਨ ਕਰਕੇ ਸਮਾਜ ਸੇਵਾ 'ਚ ਵਢਮੁੱਲਾ ਯੋਗਦਾਨ ਪਾਇਆ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਕੁਲਦੀਪ ਕੁਮਾਰ, ਮਨਪ੍ਰੀਤ ਸਿੰਘ, ਗੁਰਦੇਵ ਲਾਲ ਪੱਪੀ, ਭੁਪਿੰਦਰ ਸਿੰਘ, ਮਨਮਿੰਦਰ ਕੁਮਾਰ, ਸੁਰੇਸ਼ ਕੁਮਾਰ, ਬੰਟੀ ਬਾਉਂਸਰ ਤੇ ਜੀਤਾ ਆਦਿ ਹਾਜਰ ਸਨ।
"/>
Kapurthala

ਪੌਣਾਹਾਰੀ ਸਮਾਜ ਸੇਵਾ ਸੰਸਥਾ ਨੇ ਦਾਨ ਕੀਤਾ 21 ਯੁਨਿਟ ਖੂਨ

ਸਾਬਕਾ ਮੇਅਰ ਖੋਸਲਾ ਤੇ ਐਸ.ਐਚ.ਓ. ਬਰਾੜ ਨੇ ਕੀਤੀ ਸ਼ਲਾਘਾ
ਫਗਵਾੜਾ 21 ਮਈ (ਸ਼ਿਵ ਕੋੜਾ) ਪੌਣਾਹਾਰੀ ਸਮਾਜ ਸੇਵਾ ਸੰਸਥਾ ਰਜਿ. ਫਗਵਾੜਾ ਵਲੋਂ ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਦੀ ਅਗਵਾਈ ਹੇਠ ਅੱਜ ਸਥਾਨਕ ਗੁਰੂ ਹਰਗੋਬਿੰਦ ਨਗਰ ਬਲੱਡ ਬੈਂਕ ਵਿਖੇ 21 ਯੁਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਥਾਣਾ ਸਿਟੀ ਦੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨ ਦਾ ਦੁਨੀਆ ਵਿਚ ਕੋਈ ਦੂਸਰਾ ਬਦਲ ਨਹੀਂ ਹੈ ਇਸ ਲਈ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਹਰ ਸਿਹਤਮੰਦ ਵਿਅਕਤੀ ਖਾਸ ਤੌਰ ਤੇ ਨੌਜਵਾਨਾ ਨੂੰ ਸਮੇਂ-ਸਮੇਂ ਦੇ ਅੰਤਰਾਲ ਤੇ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਕੀਮਤੀ ਜਿੰਦਗੀ ਖੂਨ ਦੀ ਘਾਟ ਦੇ ਕਾਰਨ ਜਾਇਆ ਨਾ ਹੋਵੇ। ਬਲੱਡ  ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਸੰਸਥਾ ਦੇ ਚੇਅਰਮੈਨ ਅਤੇ ਪ੍ਰਵਾਸੀ ਭਾਰਤੀ ਰਣਜੀਤ ਸਿੰਘ (ਇਟਲੀ) ਦੇ ਉਪਰਾਲੇ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਜਿਹਨਾਂ ਦੀ ਪ੍ਰੇਰਣਾ ਸਦਕਾ ਨੌਜਵਾਨਾ ਨੇ  21 ਯੁਨਿਟ ਖੂਨ ਦਾਨ ਕਰਕੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਇਆ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਕੁਲਦੀਪ ਕੁਮਾਰ, ਮਨਪ੍ਰੀਤ ਸਿੰਘ, ਗੁਰਦੇਵ ਲਾਲ ਪੱਪੀ, ਭੁਪਿੰਦਰ ਸਿੰਘ, ਮਨਮਿੰਦਰ ਕੁਮਾਰ, ਸੁਰੇਸ਼ ਕੁਮਾਰ, ਬੰਟੀ ਬਾਉਂਸਰ ਤੇ ਜੀਤਾ ਆਦਿ ਹਾਜਰ ਸਨ।
Tags