Kapurthala

ਯੂਥ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਅਕਾਲੀ ਕੌਂਸਲਰਾਂ ਦੇ ਵਾਰਡਾਂ ਵਿਚ ਜ਼ਰੂਰਤਮੰਦ ਪਰਿਵਾਰਾਂ ਲਈ 225 ਰਾਸ਼ਨ ਕਿੱਟਾਂ ਦੀ ਵੰਡ

ਐਨ.ਆਰ.ਆਈ. ਤਰੁਨ ਵਾਲੀਆ ਨੇ ਕਿੱਟਾਂ ਕੀਤੀਆਂ ਸਪਾਂਸਰ, ਵਾਹਦ ਤੇ ਬਾਘਾ ਪੁੱਜੇ
ਯੂਥ ਅਕਾਲੀ ਦਲ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਲਈ ਹਰਦਮ ਤਿਆਰ- ਰਣਜੀਤ ਸਿੰਘ ਖੁਰਾਣਾ
ਫਗਵਾੜਾ 15 ਮਈ (ਅਮਰਜੀਤ ਸਿੰਘ)- ਕੋਰੋਨਾ ਮਹਾਂਮਾਰੀ ਦੇ ਚਲਦੇ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਲਈ ਰਾਸ਼ਨ ਕਿੱਟਾਂ ਦੀ ਵੰਡ ਲਈ ਇੱਕ ਸਮਾਗਮ ਸ਼੍ਰੋਮਣੀ ਯੂਥ ਅਕਾਲੀ ਦਲ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਵਿਚ ਖੇੜਾ ਰੋਡ ਫਗਵਾੜਾ ਵਿਖੇ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ ਅਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਰਾਜੇਸ਼ ਬਾਘਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ। ਇਹ 225 ਕਿੱਟਾਂ ਐਨ.ਆਰ.ਆਈ ਤਰੁਨ ਵਾਲੀਆ ਨੇ ਸਪਾਂਸਰ ਕੀਤੀਆਂ ਸਨ, ਜੋ ਅਕਾਲੀ ਦਲ ਦੇ ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ, ਬਲਜਿੰਦਰ ਸਿੰਘ ਠੇਕੇਦਾਰ, ਪੁਸ਼ਪਿੰਦਰ ਕੌਰ, ਪਰਮਜੀਤ ਕੌਰ ਕੰਬੋਜ ਦੇ ਵਾਰਡਾਂ ਵਿਚ ਜਰੂਰਤਮੰਦ ਪਰਿਵਾਰਾ ਨੂੰ ਵੰਡੀਆਂ ਜਾਣਗੀਆ। ਵਾਹਦ ਅਤੇ ਬਾਘਾ ਨੇ ਰਾਸ਼ਨ ਕਿੱਟਾਂ ਦੇਣ ਲਈ ਤਰੁਨ ਵਾਲੀਆ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਅੱਜ ਦੇ ਹਾਲਾਤ ਵਿਚ ਅਜਿਹੀ ਸੇਵਾ ਬਹੁਤ ਮਾਅਨੇ ਰੱਖਦੀ ਹੈ ਅਤੇ ਕੋਰੋਨਾ ਵਾਇਰਸ ਦੇ ਦੌਰਾਨ ਲਾਕਡਾਉਣ ਕਰ ਕੇ ਮੰਦਹਾਲੀ ਕੱਟ ਰਹੇ ਪਰਿਵਾਰਾਂ ਲਈ ਇੱਕ ਵੱਡਾ ਸਹਾਰਾ ਹੈ। ਉਨ੍ਹਾਂ ਕਿਹਾ ਕਿ ਸਮਰੱਥ ਵਿਅਕਤੀਆਂ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਤਰੁਨ ਵਾਲੀਆ ਦਾ ਸਨਮਾਨ ਵੀ ਕੀਤਾ। ਇਸ ਮੌਕੇ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਯੂਥ ਅਕਾਲੀ ਦਲ ਜ਼ਰੂਰਤਮੰਦ ਪਰਿਵਾਰਾਂ ਲਈ ਹਮੇਸ਼ਾ ਅੱਗੇ ਆਇਆ ਹੈ ਅਤੇ ਇਹ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ। ਪਹਿਲਾਂ ਵੀ ਉਹ ਵੱਡੀ ਗਿਣਤੀ ਵਿੱਚ ਰਾਸ਼ਨ ਕਿੱਟਾਂ ਦੀ ਵੰਡ ਕਰ ਚੁੱਕੇ ਹਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਭਦਰ ਸੈਨ ਦੁੱਗਲ,ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇਜੱਸਵੀ ਭਾਰਦਵਾਜ, ਅਕਾਲੀ ਨੇਤਾ ਪ੍ਰਿਤਪਾਲ ਸਿੰਘ ਮੰਗਾ, ਭਾਜਪਾ ਆਗੂ ਰਮੇਸ਼ ਸਚਦੇਵਾ, ਪੰਕਜ ਚਾਵਲਾ, ਦਾਰਾ ਸੇਨ, ਤੇਜਿੰਦਰ ਸਿੰਘ ਵਿਕੀ, ਆਸ਼ੂ ਪੁਰੀ, ਗੁਰਬਖ਼ਸ਼ ਸਿੰਘ ਪਨੇਸਰ, ਲਾਲੀ ਸ਼ਰਮਾ, ਅਸ਼ੋਕ ਦੁੱਗਲ, ਸਰਬਜੀਤ ਸਿੰਘ ਕਾਕਾ, ਜਤਿੰਦਰ ਸ਼ਰਮਾ ਆਦਿ ਮੌਜੂਦ ਸਨ।

Tags