ਫਗਵਾੜਾ 18 ਮਈ (ਸ਼ਿਵ ਕੋੜਾ) ਕੌਰੋਨਾ ਮਹਾਂਮਾਰੀ ਦੌਰਾਨ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਹਾਲ ਰੱਖਣ ਅਤੇ ਸ਼ਹਿਰ ਅੰਦਰ ਕੌਰੋ ਨਾ ਦੇ ਫੈਲਾਅ ਨੂੰ ਰੋਕਣ ਵਿਚ ਸਰਗਰਮੀ ਨਾਲ ਸਹਿਯੋਗ ਦੇਣ ਲਈ ਕਰਮ ਯੋਗੀ ਸਫ਼ਾਈ ਸੇਵਕਾਂ ਧੰਨਵਾਦ ਕਰਨ ਅਤੇ ਉਨਾਂ ਦਾ ਸਨਮਾਨ ਕਰਨ ਲਈ ਸਾਬਕਾ ਮੇਅਰ ਅਰੁਣ ਖੋਸਲਾ ਨੇ ਵਾਰਡ ਨੰਬਰ 18 ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਖੋਸਲਾ ਨੇ ਕਿਹਾ ਕਿ ਇਨਾਂ ਦੇ ਸਹਿਯੋਗ ਦੇ ਬਿਨਾਂ ਕੌਰੋਨਾ ਖ਼ਿਲਾਫ਼ ਲੜੀ ਜਾ ਰਹੀ ਲੜਾਈ ਨੂੰ ਜਿੱਤ ਪਾਉਣਾ ਅਸੰਭਵ ਨਜ਼ਰ ਆਉਂਦਾ ਹੈ। ਸਾਡੇ ਸਫ਼ਾਈ ਸੇਵਕ ਭਾਈ ਭੈਣ ਹਰਦਮ ਆਪਣੀ ਅਤੇ ਆਪਣੇ ਪਰਵਾਰ ਦੀ ਜਾਨ ਖ਼ਤਰੇ ਵਿਚ ਪਾਕੇ ਸ਼ਹਿਰ ਦੇ ਹਿਤਾਂ ਲਈ ਗੰਦਗੀ ਨੂੰ ਨਿਪਟਾਉਣ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕਰਫ਼ਿਊ ਦੌਰਾਨ ਨਿਰੰਤਰ ਕੰਮ ਤੇ ਡਟੇ ਹੋਏ ਹਨ। ਉਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਫ਼ਾਈ ਸੇਵਕਾਂ ਦੀ ਸੁਰੱਖਿਆ ਲਈ ਲੋੜੀਂਦੀਆਂ ਕਿੱਟਾਂ,ਵਰਦੀ,ਸੇਨੀਟਾਇਜ਼ਰ,ਸਾਬਣ ਅਤੇ ਸਿਹਤਮੰਦ ਰੱਖਣ ਲਈ ਦੁੱਧ,ਇਮਉਨਿਟੀ ਬੂਸਟਰ ਦਵਾਈਆਂ ਨਿਰੰਤਰ ਦਿੱਤੀਆਂ ਜਾਣ। ਤਾਕੀ ਇਹ ਸੁਰੱਖਿਅਤ ਅਤੇ ਸਿਹਤਮੰਦ ਰਹਿ ਕੇ ਸ਼ਹਿਰ ਨੂੰ ਸੁਰੱਖਿਅਤ ਰੱਖਣ ਵਿਚ ਸਹਿਯੋਗ ਦਿੰਦੇ ਰਹਿਣ। ਖੋਸਲਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਸਮੇਂ ਤੇ ਤਨਖ਼ਾਹ ਦਿੱਤੇ ਜਾਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਫ਼ਾਈ ਸੇਵਕਾਂ ਵੱਲੋਂ ਕੁਲਵੰਤ ਰਾਏ (ਕਾਲੀ) ਸੁਪਰਵਾਈਜ਼ਰ ਨੇ ਸਾਬਕਾ ਮੇਅਰ ਅਰੁਣ ਖੋਸਲਾ ਦਾ ਧੰਨਵਾਦ ਕਰਦੇ ਕਿਹਾ ਉਨਾਂ ਦੇ ਕਾਰਜਕਾਰ ਦੌਰਾਨ ਹਮੇਸ਼ਾ ਸਫ਼ਾਈ ਸੇਵਕਾਂ ਦੇ ਹਿਤਾਂ ਦਾ ਖ਼ਿਆਲ ਰੱਖਿਆ ਗਿਆ ਅਤੇ ਹੁਣ ਵੀ ਰੱਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਨਾਂ ਦੇ ਕਾਰਜਕਾਲ ਦੌਰਾਨ ਕਦੇ ਸਫ਼ਾਈ ਸੇਵਕਾਂ ਦੀ ਤਨਖ਼ਾਹ ਲੇਟ ਨਹੀਂ ਹੋਈ ਸੀ। ਇਸ ਮੌਕੇ ਸੁਦੇਸ਼ ਸ਼ਰਮਾ,ਅਸ਼ੋਕ ਜਲੋਟਾ,ਰਾਜੂ ਰਾਣਾ,ਅਸ਼ਵਨੀ ਸੁਧੀਰ,ਬ੍ਰਿਜਭੂਸ਼ਣ ਹਕੀਮ,ਮੁਕੇਸ਼ ਕੁਮਾਰ,ਪੱਪੂ ਸੁਧੀਰ,ਰੌਸ਼ਨ ਲਾਲ ਮੇਹਟ,ਜੋਗਾ ਮੇਹਟ,ਅੰਜੁਮ ਧੀਰ,ਗੁਲਸ਼ਨ ਵਧਵਾ,ਬਿੱਟੂ ਮੇਹਤਾ,ਇਸ਼ੂ ਵਧਾਵਨ, ਸ਼ਾਮ ਲਾਲ ਜਲੋਟਾ, ਸੁਨੀਤਾ,ਪਰਵੀਨ, ਮਧੂ,ਕਾਜਲ,ਵੀਨਾ, ਬੇਬੀ,ਅਜੈ,ਸੰਜੇ,ਪ੍ਰਦੀਪ,ਰਾਕੇਸ਼ ਭੰਡੀ,ਰਾਕੇਸ਼ ਆਦਿ ਮੌਜੂਦ ਸਨ।"/>
Kapurthala

 ਕੌਰੋਨਾ ਦੇ ਖ਼ਿਲਾਫ਼ ਲੜਾਈ ਲੜ ਰਹੇ ਸਫ਼ਾਈ ਸੇਵਕਾਂ ਦਾ ਪ੍ਰਸ਼ਾਸਨ ਵੀ ਰੱਖੇ ਧਿਆਨ-ਖੋਸਲਾ

ਵਾਰਡ ਨੰਬਰ 18 ਵਿਚ ਸਫ਼ਾਈ ਸੇਵਕਾ ਦਾ ਸਨਮਾਨ ਕਰਦੇ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਮੁਹੱਲਾ ਵਾਸੀ
ਫਗਵਾੜਾ 18 ਮਈ (ਸ਼ਿਵ ਕੋੜਾ) ਕੌਰੋਨਾ ਮਹਾਂਮਾਰੀ ਦੌਰਾਨ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਹਾਲ ਰੱਖਣ ਅਤੇ ਸ਼ਹਿਰ ਅੰਦਰ ਕੌਰੋ ਨਾ ਦੇ ਫੈਲਾਅ ਨੂੰ ਰੋਕਣ ਵਿਚ ਸਰਗਰਮੀ ਨਾਲ ਸਹਿਯੋਗ ਦੇਣ ਲਈ ਕਰਮ ਯੋਗੀ ਸਫ਼ਾਈ ਸੇਵਕਾਂ ਧੰਨਵਾਦ ਕਰਨ ਅਤੇ ਉਨਾਂ ਦਾ ਸਨਮਾਨ ਕਰਨ ਲਈ ਸਾਬਕਾ ਮੇਅਰ ਅਰੁਣ ਖੋਸਲਾ ਨੇ ਵਾਰਡ ਨੰਬਰ 18 ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਖੋਸਲਾ ਨੇ ਕਿਹਾ ਕਿ ਇਨਾਂ ਦੇ ਸਹਿਯੋਗ ਦੇ ਬਿਨਾਂ ਕੌਰੋਨਾ ਖ਼ਿਲਾਫ਼ ਲੜੀ ਜਾ ਰਹੀ ਲੜਾਈ ਨੂੰ ਜਿੱਤ ਪਾਉਣਾ ਅਸੰਭਵ ਨਜ਼ਰ ਆਉਂਦਾ ਹੈ। ਸਾਡੇ ਸਫ਼ਾਈ ਸੇਵਕ ਭਾਈ ਭੈਣ ਹਰਦਮ ਆਪਣੀ ਅਤੇ ਆਪਣੇ ਪਰਵਾਰ ਦੀ ਜਾਨ ਖ਼ਤਰੇ ਵਿਚ ਪਾਕੇ ਸ਼ਹਿਰ ਦੇ ਹਿਤਾਂ ਲਈ ਗੰਦਗੀ ਨੂੰ ਨਿਪਟਾਉਣ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕਰਫ਼ਿਊ ਦੌਰਾਨ ਨਿਰੰਤਰ ਕੰਮ ਤੇ ਡਟੇ ਹੋਏ ਹਨ। ਉਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਫ਼ਾਈ ਸੇਵਕਾਂ ਦੀ ਸੁਰੱਖਿਆ ਲਈ ਲੋੜੀਂਦੀਆਂ ਕਿੱਟਾਂ,ਵਰਦੀ,ਸੇਨੀਟਾਇਜ਼ਰ,ਸਾਬਣ ਅਤੇ ਸਿਹਤਮੰਦ ਰੱਖਣ ਲਈ ਦੁੱਧ,ਇਮਉਨਿਟੀ ਬੂਸਟਰ ਦਵਾਈਆਂ ਨਿਰੰਤਰ ਦਿੱਤੀਆਂ ਜਾਣ। ਤਾਕੀ ਇਹ ਸੁਰੱਖਿਅਤ ਅਤੇ ਸਿਹਤਮੰਦ ਰਹਿ ਕੇ ਸ਼ਹਿਰ ਨੂੰ ਸੁਰੱਖਿਅਤ ਰੱਖਣ ਵਿਚ ਸਹਿਯੋਗ ਦਿੰਦੇ ਰਹਿਣ। ਖੋਸਲਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਸਮੇਂ ਤੇ ਤਨਖ਼ਾਹ ਦਿੱਤੇ ਜਾਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਫ਼ਾਈ ਸੇਵਕਾਂ ਵੱਲੋਂ ਕੁਲਵੰਤ ਰਾਏ (ਕਾਲੀ) ਸੁਪਰਵਾਈਜ਼ਰ ਨੇ ਸਾਬਕਾ ਮੇਅਰ ਅਰੁਣ ਖੋਸਲਾ ਦਾ ਧੰਨਵਾਦ ਕਰਦੇ ਕਿਹਾ ਉਨਾਂ ਦੇ ਕਾਰਜਕਾਰ ਦੌਰਾਨ ਹਮੇਸ਼ਾ ਸਫ਼ਾਈ ਸੇਵਕਾਂ ਦੇ ਹਿਤਾਂ ਦਾ ਖ਼ਿਆਲ ਰੱਖਿਆ ਗਿਆ ਅਤੇ ਹੁਣ ਵੀ ਰੱਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਨਾਂ ਦੇ ਕਾਰਜਕਾਲ ਦੌਰਾਨ ਕਦੇ ਸਫ਼ਾਈ ਸੇਵਕਾਂ ਦੀ ਤਨਖ਼ਾਹ ਲੇਟ ਨਹੀਂ ਹੋਈ ਸੀ। ਇਸ ਮੌਕੇ ਸੁਦੇਸ਼ ਸ਼ਰਮਾ,ਅਸ਼ੋਕ ਜਲੋਟਾ,ਰਾਜੂ ਰਾਣਾ,ਅਸ਼ਵਨੀ ਸੁਧੀਰ,ਬ੍ਰਿਜਭੂਸ਼ਣ ਹਕੀਮ,ਮੁਕੇਸ਼ ਕੁਮਾਰ,ਪੱਪੂ ਸੁਧੀਰ,ਰੌਸ਼ਨ ਲਾਲ ਮੇਹਟ,ਜੋਗਾ ਮੇਹਟ,ਅੰਜੁਮ ਧੀਰ,ਗੁਲਸ਼ਨ ਵਧਵਾ,ਬਿੱਟੂ ਮੇਹਤਾ,ਇਸ਼ੂ ਵਧਾਵਨ, ਸ਼ਾਮ ਲਾਲ ਜਲੋਟਾ, ਸੁਨੀਤਾ,ਪਰਵੀਨ, ਮਧੂ,ਕਾਜਲ,ਵੀਨਾ, ਬੇਬੀ,ਅਜੈ,ਸੰਜੇ,ਪ੍ਰਦੀਪ,ਰਾਕੇਸ਼ ਭੰਡੀ,ਰਾਕੇਸ਼ ਆਦਿ ਮੌਜੂਦ ਸਨ।
Tags