ਫਗਵਾੜਾ 20 ਮਈ (ਸ਼ਿਵ ਕੋੜਾ) ਡਾ. ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਵਿਰਕ ਅਤੇ ਡਾ. ਬੀ.ਆਰ. ਅੰਬੇਡਕਰ ਵਲੰਟੀਅਰ ਯੁਨਿਟ ਵਿਰਕ ਵਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਮੁਕਤ ਹੋਏ ਹਰਜਿੰਦਰ ਸਿੰਘ ਦੇ ਪਰਿਵਾਰ ਦਾ ਮੈਡਲ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਡਿਉਟੀ ਬਖੂਬੀ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ, ਪਿੰਡ ਵਿਰਕ ਦੇ ਚੌਕੀਦਾਰ ਅਤੇ ਸਫਾਈ ਕਰਮਚਾਰੀ ਦਾ ਵੀ ਮੈਡਲ ਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ ਤੇ ਨਾਲ ਹੀ ਰਾਸ਼ਨ ਕਿੱਟਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸਤਪਾਲ ਵਿਰਕ ਨੇ ਆਪਣੇ ਸੰਬੋਧਨ ਨੇ ਦੱਸਿਆ ਕਿ ਹਰਜਿੰਦਰ ਸਿੰਘ ਦੇ ਪਰਿਵਾਰ ਦੇ ਕੋਰੋਨਾ ਪਾਜੀਟਿਵ ਆਉਣ ਤੇ ਪਿੰਡ 'ਚ ਸਹਿਮ ਦਾ ਮਾਹੌਲ ਬਣ ਗਿਆ ਸੀ। ਇਸ ਦੇ ਬਾਵਜੂਦ ਆਸ਼ਾ ਵਰਕਰਾਂ, ਚੌਕੀਦਾਰ ਅਤੇ ਸਫਾਈ ਕਰਮਚਾਰੀ ਵਲੋਂ ਆਪਣੀਆਂ ਬੇਹਤਰੀਨ ਸੇਵਾਵਾਂ ਨਿਭਾਈਆਂ ਗਈਆਂ। ਉਹਨਾਂ ਪਿੰਡ ਨੂੰ ਕੋਰੋਨਟਾਈਨ ਕੀਤੇ ਜਾਣ ਤੇ ਸਹਿਯੋਗ ਦੇਣ ਵਾਲਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਰਾਮ ਸਰੂਪ ਚੰਬਾ, ਅਸ਼ੋਕ ਸੰਧੂ, ਜਿੰਦਰ ਵਿਰਕ, ਚਮਨ ਲਾਲ, ਜੀਵਨ, ਕੁਲਵਿੰਦਰ ਸਿੰਘ, ਪਰਮਜੀਤ ਕੌਰ ਪੰਚ, ਜਸਪਾਲ ਪੰਚ, ਹਰਮੇਸ਼ ਪ੍ਰਧਾਨ, ਮਦਨ ਲਾਲ ਪ੍ਰਧਾਨ ਗੁਰੂ ਰਵਿਦਾਸ ਸਭਾ, ਜੀਵਨ ਚੰਬਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।
"/>
Kapurthala

ਕੋਰੋਨਾ ਨੂੰ ਮਾਤ ਦੇਣ ਵਾਲੇ ਹਰਜਿੰਦਰ ਸਿੰਘ ਦੇ ਪਰਿਵਾਰ, ਆਸ਼ਾ ਵਰਕਰਾਂ, ਸਫਾਈ ਕਰਮਚਾਰੀ ਤੇ ਚੌਂਕੀਦਾਰ ਨੂੰ ਕੀਤਾ ਸਨਮਾਨਤ

ਫਗਵਾੜਾ 20 ਮਈ (ਸ਼ਿਵ ਕੋੜਾ) ਡਾ. ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਵਿਰਕ ਅਤੇ ਡਾ. ਬੀ.ਆਰ. ਅੰਬੇਡਕਰ ਵਲੰਟੀਅਰ ਯੁਨਿਟ ਵਿਰਕ ਵਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਮੁਕਤ ਹੋਏ ਹਰਜਿੰਦਰ ਸਿੰਘ ਦੇ ਪਰਿਵਾਰ ਦਾ ਮੈਡਲ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਡਿਉਟੀ ਬਖੂਬੀ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ, ਪਿੰਡ ਵਿਰਕ ਦੇ ਚੌਕੀਦਾਰ ਅਤੇ ਸਫਾਈ ਕਰਮਚਾਰੀ ਦਾ ਵੀ ਮੈਡਲ ਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ ਤੇ ਨਾਲ ਹੀ ਰਾਸ਼ਨ ਕਿੱਟਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸਤਪਾਲ ਵਿਰਕ ਨੇ ਆਪਣੇ ਸੰਬੋਧਨ ਨੇ ਦੱਸਿਆ ਕਿ ਹਰਜਿੰਦਰ ਸਿੰਘ ਦੇ ਪਰਿਵਾਰ ਦੇ ਕੋਰੋਨਾ ਪਾਜੀਟਿਵ ਆਉਣ ਤੇ ਪਿੰਡ ‘ਚ ਸਹਿਮ ਦਾ ਮਾਹੌਲ ਬਣ ਗਿਆ ਸੀ। ਇਸ ਦੇ ਬਾਵਜੂਦ ਆਸ਼ਾ ਵਰਕਰਾਂ, ਚੌਕੀਦਾਰ ਅਤੇ ਸਫਾਈ ਕਰਮਚਾਰੀ ਵਲੋਂ ਆਪਣੀਆਂ ਬੇਹਤਰੀਨ ਸੇਵਾਵਾਂ ਨਿਭਾਈਆਂ ਗਈਆਂ। ਉਹਨਾਂ ਪਿੰਡ ਨੂੰ ਕੋਰੋਨਟਾਈਨ ਕੀਤੇ ਜਾਣ ਤੇ ਸਹਿਯੋਗ ਦੇਣ ਵਾਲਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਰਾਮ ਸਰੂਪ ਚੰਬਾ, ਅਸ਼ੋਕ ਸੰਧੂ, ਜਿੰਦਰ ਵਿਰਕ, ਚਮਨ ਲਾਲ, ਜੀਵਨ, ਕੁਲਵਿੰਦਰ ਸਿੰਘ, ਪਰਮਜੀਤ ਕੌਰ ਪੰਚ, ਜਸਪਾਲ ਪੰਚ, ਹਰਮੇਸ਼ ਪ੍ਰਧਾਨ, ਮਦਨ ਲਾਲ ਪ੍ਰਧਾਨ ਗੁਰੂ ਰਵਿਦਾਸ ਸਭਾ, ਜੀਵਨ ਚੰਬਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।
Tags