ਕਾਲਜਾਂ ਯੁਨੀਵਰਸਿਟੀਆਂ 'ਚ ਵਿਦਿਆਰਥੀ ਚੋਣ ਬਹਾਲ ਕਰਨ ਦੀ ਮੰਗ
ਫਗਵਾੜਾ 22 ਜੂਨ (ਸ਼ਿਵ ਕੋੜਾ)- ਜਿਲਾ ਕਪੂਰਥਲਾ ਯੂਥ ਕਾਂਗਰਸ ਵਲੋਂ ਜਿਲਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਕੇ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਕਾਲਜਾਂ ਅਤੇ ਯੁਨੀਵਰਸਿਟੀਆਂ ਵਿਚ ਵਿਦਿਆਰਥੀ ਚੋਣਾਂ ਦੀ ਮੁੜ ਬਾਹਲੀ ਦੀ ਮੰਗ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਸੌਰਵ ਖੁੱਲਰ ਅਤੇ ਯੂਥ ਪ੍ਰਧਾਨ ਫਗਵਾੜਾ ਕਰਮਦੀਪ ਸਿੰਘ ਕੰਮਾ ਨੇ ਕਿਹਾ ਕਿ ਵਿਧਾਇਕ ਧਾਲੀਵਾਲ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਉਨਾ ਦੀ ਗੱਲ ਪਹੁੰਚਾਈ ਜਾਵੇ ਅਤੇ ਵਿਧਾਨਸਭਾ ਵਿਚ ਵੀ ਵਿਦਿਆਰਥੀ ਚੋਣ ਦੇ ਹੱਕ 'ਚ ਆਵਾਜ ਬੁਲੰਦ ਕੀਤੀ ਜਾਵੇ। ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਹੀ ਨੌਜਵਾਨਾ ਅੰਦਰ ਰਾਜਨੀਤੀ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਅਜਿਹਾ ਕਰਨਾ ਜਰੂਰੀ ਹੈ ਤਾਂ ਜੋ ਪੜੇ ਲਿਖੇ ਸੂਝਵਾਨ ਨੌਜਵਾਨ ਲੀਡਰ ਸਿਆਸਤ ਵਿਚ ਆਉਣ ਅਤੇ ਦੇਸ਼ ਨੂੰ ਤਰੱਕੀ ਦੀਆਂ ਨਵੀਂਆਂ ਲੀਹਾਂ ਤੇ ਪਾਉਣ ਵਿਚ ਯੋਗਦਾਨ ਦੇਣ। ਉਨਾ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਵਿਦਿਆਰਥੀ ਜੀਵਨ ਤੋਂ ਰਾਜਨੀਤੀ ਵਿਚ ਆਏ ਬਹੁਤ ਸਾਰੇ ਲੀਡਰਾਂ ਨੇ ਦੇਸ਼ ਦੀ ਤਰੱਕੀ ਵਿਚ ਆਪਣਾ ਵਢਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਹੈਪੀ ਬਸਰਾ, ਤਰਨ ਨਾਮਧਾਰੀ, ਮੌਲਾ ਸ਼ੇਰਗਿਲ, ਹੈੱਪੀ ਸ਼ੇਰਗਿਲ, ਟਿੰਕੂ, ਤਾਰਾ ਨਾਮਧਾਰੀ, ਰਮਨ ਬਸਰਾ, ਰਾਜੂ ਬਸਰਾ, ਦਮਨ ਅਰੋੜਾ ਤੇ ਕਾਕਾ ਆਦਿ ਹਾਜਰ ਸਨ।
"/>
Kapurthala

ਜਿਲਾ ਯੂਥ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਵਿਧਾਇਕ ਧਾਲੀਵਾਲ ਨੂੰ ਮਿਲਿਆ ਵਫਦ

ਕਾਲਜਾਂ ਯੁਨੀਵਰਸਿਟੀਆਂ ‘ਚ ਵਿਦਿਆਰਥੀ ਚੋਣ ਬਹਾਲ ਕਰਨ ਦੀ ਮੰਗ
ਫਗਵਾੜਾ 22 ਜੂਨ (ਸ਼ਿਵ ਕੋੜਾ)- ਜਿਲਾ ਕਪੂਰਥਲਾ ਯੂਥ ਕਾਂਗਰਸ ਵਲੋਂ ਜਿਲਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਕੇ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਕਾਲਜਾਂ ਅਤੇ ਯੁਨੀਵਰਸਿਟੀਆਂ ਵਿਚ ਵਿਦਿਆਰਥੀ ਚੋਣਾਂ ਦੀ ਮੁੜ ਬਾਹਲੀ ਦੀ ਮੰਗ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਸੌਰਵ ਖੁੱਲਰ ਅਤੇ ਯੂਥ ਪ੍ਰਧਾਨ ਫਗਵਾੜਾ ਕਰਮਦੀਪ ਸਿੰਘ ਕੰਮਾ ਨੇ ਕਿਹਾ ਕਿ ਵਿਧਾਇਕ ਧਾਲੀਵਾਲ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਉਨਾ ਦੀ ਗੱਲ ਪਹੁੰਚਾਈ ਜਾਵੇ ਅਤੇ ਵਿਧਾਨਸਭਾ ਵਿਚ ਵੀ ਵਿਦਿਆਰਥੀ ਚੋਣ ਦੇ ਹੱਕ ‘ਚ ਆਵਾਜ ਬੁਲੰਦ ਕੀਤੀ ਜਾਵੇ। ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਹੀ ਨੌਜਵਾਨਾ ਅੰਦਰ ਰਾਜਨੀਤੀ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਅਜਿਹਾ ਕਰਨਾ ਜਰੂਰੀ ਹੈ ਤਾਂ ਜੋ ਪੜੇ ਲਿਖੇ ਸੂਝਵਾਨ ਨੌਜਵਾਨ ਲੀਡਰ ਸਿਆਸਤ ਵਿਚ ਆਉਣ ਅਤੇ ਦੇਸ਼ ਨੂੰ ਤਰੱਕੀ ਦੀਆਂ ਨਵੀਂਆਂ ਲੀਹਾਂ ਤੇ ਪਾਉਣ ਵਿਚ ਯੋਗਦਾਨ ਦੇਣ। ਉਨਾ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਵਿਦਿਆਰਥੀ ਜੀਵਨ ਤੋਂ ਰਾਜਨੀਤੀ ਵਿਚ ਆਏ ਬਹੁਤ ਸਾਰੇ ਲੀਡਰਾਂ ਨੇ ਦੇਸ਼ ਦੀ ਤਰੱਕੀ ਵਿਚ ਆਪਣਾ ਵਢਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਹੈਪੀ ਬਸਰਾ, ਤਰਨ ਨਾਮਧਾਰੀ, ਮੌਲਾ ਸ਼ੇਰਗਿਲ, ਹੈੱਪੀ ਸ਼ੇਰਗਿਲ, ਟਿੰਕੂ, ਤਾਰਾ ਨਾਮਧਾਰੀ, ਰਮਨ ਬਸਰਾ, ਰਾਜੂ ਬਸਰਾ, ਦਮਨ ਅਰੋੜਾ ਤੇ ਕਾਕਾ ਆਦਿ ਹਾਜਰ ਸਨ।
Tags