ਐਸ.ਪੀ. ਨੂੰ ਦਿੱਤਾ ਮੰਗ ਪੱਤਰ, ਕਾਰਵਾਈ ਦਾ ਮਿਲਿਆ ਭਰੋਸਾ
 ਫਗਵਾੜਾ 21 ਮਈ (ਸ਼ਿਵ ਕੋੜਾ) ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਨੋਇਡਾ (ਯੂ.ਪੀ.) ਦੀ ਇਕ ਕੰਪਨੀ ਵਲੋਂ ਤੰਬਾਕੂ ਉਤਪਾਦ ਉਪਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਛਾਪ ਕੇ ਰਵਿਦਾਸੀਆ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦੇ ਹੋਏ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਐਸ.ਪੀ. ਮਨਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ। ਜਿਸ ਵਿਚ ਕੰਪਨੀ ਦੇ ਮਾਲਕਾਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਹਰਭਜਨ ਸੁਮਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੀ ਜਾਣਕਾਰੀ ਵਿਚ ਆਇਆ ਹੈ ਕਿ ਬਾਬਾ ਗਲੋਬਲ ਲਿਮਟਿਡ ਅਤੇ ਜੇ.ਪੀ. ਬ੍ਰਦਰਜ ਵਲੋਂ ਬਾਬਾ ਤੰਬਾਕੂ 120 ਪ੍ਰੋਡਕਟ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ। ਪ੍ਰੋਡਕਟ ਦੇ ਡੱਬੇ ਉੱਪਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਛਾਪੀ ਹੋਈ ਹੈ ਅਤੇ ਨੋਇਡਾ ਯੂ.ਪੀ. ਦਾ ਅਡਰੈਸ ਅਤੇ ਫੋਨ ਨੰਬਰ ਲਿਖੇ ਹਨ ਜੋ ਪੁਲਿਸ ਨੂੰ ਦੱਸ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਹਨਾਂ ਰਹਿਬਰਾਂ ਨੇ ਸਾਨੂੰ ਬੁਰਾਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਉਹਨਾਂ ਦੀਆਂ ਤਸਵੀਰਾਂ ਨੂੰ ਹੀ ਨਸ਼ੀਲੇ ਉਤਪਾਦ ਵੇਚਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਅਪਰਾਧ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਐਸ.ਪੀ. ਮਨਵਿੰਦਰ ਸਿੰਘ ਨੇ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਹੈਪੀ ਕੌਲ, ਹੈਪੀ ਮੇਹਲੀ, ਜਸਵਿੰਦਰ ਬੋਧ, ਧਰਮਵੀਰ ਬੋਧ, ਮਨਜੀਤ ਕੌਲ, ਪ੍ਰਦੀਪ ਅੰਬੇਡਕਰੀ, ਮਨੀ ਅੰਬੇਡਕਰੀ, ਸੰਦੀਪ ਕੌਲਸਰ, ਮੱਖਣ ਸਰੋਏ, ਵਿਜੇ ਬੋਧ, ਅਮਰਜੀਤ ਖੁੱਤਣ, ਬੰਟੀ ਕੌਲਸਰ ਆਦਿ ਹਾਜਰ ਸਨ।
"/>
Kapurthala

ਤੰਬਾਕੂ ਦੇ ਡੱਬੇ ‘ਤੇ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਛਾਪਣ ਨਾਲ ਰੋਸ

Tags