ਫਗਵਾੜਾ 27 ਜੂਨ (ਸ਼ਿਵ ਕੋੜਾ) ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵਲੋਂ ਅੱਜ ਵੀਡੀਓ ਕਾਂਫ੍ਰੈਂਸਿੰਗ ਰਾਹੀਂ ਆਯੋਜਿਤ ਕੀਤੀ ਗਈ ਵਰਚੁਅਲ ਜਨ-ਸੰਵਾਦ ਰੈਲੀ ਨੂੰ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਬਹੁਤ ਹੀ ਸਫਲ ਦੱਸਿਆ ਅਤੇ ਕਿਹਾ ਕਿ ਤਿੰਨ ਲੱਖ ਤੋਂ ਵੱਧ ਲੋਕਾਂ ਨੇ ਫੇਸਬੁਕ, ਯੂ-ਟਯੂਬ ਸਮੇਤ ਹੋਰ ਵੱਖ ਵੱਖ ਸੋਸ਼ਲੀ ਮੀਡੀਆ ਦੇ ਮਾਧਿਅਮ ਰਾਹੀਂ ਇਸ ਰੈਲੀ ਨੂੰ ਦੇਖਿਆ ਅਤੇ ਸੀਨੀਅਰ ਭਾਜਪਾ ਆਗੂਆਂ ਦੇ ਵਿਚਾਰ ਸੁਣੇ। ਉਹਨਾਂ ਦੱਸਿਆ ਕਿ ਇਸ ਵਰਚੁਅਲ ਰੈਲੀ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਦੇ ਉਪ ਪ੍ਰਧਾਨ ਪ੍ਰਭਾਤ ਝਾਅ ਤੋਂ ਇਲਾਵਾ ਇਸ ਰੈਲੀ ਦੇ ਮੁੱਖ ਬੁਲਾਰੇ ਨਰਿੰਦਰ ਸਿੰਘ ਤੋਮਰ ਕੇਂਦਰੀ ਖੇਤੀ ਅਤੇ ਵਿਗਿਆਨ ਕਲਿਆਣ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨੇ ਆਪਣੇ ਵਢਮੁੱਲੇ ਵਿਚਾਰ ਰੱਖਦੇ ਹੋਏ ਜਿੱਥੇ ਮੋਦੀ ਸਰਕਾਰ ਦੀ ਦੂਸਰੀ ਪਾਰੀ ਦੇ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਉੱਥੇ ਹੀ ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਬਿਆਨਬਾਜੀ ਬਾਰੇ ਵੀ ਸੂਬੇ ਦੇ ਲੋਕਾਂ ਨੂੰ ਦੱਸਿਆ। ਇਸ ਮੌਕੇ ਉਹਨਾਂ ਦੇ ਨਾਲ ਅਰੁਣ ਸ਼ਰਮਾ ਅਤੇ ਆਸ਼ੂ ਪੁਰੀ ਆਦਿ ਨੇ ਵੀ ਪੰਜਾਬ ਅਤੇ ਕੇਂਦਰ ਦੀ ਸੀਨੀਅਰ ਭਾਜਪਾ ਲੀਡਰਸ਼ਿਪ ਦੇ ਵਿਚਾਰ ਸੋਸ਼ਲ ਮੀਡੀਆ ਰਾਹੀਂ ਸੁਣੇ।"/>
Kapurthala

ਪੰਜਾਬ ਭਾਜਪਾ ਦੀ ਵਰਚੁਅਲ ਜਨ-ਸੰਵਾਦ ਰੈਲੀ ਰਹੀ ਬੇਹਦ ਸਫਲ- ਰਾਜੇਸ਼ ਬਾਘਾ

ਫਗਵਾੜਾ 27 ਜੂਨ (ਸ਼ਿਵ ਕੋੜਾ) ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵਲੋਂ ਅੱਜ ਵੀਡੀਓ ਕਾਂਫ੍ਰੈਂਸਿੰਗ ਰਾਹੀਂ ਆਯੋਜਿਤ ਕੀਤੀ ਗਈ ਵਰਚੁਅਲ ਜਨ-ਸੰਵਾਦ ਰੈਲੀ ਨੂੰ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਬਹੁਤ ਹੀ ਸਫਲ ਦੱਸਿਆ ਅਤੇ ਕਿਹਾ ਕਿ ਤਿੰਨ ਲੱਖ ਤੋਂ ਵੱਧ ਲੋਕਾਂ ਨੇ ਫੇਸਬੁਕ, ਯੂ-ਟਯੂਬ ਸਮੇਤ ਹੋਰ ਵੱਖ ਵੱਖ ਸੋਸ਼ਲੀ ਮੀਡੀਆ ਦੇ ਮਾਧਿਅਮ ਰਾਹੀਂ ਇਸ ਰੈਲੀ ਨੂੰ ਦੇਖਿਆ ਅਤੇ ਸੀਨੀਅਰ ਭਾਜਪਾ ਆਗੂਆਂ ਦੇ ਵਿਚਾਰ ਸੁਣੇ। ਉਹਨਾਂ ਦੱਸਿਆ ਕਿ ਇਸ ਵਰਚੁਅਲ ਰੈਲੀ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਦੇ ਉਪ ਪ੍ਰਧਾਨ ਪ੍ਰਭਾਤ ਝਾਅ ਤੋਂ ਇਲਾਵਾ ਇਸ ਰੈਲੀ ਦੇ ਮੁੱਖ ਬੁਲਾਰੇ ਨਰਿੰਦਰ ਸਿੰਘ ਤੋਮਰ ਕੇਂਦਰੀ ਖੇਤੀ ਅਤੇ ਵਿਗਿਆਨ ਕਲਿਆਣ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨੇ ਆਪਣੇ ਵਢਮੁੱਲੇ ਵਿਚਾਰ ਰੱਖਦੇ ਹੋਏ ਜਿੱਥੇ ਮੋਦੀ ਸਰਕਾਰ ਦੀ ਦੂਸਰੀ ਪਾਰੀ ਦੇ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਉੱਥੇ ਹੀ ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਬਿਆਨਬਾਜੀ ਬਾਰੇ ਵੀ ਸੂਬੇ ਦੇ ਲੋਕਾਂ ਨੂੰ ਦੱਸਿਆ। ਇਸ ਮੌਕੇ ਉਹਨਾਂ ਦੇ ਨਾਲ ਅਰੁਣ ਸ਼ਰਮਾ ਅਤੇ ਆਸ਼ੂ ਪੁਰੀ ਆਦਿ ਨੇ ਵੀ ਪੰਜਾਬ ਅਤੇ ਕੇਂਦਰ ਦੀ ਸੀਨੀਅਰ ਭਾਜਪਾ ਲੀਡਰਸ਼ਿਪ ਦੇ ਵਿਚਾਰ ਸੋਸ਼ਲ ਮੀਡੀਆ ਰਾਹੀਂ ਸੁਣੇ।
Tags