ਫਗਵਾੜਾ 29 ਮਈ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਨਗਰ ਨਿਗਮ ਫਗਵਾੜਾ ਦੇ ਦਫਤਰ 'ਚ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਰੋਨਾ ਕਰਫਿਉ ਦੀ ਵਜਾ ਨਾਲ ਰੁਕੇ ਵਿਕਾਸ ਦੇ ਕੰਮਾ ਦੀ ਜਾਣਕਾਰੀ ਪ੍ਰਾਪਤ ਕੀਤੀ। ਮੀਟਿੰਗ ਵਿਚ ਏ.ਡੀ.ਸੀ. ਰਾਜੀਵ ਵਰਮਾ, ਅਡੀਸ਼ਨਲ ਐਸ.ਡੀ.ਐਮ. ਰਣਦੀਪ ਸਿੰਘ, ਤਹਿਸੀਲਦਾਰ ਨਵਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵਲੋਂ ਜਿਹੜੇ ਕੰਮ ਚਾਲੂ ਕੀਤੇ ਗਏ ਸੀ ਉਹ ਕਾਫੀ ਹੱਦ ਤਕ ਪੂਰੇ ਹੋ ਚੁੱਕੇ ਹਨ ਅਤੇ ਪਿਛਲੇ ਦੋ ਮਹੀਨੇ ਲਾਕਡਾਉਨ ਲਾਗੂ ਹੋਣ ਨਾਲ ਮੁਕੱਮਲ ਨਹੀਂ ਕੀਤੇ ਜਾ ਸਕੇ। ਵਿਧਾਇਕ ਧਾਲੀਵਾਲ ਨੇ ਹਦਾਇਤ ਕੀਤੀ ਕਿ ਜਿਹੜੇ ਕੰਮ ਅਧੂਰੇ ਹਨ ਉਨਾ ਨੂੰ ਜੰਗੀ ਪੱਧਰ ਤੇ ਪੂਰਾ ਕਰਵਾਇਆ ਜਾਵੇ ਅਤੇ ਜਿਹੜੇ ਪ੍ਰੋਜੈਕਟ ਪਾਸ ਹੋ ਚੁੱਕੇ ਹਨ ਉਨਾ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦੇ ਉਸਾਰੀ ਅਤੇ ਮੁਰੰਮਤ ਦੇ ਸਾਰੇ ਕੰਮ ਪੂਰੇ ਕੀਤੇ ਜਾ ਸਕਣ। ਇਸ ਮੌਕੇ ਪੀ.ਡਬਲਯੂ.ਡੀ. ਵਿਭਾਗ ਦੇ ਐਸ.ਡੀ.ਓ. ਗਗਨਦੀਪ ਸਿੰਘ, ਜੇ.ਈ. ਕਪਿਲ ਕੁਮਾਰ, ਜਸਪਾਲ ਸਿੰਘ ਐਸ.ਡੀ.ਓ. ਬੀ ਐਂਡ ਆਰ ਨਗਰ ਨਿਗਮ ਫਗਵਾੜਾ, ਐਸ.ਡੀ.ਓ. ਉਦੇ ਖੁਰਾਨਾ, ਨੋਡਲ ਅਫਸਰ ਪੰਕਜ ਕੁਮਾਰ ਜੇ.ਈ., ਨਵਦੀਪ ਸਿੰਘ ਬੇਦੀ ਜੇ.ਈ., ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਸੀਤਾ ਦੇਵੀ, ਅਵਿਨਾਸ਼ ਗੁਪਤਾ ਬਾਸ਼ੀ, ਹਨੀ ਧਾਲੀਵਾਲ ਆਦਿ ਹਾਜਰ ਸਨ।"/>
Kapurthala

ਵਿਧਾਇਕ ਧਾਲੀਵਾਲ ਨੇ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕੋਰੋਨਾ ਕਰਫਿਊ ਦੌਰਾਨ ਰੁਕੇ ਕੰਮ ਪੂਰੇ ਕਰਵਾਉਣ ਦੀ ਕੀਤੀ ਹਦਾਇਤ
ਫਗਵਾੜਾ 29 ਮਈ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਨਗਰ ਨਿਗਮ ਫਗਵਾੜਾ ਦੇ ਦਫਤਰ ‘ਚ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਰੋਨਾ ਕਰਫਿਉ ਦੀ ਵਜਾ ਨਾਲ ਰੁਕੇ ਵਿਕਾਸ ਦੇ ਕੰਮਾ ਦੀ ਜਾਣਕਾਰੀ ਪ੍ਰਾਪਤ ਕੀਤੀ। ਮੀਟਿੰਗ ਵਿਚ ਏ.ਡੀ.ਸੀ. ਰਾਜੀਵ ਵਰਮਾ, ਅਡੀਸ਼ਨਲ ਐਸ.ਡੀ.ਐਮ. ਰਣਦੀਪ ਸਿੰਘ, ਤਹਿਸੀਲਦਾਰ ਨਵਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵਲੋਂ ਜਿਹੜੇ ਕੰਮ ਚਾਲੂ ਕੀਤੇ ਗਏ ਸੀ ਉਹ ਕਾਫੀ ਹੱਦ ਤਕ ਪੂਰੇ ਹੋ ਚੁੱਕੇ ਹਨ ਅਤੇ ਪਿਛਲੇ ਦੋ ਮਹੀਨੇ ਲਾਕਡਾਉਨ ਲਾਗੂ ਹੋਣ ਨਾਲ ਮੁਕੱਮਲ ਨਹੀਂ ਕੀਤੇ ਜਾ ਸਕੇ। ਵਿਧਾਇਕ ਧਾਲੀਵਾਲ ਨੇ ਹਦਾਇਤ ਕੀਤੀ ਕਿ ਜਿਹੜੇ ਕੰਮ ਅਧੂਰੇ ਹਨ ਉਨਾ ਨੂੰ ਜੰਗੀ ਪੱਧਰ ਤੇ ਪੂਰਾ ਕਰਵਾਇਆ ਜਾਵੇ ਅਤੇ ਜਿਹੜੇ ਪ੍ਰੋਜੈਕਟ ਪਾਸ ਹੋ ਚੁੱਕੇ ਹਨ ਉਨਾ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦੇ ਉਸਾਰੀ ਅਤੇ ਮੁਰੰਮਤ ਦੇ ਸਾਰੇ ਕੰਮ ਪੂਰੇ ਕੀਤੇ ਜਾ ਸਕਣ। ਇਸ ਮੌਕੇ ਪੀ.ਡਬਲਯੂ.ਡੀ. ਵਿਭਾਗ ਦੇ ਐਸ.ਡੀ.ਓ. ਗਗਨਦੀਪ ਸਿੰਘ, ਜੇ.ਈ. ਕਪਿਲ ਕੁਮਾਰ, ਜਸਪਾਲ ਸਿੰਘ ਐਸ.ਡੀ.ਓ. ਬੀ ਐਂਡ ਆਰ ਨਗਰ ਨਿਗਮ ਫਗਵਾੜਾ, ਐਸ.ਡੀ.ਓ. ਉਦੇ ਖੁਰਾਨਾ, ਨੋਡਲ ਅਫਸਰ ਪੰਕਜ ਕੁਮਾਰ ਜੇ.ਈ., ਨਵਦੀਪ ਸਿੰਘ ਬੇਦੀ ਜੇ.ਈ., ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਸੀਤਾ ਦੇਵੀ, ਅਵਿਨਾਸ਼ ਗੁਪਤਾ ਬਾਸ਼ੀ, ਹਨੀ ਧਾਲੀਵਾਲ ਆਦਿ ਹਾਜਰ ਸਨ।
Tags