ਫਗਵਾੜਾ  (ਸ਼ਿਵ ਕੋੜਾ) ਕੋਵਿਡ - 19 ਦੇ ਚੱਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮੰਦਿਰ ਜਲ ਦੇਵਤਾ ਬਾਬਾ ਖੇੜੀ ਵਾਲਾ ਪਿੰਡ ਮਾਣਕਾਂ ( ਤਹਿਸੀਲ ਫਗਵਾੜਾ ) ਵਿਖੇ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ( ਆਈ ਪੰਥੀ ) ਦੀ 15 ਵੀਂ ਬਰਸੀ ਸਮਾਗਮ ਮੌਜੂਦਾ ਗੱਦੀਨਸ਼ੀਨ ਮਹੰਤ ਜੋਗੀ ਸੰਤ ਨਾਥ ਦੀ ਅਗਵਾਈ ਹੇਠ ਪੁਜਾਰੀ ਜੋਗੀ ਵਿਜੈ ਨਾਥ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ । ਇਸ ਮੌਕੇ ਗੱਦੀਨਸ਼ੀਨ ਮਹੰਤ ਜੋਗੀ  ਸੰਤ  ਨਾਥ, ਪੁਜਾਰੀ ਜੋਗੀ ਵਿਜੈ ਨਾਥ ਅਤੇ ਹੋਰਨਾਂ ਨੇ ਕਿਹਾ ਕਿ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਨੇ ਜਿੱਥੇ ਇਸ ਪਵਿੱਤਰ ਧਰਤੀ 'ਤੇ ਚਾਰ ਚੰਦ ਲਗਾ ਕੇ ਪ੍ਰਭੂ ਦਾ ਗੁਣ ਗਾਨ ਕਰਕੇ ਜੰਗਲ ਵਿੱਚ  ਮੰਗਲ ਲਗਾਏ  ,  ਉੱਥੇ ਸਾਰੀ ਜਿੰਦਗੀ ਪ੍ਰਭੂ ਭਗਤੀ ,ਦੀਨ ਦੁਖੀਆਂ ਦੀ ਸੇਵਾ ਅਤੇ ਸੰਗਤਾਂ ਨੂੰ ਪ੍ਰਭੂ ਭਗਤੀ  ਦੇ ਰੰਗ  ਵਿੱਚ ਰੰਗਿਆ ।ਉਹਨਾਂ ਨੇ ਸਮੂਹ ਸੰਗਤਾਂ ਨੂੰ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਆ । ਇਸ ਮੌਕੇ ਸਰਬਤ ਦੇ ਭਲੇ ਅਤੇ ਸੁਖ ਸ਼ਾਂਤੀ ਦੀ ਅਰਦਾਸ ਉਪਰੰਤ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਾਤਮੇ ਦੀ ਕਾਮਨਾ ਵੀ ਕੀਤੀ ਗਈ । ਇਸ ਮੌਕੇ ਸੇਵਾਦਾਰਾਂ ਨੇ ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਸ਼ੋਸਲ ਡਿਸਟੈਸ  ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਰਾਂ ਮੁਸਤੈਦ ਹੋ ਕੇ ਨਿਭਾਈ ।ਸਮਾਗਮ ਦੌਰਾਨ  ਇਲਾਕੇ ਦੀਆਂ ਸੰਗਤਾਂ ਨੇ ਮੰਦਿਰ ਵਿੱਚ ਨਤਮਸਤਕ ਹੋ ਕੇ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ  ( ਉੱਘੇ ਸਮਾਜ ਸੇਵੀ ),ਅਮਰਜੀਤ ਸਿੰਘ ਮਾਣਕ, ਜੱਗਾ ਪਹਿਲਵਾਨ, ਡਾ. ਬਲਵੀਰ ਸਿੰਘ, ਗੁਰਦੀਪ ਸਿੰਘ ਲਾਲੀ, ਗੁਰਦੀਪ ਸਿੰਘ ਦੀਪੂ ਭਜਨ ਰਾਮ  ਆਦਿ ਵੀ ਹਾਜ਼ਰ ਸਨ ।
"/>
Kapurthala

ਮੰਦਿਰ ਜਲ ਦੇਵਤਾ ਬਾਬਾ ਖੇੜੀ ਵਾਲਾ ਵਿਖੇ 15 ਵੀਂ ਬਰਸੀ ਸਮਾਗਮ ਸ਼ਰਧਾਪੂਰਵਕ ਮਨਾਇਆ 

ਫਗਵਾੜਾ  (ਸ਼ਿਵ ਕੋੜਾ) ਕੋਵਿਡ – 19 ਦੇ ਚੱਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮੰਦਿਰ ਜਲ ਦੇਵਤਾ ਬਾਬਾ ਖੇੜੀ ਵਾਲਾ ਪਿੰਡ ਮਾਣਕਾਂ ( ਤਹਿਸੀਲ ਫਗਵਾੜਾ ) ਵਿਖੇ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ( ਆਈ ਪੰਥੀ ) ਦੀ 15 ਵੀਂ ਬਰਸੀ ਸਮਾਗਮ ਮੌਜੂਦਾ ਗੱਦੀਨਸ਼ੀਨ ਮਹੰਤ ਜੋਗੀ ਸੰਤ ਨਾਥ ਦੀ ਅਗਵਾਈ ਹੇਠ ਪੁਜਾਰੀ ਜੋਗੀ ਵਿਜੈ ਨਾਥ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ । ਇਸ ਮੌਕੇ ਗੱਦੀਨਸ਼ੀਨ ਮਹੰਤ ਜੋਗੀ  ਸੰਤ  ਨਾਥ, ਪੁਜਾਰੀ ਜੋਗੀ ਵਿਜੈ ਨਾਥ ਅਤੇ ਹੋਰਨਾਂ ਨੇ ਕਿਹਾ ਕਿ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਨੇ ਜਿੱਥੇ ਇਸ ਪਵਿੱਤਰ ਧਰਤੀ ‘ਤੇ ਚਾਰ ਚੰਦ ਲਗਾ ਕੇ ਪ੍ਰਭੂ ਦਾ ਗੁਣ ਗਾਨ ਕਰਕੇ ਜੰਗਲ ਵਿੱਚ  ਮੰਗਲ ਲਗਾਏ  ,  ਉੱਥੇ ਸਾਰੀ ਜਿੰਦਗੀ ਪ੍ਰਭੂ ਭਗਤੀ ,ਦੀਨ ਦੁਖੀਆਂ ਦੀ ਸੇਵਾ ਅਤੇ ਸੰਗਤਾਂ ਨੂੰ ਪ੍ਰਭੂ ਭਗਤੀ  ਦੇ ਰੰਗ  ਵਿੱਚ ਰੰਗਿਆ ।ਉਹਨਾਂ ਨੇ ਸਮੂਹ ਸੰਗਤਾਂ ਨੂੰ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ । ਇਸ ਮੌਕੇ ਸਰਬਤ ਦੇ ਭਲੇ ਅਤੇ ਸੁਖ ਸ਼ਾਂਤੀ ਦੀ ਅਰਦਾਸ ਉਪਰੰਤ ਕੋਰੋਨਾ ਵਾਇਰਸ ਮਹਾਂਮਾਰੀ ਦੇ ਖਾਤਮੇ ਦੀ ਕਾਮਨਾ ਵੀ ਕੀਤੀ ਗਈ । ਇਸ ਮੌਕੇ ਸੇਵਾਦਾਰਾਂ ਨੇ ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਸ਼ੋਸਲ ਡਿਸਟੈਸ  ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਰਾਂ ਮੁਸਤੈਦ ਹੋ ਕੇ ਨਿਭਾਈ ।ਸਮਾਗਮ ਦੌਰਾਨ  ਇਲਾਕੇ ਦੀਆਂ ਸੰਗਤਾਂ ਨੇ ਮੰਦਿਰ ਵਿੱਚ ਨਤਮਸਤਕ ਹੋ ਕੇ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ  ( ਉੱਘੇ ਸਮਾਜ ਸੇਵੀ ),ਅਮਰਜੀਤ ਸਿੰਘ ਮਾਣਕ, ਜੱਗਾ ਪਹਿਲਵਾਨ, ਡਾ. ਬਲਵੀਰ ਸਿੰਘ, ਗੁਰਦੀਪ ਸਿੰਘ ਲਾਲੀ, ਗੁਰਦੀਪ ਸਿੰਘ ਦੀਪੂ ਭਜਨ ਰਾਮ  ਆਦਿ ਵੀ ਹਾਜ਼ਰ ਸਨ ।
Tags