Kapurthala

ਇੰਨਰਵ੍ਹੀਲ ਕਲੱਬ ਫਗਵਾੜਾ ਨੂੰ ਮਿਲਿਆ ਸਾਲ 2019-20 ਦੀ ਬੈਸਟ ਕਲੱਬ ਦਾ ਅਵਾਰਡ

ਗੱਲਬਾਤ ਕਰਦੇ ਸਮੇਂ ਇੰਨਰਵ੍ਹੀਲ ਕੱਲਬ ਫਗਵਾੜੀ ਦੇ ਪ੍ਰਧਾਨ ਸ੍ਰੀਮਤੀ ਵਿੰਮੀ ਸ਼ਰਮਾ, ਡਾ. ਸੀਮਾ ਰਾਜਨ ਅਤੇ ਹੋਰ।

ਡਾ. ਸੀਮਾ ਰਾਜਨ ਨੂੰ ਐਲਾਨਿਆ ਸਾਲ ਦੀ ਬੈਸਟ ਆਈ.ਐਸ.ਓ
ਫਗਵਾੜਾ 30 ਜੂਨ (ਅਮਰਜੀਤ ਸਿੰਘ)- ਇੰਨਰਵ੍ਹੀਲ ਡਿਸਟ੍ਰਿਕਟ 307 ਦੇ ਡਿਸਟ੍ਰਿਕਟ ਚੇਅਰਮੈਨ ਡਾ. ਅਨੀਤਾ ਭੱਲਾ ਦੀ ਦੇਖਰੇਖ ਹੇਠ ਅੰਮਿ੍ਰਤਸਰ ਵਿਖੇ ਕਰਵਾਏ ਗਏ ਅਵਾਰਡ ਫੰਕਸ਼ਨ ਵਿਚ ਇੰਨਰਵ੍ਹੀਲ ਕਲੱਬ ਫਗਵਾੜਾ ਨੂੰ ਬੈਸਟ ਪ੍ਰੋਜੈਕਟ ਲਈ ਰਨਿੰਗ ਟ੍ਰਾਫੀ ਨਾਲ ਨਵਾਜਿਆ ਗਿਆ। ਇਸ ਦੇ ਨਾਲ ਹੀ ਕਲੱਬ ਨੂੰ ਸ੍ਰੀਮਤੀ ਵਿੰਮੀ ਸ਼ਰਮਾ ਦੀ ਪ੍ਰਧਾਨਗੀ ਹੇਠ ਸਾਲ 2019-20 ਦੀ ਬੈਸਟ ਕਲੱਬ ਵੀ ਐਲਾਨਿਆ ਗਿਆ। ਇਹ ਸਨਮਾਨ ਕਲੱਬ ਵਲੋਂ ਕੋਵਿਡ-19 ਦੌਰਾਨ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਲਈ ਦਿੱਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਕਲੱਬ ਦੀ ਪ੍ਰਧਾਨ ਵਿੰਮੀ ਸ਼ਰਮਾ ਨੇ ਦੱਸਿਆ ਕਿ ਇੰਨਰਵ੍ਹੀਲ ਕੱਲਬ ਫਗਵਾੜਾ ਵਲੋਂ ਕੋਵਿਡ-19 ਆਫਤ ਵਿਚ ਪਲਾਹੀ ਪਿੰਡ ਨੂੰ ਮੋਰਚਰੀ ਬਾਕਸ ਦਿੱਤਾ ਗਿਆ ਜਿਸ ਨੂੰ ਮੱਧੇਨਜਰ ਰੱਖਦੇ ਹੋਏ ਸਾਲ ਦੀ ਬੈਸਟ ਕਲੱਬ ਦਾ ਅਵਾਰਡ ਉਹਨਾਂ ਨੂੰ ਮਿਲਿਆ। ਇਸ ਤੋਂ ਇਲਾਵਾ ਕਲੱਬ ਵਲੋਂ ਵਿਦਿਅਕ ਖੇਤਰ ਵਿਚ ਵੋਕੇਸ਼ਨਲ ਟਰੇਨਿੰਗ ਲਈ ਕੀਤੇ ਉਪਰਾਲੇ ਨੂੰ ਵੀ ਸਰਾਹਿਆ ਗਿਆ। ਇਸ ਅਵਾਰਡ ਫੰਕਸ਼ਨ ਵਿਚ ਡਿਸਟ੍ਰਿਕਟ 307 ਦੀਆਂ 42 ਕਲੱਬਾਂ ਨੇ ਭਾਗ ਲਿਆ। ਡਾ. ਸੀਮਾ ਰਾਜਨ ਨੂੰ ਵੀ ਸਾਲ ਦੀ ਬੈਸਟ ਆਈ.ਐਸ.ਓ. ਐਲਾਨਦੇ ਹੋਏ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਡਾ. ਸੀਮਾ ਰਾਜਨ ਨੇ ਦੱਸਿਆ ਕਿ ਇੰਨਰਵ੍ਹੀਲ ਕਲੱਬ ਸੱਭ ਤੋਂ ਵੱਡੀ ਮਹਿਲਾ ਆਰਗਨਾਈਜੇਸ਼ਨ ਹੈ। ਜਿਸ ਦੇ ਮੈਂਬਰ ਸਮਾਜ ਸੇਵਾ ਵਿਚ ਅੱਗੇ ਵੱਧ ਕੇ ਯੋਗਦਾਨ ਪਾਉਣ ਵਿਚ ਹਮੇਸ਼ਾ ਤੱਤਪਰ ਰਹਿੰਦੇ ਹਨ। ਸ੍ਰੀਮਤੀ ਵਿੰਮੀ ਵਰਮਾ ਨੇ ਸਮੂਹ ਕਲੱਬ ਮੈਂਬਰਾਂ ਦਾ ਵਢਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ।

Tags