ਫਗਵਾੜਾ 25 ਜੁਲਾਈ (ਸ਼ਿਵ ਕੋੜਾ) ਬੇਸ਼ਕ ਵਧੇਰੇ ਪਰਿਵਾਰਾਂ ਵਿਚ ਲੜਕਾ ਹੋਣ ਦੀ ਖੁਸ਼ੀ ਮਿਠਾਈਆਂ ਵੰਡ ਕੇ ਮਨਾਈ ਜਾਂਦੀ ਹੈ ਅਤੇ ਲੜਕੀ ਦੇ ਜਨਮ ਮੌਕੇ ਪਰਮਾਤਮਾ ਦੀ ਮਰਜੀ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਲੇਕਿਨ ਕਈ ਪਰਿਵਾਰ ਅਜਿਹੇ ਵੀ ਹਨ ਜੋ ਲੜਕੀਆਂ ਦੇ ਜਨਮ ਤੇ ਵੀ ਉਸੇ ਤਰਾ ਖੁਸ਼ੀ ਦਾ ਪ੍ਰਗਟਾਵਾ ਖੁੱਲ ਕੇ ਕਰਦੇ ਹਨ ਜਿਵੇਂ ਲੜਕਾ ਪੈਦਾ ਹੋਣ ਤੇ ਕੀਤਾ ਜਾਂਦਾ ਹੈ। ਅਜਿਹੀ ਹੀ ਇਕ ਮਿਸਾਲ ਪਿੰਡ ਖੇੜਾ ਦੀ ਵਸਨੀਕ ਅਤੇ ਜਿਲਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਨੇ ਆਪਣੀ ਪਹਿਲੀ ਪੋਤਰੀ ਹੋਣ ਤੇ ਜਿੱਥੇ ਲੱਡੂ ਵੰਡ ਕੇ ਖੁਸ਼ੀ ਮਨਾਈ ਉੱਥੇ ਹੀ ਫਗਵਾੜਾ ਦੇ ਸਿਵਲ ਹਸਪਤਾਲ ਤੋਂ ਫੁੱਲਾਂ ਨਾਲ ਸਜਾਈ ਗੱਡੀ ਵਿਚ ਘਰ ਲੈ ਕੇ ਆਉਂਦਾ ਗਿਆ। ਨਵਜੱਮੀ ਬੱਚੀ ਦੇ ਦਾਦਾ ਨੰਦ ਲਾਲ ਲਗਾਹ ਅਤੇ ਪੜਦਾਦੀ ਬੀਬੀ ਪ੍ਰਕਾਸ਼ ਕੌਰ (85) ਨੇ ਵੀ ਘਰ ਵਿਚ ਲਕਸ਼ਮੀ ਦੇ ਆਗਮਨ ਤੇ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬੱਚੀ ਦੇ ਪਿਤਾ ਦੀਪਕ ਬੰਟੀ ਅਤੇ ਮਾਤਾ ਪੂਜਾ ਜਿਹਨਾਂ ਦੀ ਇਹ ਪਹਿਲੀ ਔਲਾਦ ਹੈ ਅਤੇ ਉਨਾ ਗੱਲਬਾਤ ਕਰਦਿਆਂ ਦੱਸਿਆ ਕਿ ਪੂਰਾ ਪਰਿਵਾਰ ਪਹਿਲਾਂ ਹੀ ਇਸ ਗੱਲ ਤੇ ਸਹਿਮਤ ਸੀ ਕਿ ਬੇਸ਼ਕ ਲੜਕੀ ਹੋਵੇ ਜਾਂ ਲੜਕਾ ਉਹ ਪੂਰੇ ਚਾਵਾਂ ਨਾਲ ਉਸਦੀ ਖੁਸ਼ੀ ਮਨਾਉਣਗੇ। ਬੱਚੀ ਦਾ ਨਾਮ ਪੀਹੂ ਰੱਖਿਆ ਗਿਆ ਹੈ। ਪੂਰੇ ਇਲਾਕੇ ਵਿਚ ਇਸ ਪਰਿਵਾਰ ਦੀ ਚਰਚਾ ਹੈ ਅਤੇ ਲੋਕ ਘਰ ਵਿਚ ਲਕਸ਼ਮੀ ਆਉਣ ਦੀ ਵਧਾਈ ਦੇ ਰਹੇ ਹਨ। ਇਸ ਮੌਕੇ ਸਰਪੰਚ ਸੰਤੋਸ਼ ਰਾਣੀ, ਸੁਰਜੀਤ ਲਾਲ, ਅਨੀਤਾ ਰਾਣੀ, ਲਛਮੀ ਦੇਵੀ, ਸਟੀਵਨ ਕੁਮਾਰ, ਦਾਮਿਨੀ, ਅਲਕਾ, ਮਲਿਕਾ, ਅੰਕੁਸ਼, ਮੋਹਿਤ, ਬੱਬੂ, ਮਦਨ ਮੋਹਨ ਤੇ ਅਰਜੁਨ ਸੁਧੀਰ ਆਦਿ ਹਾਜਰ ਸਨ।"/>
Kapurthala

ਨਿਸ਼ਾ ਰਾਣੀ ਖੇੜਾ ਨੇ ਲੱਡੂ ਵੰਡ ਕੇ ਮਨਾਈ ਪੋਤਰੀ ਦੇ ਜਨਮ ਦੀ ਖੁਸ਼ੀ

ਫਗਵਾੜਾ 25 ਜੁਲਾਈ (ਸ਼ਿਵ ਕੋੜਾ) ਬੇਸ਼ਕ ਵਧੇਰੇ ਪਰਿਵਾਰਾਂ ਵਿਚ ਲੜਕਾ ਹੋਣ ਦੀ ਖੁਸ਼ੀ ਮਿਠਾਈਆਂ ਵੰਡ ਕੇ ਮਨਾਈ ਜਾਂਦੀ ਹੈ ਅਤੇ ਲੜਕੀ ਦੇ ਜਨਮ ਮੌਕੇ ਪਰਮਾਤਮਾ ਦੀ ਮਰਜੀ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਲੇਕਿਨ ਕਈ ਪਰਿਵਾਰ ਅਜਿਹੇ ਵੀ ਹਨ ਜੋ ਲੜਕੀਆਂ ਦੇ ਜਨਮ ਤੇ ਵੀ ਉਸੇ ਤਰਾ ਖੁਸ਼ੀ ਦਾ ਪ੍ਰਗਟਾਵਾ ਖੁੱਲ ਕੇ ਕਰਦੇ ਹਨ ਜਿਵੇਂ ਲੜਕਾ ਪੈਦਾ ਹੋਣ ਤੇ ਕੀਤਾ ਜਾਂਦਾ ਹੈ। ਅਜਿਹੀ ਹੀ ਇਕ ਮਿਸਾਲ ਪਿੰਡ ਖੇੜਾ ਦੀ ਵਸਨੀਕ ਅਤੇ ਜਿਲਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਨੇ ਆਪਣੀ ਪਹਿਲੀ ਪੋਤਰੀ ਹੋਣ ਤੇ ਜਿੱਥੇ ਲੱਡੂ ਵੰਡ ਕੇ ਖੁਸ਼ੀ ਮਨਾਈ ਉੱਥੇ ਹੀ ਫਗਵਾੜਾ ਦੇ ਸਿਵਲ ਹਸਪਤਾਲ ਤੋਂ ਫੁੱਲਾਂ ਨਾਲ ਸਜਾਈ ਗੱਡੀ ਵਿਚ ਘਰ ਲੈ ਕੇ ਆਉਂਦਾ ਗਿਆ। ਨਵਜੱਮੀ ਬੱਚੀ ਦੇ ਦਾਦਾ ਨੰਦ ਲਾਲ ਲਗਾਹ ਅਤੇ ਪੜਦਾਦੀ ਬੀਬੀ ਪ੍ਰਕਾਸ਼ ਕੌਰ (85) ਨੇ ਵੀ ਘਰ ਵਿਚ ਲਕਸ਼ਮੀ ਦੇ ਆਗਮਨ ਤੇ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬੱਚੀ ਦੇ ਪਿਤਾ ਦੀਪਕ ਬੰਟੀ ਅਤੇ ਮਾਤਾ ਪੂਜਾ ਜਿਹਨਾਂ ਦੀ ਇਹ ਪਹਿਲੀ ਔਲਾਦ ਹੈ ਅਤੇ ਉਨਾ ਗੱਲਬਾਤ ਕਰਦਿਆਂ ਦੱਸਿਆ ਕਿ ਪੂਰਾ ਪਰਿਵਾਰ ਪਹਿਲਾਂ ਹੀ ਇਸ ਗੱਲ ਤੇ ਸਹਿਮਤ ਸੀ ਕਿ ਬੇਸ਼ਕ ਲੜਕੀ ਹੋਵੇ ਜਾਂ ਲੜਕਾ ਉਹ ਪੂਰੇ ਚਾਵਾਂ ਨਾਲ ਉਸਦੀ ਖੁਸ਼ੀ ਮਨਾਉਣਗੇ। ਬੱਚੀ ਦਾ ਨਾਮ ਪੀਹੂ ਰੱਖਿਆ ਗਿਆ ਹੈ। ਪੂਰੇ ਇਲਾਕੇ ਵਿਚ ਇਸ ਪਰਿਵਾਰ ਦੀ ਚਰਚਾ ਹੈ ਅਤੇ ਲੋਕ ਘਰ ਵਿਚ ਲਕਸ਼ਮੀ ਆਉਣ ਦੀ ਵਧਾਈ ਦੇ ਰਹੇ ਹਨ। ਇਸ ਮੌਕੇ ਸਰਪੰਚ ਸੰਤੋਸ਼ ਰਾਣੀ, ਸੁਰਜੀਤ ਲਾਲ, ਅਨੀਤਾ ਰਾਣੀ, ਲਛਮੀ ਦੇਵੀ, ਸਟੀਵਨ ਕੁਮਾਰ, ਦਾਮਿਨੀ, ਅਲਕਾ, ਮਲਿਕਾ, ਅੰਕੁਸ਼, ਮੋਹਿਤ, ਬੱਬੂ, ਮਦਨ ਮੋਹਨ ਤੇ ਅਰਜੁਨ ਸੁਧੀਰ ਆਦਿ ਹਾਜਰ ਸਨ।
Tags