ਫਗਵਾੜਾ 30 ਜੁਲਾਈ (ਸ਼ਿਵ ਕੋੜਾ)- ਸਰਬ ਨੌਜਵਾਨ ਸਭਾ ਫਗਵਾੜਾ ਵਲੋਂ ਸਥਾਨਕ ਖੋਥੜਾਂ ਰੋਡ ਸਥਿਤ ਸਵਾਮੀ ਪਰਮ ਨਗਰ (ਕੌਲਸਰ) ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ 'ਜਿੰਨੇ ਲਾਈਏ, ਉਂਨੇ ਬਚਾਈਏ' ਮੁਹਿਮ ਤਹਿਤ 100 ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਤਹਿਸੀਲਦਾਰ ਨਵਦੀਪ ਸਿੰਘ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਨਾਇਬ ਤਹਿਸੀਲਦਾਰ ਪਵਨ ਕੁਮਾਰ ਅਤੇ ਐਸ.ਐਚ.ਓ. ਸਿਟੀ ਉਂਕਾਰ ਸਿੰਘ ਬਰਾੜ ਤੋਂ ਇਲਾਵਾ ਸਮਾਜ ਸੇਵੀ ਅਵਤਾਰ ਸਿੰਘ ਮੰਡ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਨੇ ਸ਼ਿਰਕਤ ਕੀਤੀ ਅਤੇ ਬੂਟੇ ਲਗਾਉਣ ਦੀ ਮੁਹਿਮ ਦਾ ਸ਼ੁਭ ਆਰੰਭ ਕਰਵਾਇਆ। ਤਹਿਸੀਲਦਾਰ ਨਵਦੀਪ ਸਿੰਘ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੂਟੇ ਲਾਉਣਾ ਚੰਗਾ ਉਦਮ ਹੈ ਪਰ ਬੂਟੇ ਲਗਾਉਣਾ ਤਾਂ ਹੀ ਲਾਹੇਵੰਦ ਹੈ ਜੇਕਰ ਇਹਨਾਂ ਦੀ ਚੰਗੀ ਤਰਾ ਸੰਭਾਲ ਅਤੇ ਪਰਵਰਿਸ਼ ਕੀਤੀ ਜਾਵੇ। ਇਸ ਮੌਕੇ ਮਹਿਮਾਨਾਂ ਨੂੰ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਵਾਮੀ ਪਰਮ ਨਗਰ ਦੀਆਂ ਗਲੀਆਂ ਦੀ ਸ਼ੌਭਾ ਵਧਾ ਰਹੇ ਪਹਿਲਾ ਲਗਾਏ ਬੂਟਿਆਂ ਦਾ ਨਰੀਖਣ ਵੀ ਕਰਵਾਇਆ ਅਤੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਵਿਚ ਸਭਾ ਵਲੋਂ ਬੂਟੇ ਲਗਾਏ ਜਾਂਦੇ ਹਨ ਅਤੇ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਬੂਟੇ ਉੱਥੇ ਹੀ ਲਗਾਏ ਜਾਣ ਜਿੱਥੋਂ ਦੇ ਵਸਨੀਕ ਇਹਨਾਂ ਦੀ ਦੇਖਭਾਲ ਕਰਨ ਦੀ ਜਿੰਮੇਵਾਰੀ ਲੈਣ ਦੀ ਹਾਮੀ ਭਰਦੇ ਹਨ। ਇਸ ਮੌਕੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਸਭਾ ਵਲੋਂ ਕੋਰੋਨਾ ਕਾਲ ਦੌਰਾਨ ਕੀਤੀ ਗਈ ਲੋਕ ਸੇਵਾ, ਲੰਗਰ ਲਗਾਉਣੇ, ਰਾਸ਼ਨ ਵੰਡਣਾ ਤੇ ਬਿਮਾਰ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣਾ ਆਦਿ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾ ਕਿਹਾ ਕਿ ਅਸਲ ਅਰਥਾਂ ਵਿੱਚ ਸਰਬ ਨੌਜਵਾਨ ਸਭਾ ਜ਼ਮੀਨੀ ਪੱਧਰ 'ਤੇ ਸਮਾਜ ਸੇਵਾ ਕਰਨ ਵਾਲੀ ਸੰਸਥਾ ਵਜੋਂ ਉਭਰੀ ਹੈ ਜਿਸ ਤੋਂ ਹੋਰਨਾਂ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਅਖੀਰ ਵਿਚ ਹੁਸਨ ਲਾਲ ਸਾਬਕਾ ਕੌਂਸਲਰ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਗਾਇਕ ਮਨਮੀਤ ਮੇਵੀ, ਕੁਲਵੀਰ ਬਾਵਾ, ਉਂਕਾਰ ਜਗਦੇਵ, ਹਰਵਿੰਦਰ ਸਿੰਘ, ਕੁਲਤਾਰ ਬਸਰਾ, ਸਾਹਿਬਜੀਤ ਸਾਬੀ, ਮਨਦੀਪ ਸ਼ਰਮਾ, ਪਰਮਜੀਤ ਬੌਬੀ, ਰਕੇਸ਼ ਅਗਰਵਾਲ ਤੋਂ ਇਲਾਵਾ ਸੁਆਮੀ ਪਰਮ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰ ਬੀ.ਐਚ.ਖਾਨ, ਜਰਨੈਲ ਰਾਮ ਰਿਟਾਇਰਡ ਈਟੀਓ, ਪਰਮਜੀਤ ਕੁਮਾਰ, ਬਲਵੀਰ ਕੁਮਾਰ,  ਸਨੀ ਬੱਤਾ,  ਨਰਿੰਦਰ ਸਿੰਘ, ਅਜੀਤ ਸਿੰਘ, ਵਰਜਿੰਦਰ ਸਿੰਘ, ਸੰਦੀਪ ਸ਼ੇਰਗਿੱਲ, ਸ਼ੁੱਭਦੀਪ ਆਦਿ ਹਾਜਰ ਸਨ।"/>
Kapurthala

ਸਰਬ ਨੌਜਵਾਨ ਸਭਾ ਨੇ ‘ਜਿਨੇ ਲਾਈਏ ਉਨੇ ਬਚਾਈਏ’  ਮਿਸ਼ਨ ਤਹਿਤ ਪਰਮ ਨਗਰ ਵਿਖੇ ਲਗਾਏ ਬੂਟੇ

ਫਗਵਾੜਾ 30 ਜੁਲਾਈ (ਸ਼ਿਵ ਕੋੜਾ)- ਸਰਬ ਨੌਜਵਾਨ ਸਭਾ ਫਗਵਾੜਾ ਵਲੋਂ ਸਥਾਨਕ ਖੋਥੜਾਂ ਰੋਡ ਸਥਿਤ ਸਵਾਮੀ ਪਰਮ ਨਗਰ (ਕੌਲਸਰ) ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ‘ਜਿੰਨੇ ਲਾਈਏ, ਉਂਨੇ ਬਚਾਈਏ’ ਮੁਹਿਮ ਤਹਿਤ 100 ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਤਹਿਸੀਲਦਾਰ ਨਵਦੀਪ ਸਿੰਘ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਨਾਇਬ ਤਹਿਸੀਲਦਾਰ ਪਵਨ ਕੁਮਾਰ ਅਤੇ ਐਸ.ਐਚ.ਓ. ਸਿਟੀ ਉਂਕਾਰ ਸਿੰਘ ਬਰਾੜ ਤੋਂ ਇਲਾਵਾ ਸਮਾਜ ਸੇਵੀ ਅਵਤਾਰ ਸਿੰਘ ਮੰਡ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਨੇ ਸ਼ਿਰਕਤ ਕੀਤੀ ਅਤੇ ਬੂਟੇ ਲਗਾਉਣ ਦੀ ਮੁਹਿਮ ਦਾ ਸ਼ੁਭ ਆਰੰਭ ਕਰਵਾਇਆ। ਤਹਿਸੀਲਦਾਰ ਨਵਦੀਪ ਸਿੰਘ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੂਟੇ ਲਾਉਣਾ ਚੰਗਾ ਉਦਮ ਹੈ ਪਰ ਬੂਟੇ ਲਗਾਉਣਾ ਤਾਂ ਹੀ ਲਾਹੇਵੰਦ ਹੈ ਜੇਕਰ ਇਹਨਾਂ ਦੀ ਚੰਗੀ ਤਰਾ ਸੰਭਾਲ ਅਤੇ ਪਰਵਰਿਸ਼ ਕੀਤੀ ਜਾਵੇ। ਇਸ ਮੌਕੇ ਮਹਿਮਾਨਾਂ ਨੂੰ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਵਾਮੀ ਪਰਮ ਨਗਰ ਦੀਆਂ ਗਲੀਆਂ ਦੀ ਸ਼ੌਭਾ ਵਧਾ ਰਹੇ ਪਹਿਲਾ ਲਗਾਏ ਬੂਟਿਆਂ ਦਾ ਨਰੀਖਣ ਵੀ ਕਰਵਾਇਆ ਅਤੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਵਿਚ ਸਭਾ ਵਲੋਂ ਬੂਟੇ ਲਗਾਏ ਜਾਂਦੇ ਹਨ ਅਤੇ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਬੂਟੇ ਉੱਥੇ ਹੀ ਲਗਾਏ ਜਾਣ ਜਿੱਥੋਂ ਦੇ ਵਸਨੀਕ ਇਹਨਾਂ ਦੀ ਦੇਖਭਾਲ ਕਰਨ ਦੀ ਜਿੰਮੇਵਾਰੀ ਲੈਣ ਦੀ ਹਾਮੀ ਭਰਦੇ ਹਨ। ਇਸ ਮੌਕੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਸਭਾ ਵਲੋਂ ਕੋਰੋਨਾ ਕਾਲ ਦੌਰਾਨ ਕੀਤੀ ਗਈ ਲੋਕ ਸੇਵਾ, ਲੰਗਰ ਲਗਾਉਣੇ, ਰਾਸ਼ਨ ਵੰਡਣਾ ਤੇ ਬਿਮਾਰ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣਾ ਆਦਿ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾ ਕਿਹਾ ਕਿ ਅਸਲ ਅਰਥਾਂ ਵਿੱਚ ਸਰਬ ਨੌਜਵਾਨ ਸਭਾ ਜ਼ਮੀਨੀ ਪੱਧਰ ‘ਤੇ ਸਮਾਜ ਸੇਵਾ ਕਰਨ ਵਾਲੀ ਸੰਸਥਾ ਵਜੋਂ ਉਭਰੀ ਹੈ ਜਿਸ ਤੋਂ ਹੋਰਨਾਂ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਅਖੀਰ ਵਿਚ ਹੁਸਨ ਲਾਲ ਸਾਬਕਾ ਕੌਂਸਲਰ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਗਾਇਕ ਮਨਮੀਤ ਮੇਵੀ, ਕੁਲਵੀਰ ਬਾਵਾ, ਉਂਕਾਰ ਜਗਦੇਵ, ਹਰਵਿੰਦਰ ਸਿੰਘ, ਕੁਲਤਾਰ ਬਸਰਾ, ਸਾਹਿਬਜੀਤ ਸਾਬੀ, ਮਨਦੀਪ ਸ਼ਰਮਾ, ਪਰਮਜੀਤ ਬੌਬੀ, ਰਕੇਸ਼ ਅਗਰਵਾਲ ਤੋਂ ਇਲਾਵਾ ਸੁਆਮੀ ਪਰਮ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰ ਬੀ.ਐਚ.ਖਾਨ, ਜਰਨੈਲ ਰਾਮ ਰਿਟਾਇਰਡ ਈਟੀਓ, ਪਰਮਜੀਤ ਕੁਮਾਰ, ਬਲਵੀਰ ਕੁਮਾਰ,  ਸਨੀ ਬੱਤਾ,  ਨਰਿੰਦਰ ਸਿੰਘ, ਅਜੀਤ ਸਿੰਘ, ਵਰਜਿੰਦਰ ਸਿੰਘ, ਸੰਦੀਪ ਸ਼ੇਰਗਿੱਲ, ਸ਼ੁੱਭਦੀਪ ਆਦਿ ਹਾਜਰ ਸਨ।
Tags