National

ਬੱਚੇ ਸਿਖਿਅਤ ਹੋਣਗੇ ਤਾਂ ਦੇਸ਼ ਤਰੱਕੀ ਕਰੇਗਾ- ਸੰਤ ਕ੍ਰਿਸ਼ਨ ਨਾਥ ਜੀ

ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਜਲੰਧਰ ਵਿੱਖੇ ਕਰਵਾਇਆ ਸਲਾਨਾਂ ਸਮਾਗਮ
ਵਿਦਿਆ ਵਿਚੋਂ ਅੱਵਲ ਰਹਿਣ ਵਾਲੇ ਬਚਿਆਂ ਦਾ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਭਾਰਤ ਦੇਸ਼ ਦੀ ਤਰੱਕੀ ਆਉਣ ਸਾਡੇ ਨੰਨੇ ਬਚਿਆਂ ਦੇ ਹੱਥ ਵਿੱਚ ਹੈ। ਕਿਉਕਿ ਬੱਚੇ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ। ਅਗਰ ਸਾਡੇ ਬੱਚੇ ਚੰਗੇ ਸਿਖਿਅਤ ਹੋਣਗੇ ਤਾਂ ਹੀ ਸਾਡਾ ਦੇਸ਼ ਤਰੱਕੀ ਦੀਆਂ ਲੀਹਾਂ ਤੇ ਹੋਵੇਗਾ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਅਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਚੇਅਰਮੈਨ ਸੰਤ ਕ੍ਰਿਸ਼ਨ ਨਾਥ ਜੀ ਨੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ (ਕੁਟੀਆ ਸੰਤ ਬਾਬਾ ਫੂਲ ਨਾਥ ਜੀ) ਪਿੰਡ ਜੈਤੇਵਾਲੀ ਵਿਖੇ ਕਰਵਾਏ ਸਕੂਲ ਦੇ ਸਲਾਨਾਂ ਸਮਾਗਮ ਦੌਰਾਨ ਨੰਨੇ ਬਚਿਆਂ ਨੂੰ ਸਬੰਧਨ ਕਰਦੇ ਹੋਏ ਕੀਤਾ। ਪਿੰਡ ਜੈਤੇਵਾਲੀ ਦੀ ਸਮੂਹ ਗਾ੍ਰਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਵਲੋਂ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦਾ ਸਕੂਲ ਵਿਖੇ ਪੁੱਜਣ ਤੇ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਦਸਿਆ ਕਿ ਡੇਰਾ ਚਹੇੜੂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆ ਵਿਚੋਂ ਅੱਵਲ ਰਹਿਣ ਵਾਲੇ ਬਚਿਆਂ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਸਕੂਲੀ ਬਚਿਆਂ ਦਾ ਹੋਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਪ੍ਹੜਾਈ ਵਿੱਚ ਵੱਧ ਤੋਂ ਵੱਧ ਸਫਲਤਾ ਹਾਸਲ ਕਰਨ ਲਈ ਕਿਹਾ। ਇਸ ਮੌਕੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਕਿਹਾ ਅੱਜ ਦਾ ਇਹ ਸਲਾਨਾਂ ਸਨਮਾਨ ਸਮਾਰੋਹ ਉਨ੍ਹਾਂ ਦੇ ਸਤਿਕਾਰਯੋਗ ਸਵ. ਮਾਤਾ ਕਰਤਾਰ ਕੌਰ ਜੀ ਅਤੇ ਭਰਾ ਸਵ ਸ਼੍ਰੀ ਲੋਕ ਰਾਜ ਨੂੰ ਸਮਰਪਿੱਤ ਰਿਹਾ। ਮਹਾਂਪੁਰਖਾਂ ਵਲੋਂ ਪੁੱਜੇ ਵੱਖ ਵੱਖ ਪਤਵੰਤੇ ਸੱਜਣਾਂ ਦਾ ਜਿਥੇ ਧੰਨਵਾਦ ਕੀਤਾ ਉੱਥੇ ਡੇਰਾ ਚਹੇੜੂ ਦੇ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸੈਕਟਰੀ ਕਮਲਜੀਤ ਖੋਥੜਾਂ ਵਲੋਂ ਬਚਿਆਂ ਦਾ ਹੋਸਲਾ ਅਫਜਾਈ ਵੀ ਕੀਤੀ ਗਈ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਸਕੂਲ ਦੇ 10 ਹੋਨਹਾਰ ਵਿਦਿਆਰਥੀਆਂ ਨੂੰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਸਨਮਾਨ ਵਜੋਂ ਵਿਦੇਸ਼ੀ ਘੜੀਆਂ ਵੀ ਦਿੱਤੀਆਂ ਅਤੇ ਉਨ੍ਹਾਂ ਕਿਹਾ ਕਿ ਡੇਰਾ ਚਹੇੜੂ ਦੀਆਂ ਸੰਗਤਾਂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਆਗਮਨ ਪੁਰਬ 14 ਮਾਰਚ ਨੂੰ ਡੇਰਾ ਚਹੇੜੂ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਤਿਗੁਰਾਂ ਦੇ ਪ੍ਰਕਾਸ਼ ਆਗਮਨ ਪੁਰਬ ਸਬੰਧੀ ਸੰਸਾਰ ਭਰ ਦੀਆਂ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਪ੍ਰਧਾਨ ਬਖਸ਼ੀ ਰਾਮ ਸਿੱਧੂ, ਸੂਬੇਦਾਰ ਲਹਿਬਰ ਸਿੰਘ, ਰਜਿੰਦਰ ਝਿੰਮ, ਸੁਮਤਿਰੀ ਦੇਵੀ, ਕੇਵਲ ਕ੍ਰਿਸਨ, ਬਲਵੀਰ ਚੰਦ ਮਹਿਮੀ, ਐਡਵੋਕੇਟ ਪਵਨ ਕੁਮਾਰ ਬੈਂਸ, ਸਾਬਕਾ ਸਰਪੰਚ ਤਰਸੇਮ ਲਾਲ ਪੁਆਰ, ਸਰਪੰਚ ਰਸ਼ਪਾਲ ਸਿੰਘ, ਸੁਰਜੀਤ ਕੌਰ, ਕਮਲੇਸ਼ ਕੌਰ, ਬੂਟਾ ਰਾਮ, ਅਮਰਜੀਤ ਪੰਚ, ਬਦਿਰਪਾਲ, ਮਿਸਤਰੀ ਭੁੱਲਾ ਰਾਮ, ਧਰਮਪਾਲ, ਜਸਵਿੰਦਰਪਾਲ ਬਿੱਲਾ, ਸੈਕਟਰੀ ਕਮਲਜੀਤ ਖੋਥੜਾਂ, ਪੰਚ ਵਿਨੋਧ, ਪਿ੍ਰੰਸੀਪਲ ਹਰਦੀਪ ਕੌਰ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।

Tags