National

ਕਰੋਨਾ ਵਾਇਰਸ ਦਾ ਖਾਤਮਾ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾ ਸਕਦਾ ਹੈ- ਐਸ.ਪੀ ਇੰਨਵੈਸਟੀਗੇਸ਼ਨ ਦਿਹਾਤੀ ਸਰਬਜੀਤ ਸਿੰਘ ਬਾਹੀਆ

ਕਪੂਰ ਪਿੰਡ ਵਿਖੇ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਣ ਸਮੇਂ ਹਾਜ਼ਰ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ, ਐਸ.ਪੀ ਸਰਬਜੀਤ ਸਿੰਘ ਬਾਹੀਆ, ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ, ਪੰਚ ਅਸ਼ੋਕ ਕੁਮਾਰ ਅਤੇ ਹੋਰ।

ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਕਪੂਰ ਪਿੰਡ ਵਲੋਂ 101 ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਐਸ.ਪੀ ਦਿਹਾਤੀ ਇੰਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਵੰਡਿਆ ਲੋ੍ਹੜਵੰਦਾਂ ਨੂੰ ਰਾਸ਼ਨ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ- ਕਪੂਰ ਪਿੰਡ ਜਲੰਧਰ ਦੀ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ (ਕਪੂਰ ਪਿੰਡ, ਸੂਰੀਆ ਇੰਨਕਲੇਵ) ਵਲੋਂ ਕਰੋਨਾ ਵਾਇਰਸ ਅਤੇ ਲੋਕ ਡਾਊਨ ਦੇ ਚੱਲਦੇ 101 ਲੋ੍ਹੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਲਈ ਇਕ ਸੰਖੇਪ ਸਮਾਗਮ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੀ ਵਿਸ਼ੇਸ਼ ਨਿਗਰਾਨੀ ਹੇਠ ਕਪੂਰ ਪਿੰਡ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੋਰਾਨ ਐਸ.ਪੀ ਇੰਨਵੈਸਟੀਗੇਸ਼ਨ ਦਿਹਾਤੀ ਸਰਬਜੀਤ ਸਿੰਘ ਬਾਹੀਆ ਵਿਸ਼ੇਸ਼ ਤੋਰ ਤੇ ਪੁੱਜੇ ਅਤੇ ਉਨ੍ਹਾਂ ਲੋ੍ਹੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਰਸਮ ਆਪਣੇ ਹੱਥੀ ਨਿਭਾਈ। ਇਸ ਮੌਕੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਅੱਜ ਇਹ ਰਾਸ਼ਨ ਵੰਡਣ ਦੀ ਸੇਵਾ ਪ੍ਰਧਾਨ ਗਿਆਨ ਚੰਦ ਦੇ ਬੇਟੇ ਸ਼੍ਰੀ ਵਿਜੈ ਕੁਮਾਰ ਅਤੇ ਨਹੂੰ ਨੀਰੂਪਾਲ (ਜਰਮਨ) ਵਲੋਂ ਨਿਭਾਈ ਗਈ। ਉਨ੍ਹਾਂ ਕਿਹਾ ਜਿਸ ਦਿਨ ਤੋਂ ਪੂਰੇ ਪੰਜਾਬ ਵਿੱਚ ਕਰਫਿਉ ਦੀ ਸ਼ੁਰੂਆਤ ਹੋਈ ਹੈ ਉਸ ਦਿਨ ਤੋਂ ਲਗਾਤਾਰ ਮਹਾਂਮਾਈ ਦੇ ਲੰਗਰਾਂ ਦੀ ਸੇਵਾ ਆਦਮਪੁਰ ਹਲਕੇ ਵਿੱਚ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸਮੂਹ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਲੋ੍ਹੜਵੰਦ ਪਰਿਵਾਰਾਂ ਤੱਕ ਲੰਗਰ ਅਤੇ ਰਾਸ਼ਨ ਪਹੁੱਚਾਏ ਜਾ ਰਹੇ ਹਨ। ਇਸ ਮੌਕੇ ਪੁੱਜੇ ਐਸ.ਪੀ ਦਿਹਾਤੀ ਇੰਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ ਨੇ ਸਮੂਹ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਲੋਕ ਘਰਾਂ ਵਿੱਚ ਰਹਿਣ ਇਸ ਟਾਇਮ ਸਰਕਾਰੀ ਹੁੱਕਮਾਂ ਤਹਿਤ ਕਿਸੇ ਨੂੰ ਵੀ ਸੜਕਾਂ ਜਾਂ ਬਾਹਰ ਘੁੰਮਣ ਦੀ ਇਜ਼ਾਜ਼ਤ ਨਹੀਂ ਹੈ ਸਾਰੇ ਲੋਕ ਕਾਨੂੰਨ ਦੀ ਪਾਲਣਾ ਕਰਨ ਤਾਂ ਜੋ ਇਹ ਕਰੋਨਾ ਵਾਇਰਸ ਨੂੰ ਖਤਮ ਕਰਨ ਦੀ ਜੰਗ ਅਸੀਂ ਸਾਰੇ ਜਿੱਤ ਸਕੀਏ। ਇਹ ਜੰਗ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕੇਗੀ। ਇਸ ਮੌਕੇ ਸਰਪੰਚਪਤੀ ਅਤੇ ਪੰਚ ਅਸ਼ੋਕ ਕੁਮਾਰ ਨੇ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਲੋਂ ਲੋਕ ਸੇਵਾ ਲਈ ਕੀਤੇ ਜਾ ਰਹੇ ਕਾਰਜ਼ਾ ਦੀ ਸ਼ਲਾਘਾ ਕੀਤੀ। ਇਸ ਮੌਕੇ ਇਸ ਮੌਕੇ ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ, ਸਰਪੰਚ ਸੋਨੀਆ, ਸਰਪੰਚਪਤੀ ਅਸ਼ੋਕ ਕੁਮਾਰ, ਪੰਡਿਤ ਰਾਮਾਂਨੰੁਜ ਤਿਵਾੜੀ, ਕੁਲਦੀਪ ਸਿੰਘ ਕੀਪਾ, ਪੰਚਪਤੀ ਰਣਜੀਤ ਕੁਮਾਰ, ਪੰਚ ਮਨਜੀਤ ਕੌਰ, ਮਨਜਿੰਦਰ ਮੋਨਾ, ਬਲਵਿੰਦਰ ਕੁਮਾਰ ਬਿੰਦੂ, ਪੰਚ ਗੁਰਵਿੰਦਰ ਕੌਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Tags