National

ਉੱਘੇ ਸਮਾਜ ਸੇਵਕ ਸ਼੍ਰੀ ਵਿਜੈ ਚੋਪੜਾ ਨੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਕੀਤੀ ਸ਼ਲਾਘਾ

ਸੱਚਖੰਡ ਵਾਸੀ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ 7ਵੇਂ ਜੋਤੀ ਰੂਪ ਪ੍ਰਗਟ ਦਿਵਸ ਮੌਕੇ ਕਪੂਰ ਪਿੰਡ ਜਲੰਧਰ ਵਿੱਚ ਕਰਵਾਇਆ ਰਾਸ਼ਨ ਵੰਡ ਸਮਾਰੋਹ

ਸੱਚਖੰਡ ਵਾਸੀ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ 7ਵੇਂ ਜੋਤੀ ਰੂਪ ਪ੍ਰਗਟ ਦਿਵਸ ਮੌਕੇ ਕਪੂਰ ਪਿੰਡ ਜਲੰਧਰ ਵਿੱਚ ਕਰਵਾਇਆ ਰਾਸ਼ਨ ਵੰਡ ਸਮਾਰੋਹ
ਜਲੰਧਰ (ਦਲਵੀਰ ਸਿੰਘ, ਹਰਜਿੰਦਰ ਸਿੰਘ)- ਲੋ੍ਹੜਵੰਦਾਂ ਦਾ ਮੱਦਦ ਕਰਨਾਂ ਹਰ ਇੱਕ ਮਨੁੱਖ ਦਾ ਪਹਿਲਾ ਫਰਜ਼ ਹੈ ਜੋ ਕਿ ਸਾਨੂੰ ਸਰਿਆਂ ਨੂੰ ਰੱਲ ਕੇ ਨਿਭਾਉਣਾ ਚਾਹੀਦਾ ਹੈ। ਸੱਚਖੰਡ ਵਾਸੀ ਸ਼੍ਰੀ ਪਰਮਦੇਵਾ ਮਹਾਰਾਜ ਜੀ ਕਪੂਰ ਪਿੰਡ ਵਾਲਿਆਂ ਦੇ ਆਸ਼ੀਰਵਾਦ ਸਦਕਾ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਵੀ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੀ ਵਿਸ਼ੇਸ਼ ਨਿਗਰਾਨੀ ਹੇਠ ਅਜਿੱਹੇ ਉਪਰਾਲੇ ਪਿਛਲੇ 7 ਸਾਂਲਾ ਤੋਂ ਬਹੁਤ ਹੀ ਸੇਵਾ ਭਾਵਨਾਂ ਨਾਲ ਦੇਸ਼ਾਂ ਵਿਦੇਸ਼ਾਂ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਿੱਭਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਸ਼੍ਰੀ ਵਿਜੈ ਚੋਪੜਾ ਨੇ ਸਮੂਹ ਕਪੂਰ ਪਿੰਡ ਵਾਸੀਆਂ ਨੂੰ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਵਲੋਂ ਕਰਵਾਏ 7ਵੇਂ ਰਾਸ਼ਨ ਵੰਡ ਸਮਾਰੋਹ ਦੋਰਾਨ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਅਜਿੱਹੇ ਲੋਕ ਸੇਵਾ ਦੇ ਉਪਰਾਲੇ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾਂ ਚਾਹੀਦਾ ਹੈ। ਇਸ ਮੌਕੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਵਲੋਂ 50 ਲੋ੍ਹੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ, ਦੋ ਅਪਾਹਿਜ਼ ਨੋਜ਼ਵਾਨਾਂ ਸਮੇਤ 15 ਬਜ਼ੁਰਗਾਂ ਨੂੰ ਗਰਮ ਕੰਬਲ, 25 ਹੋਨਹਾਰ ਸਕੂਲ ਬਚਿਆਂ ਨੂੰ ਟਰਾਫੀਆਂ, ਮੈਡਲ, ਨਗਦ ਰਾਸ਼ੀ ਦੇ ਨਿਵਾਜ਼ਿਆਂ ਗਿਆ। ਸ਼੍ਰੀ ਵਿਜੈ ਚੋਪੜਾ ਕਪੂਰ ਪਿੰਡ ਪੁੱਜਣ ਤੇ ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਸੋਨੀਆਂ, ਸਰਪੰਚਪਤੀ ਅਸ਼ੋਕ ਕੁਮਾਰ ਕਪੂਰ ਪਿੰਡ, ਸਾਬਕਾ ਸਰਪੰਚ ਚਮਨ ਲਾਲ, ਨੰਬਰਦਾਰ ਹਰਪਾਲ ਬਿੱਟੂ ਵਲੋਂ ਫੁੱਲਾਂ ਦੀਆਂ ਮਾਲਾਵਾਂ ਪਹਿਨਾਂ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ਼੍ਰੀ ਵਿਜੈ ਚੌਪੜਾ ਨਾਲ ਪਿ੍ਰੰਸ ਗਰੋਵਰ, ਪੱਤਰਕਾਰ ਮਹੇਸ਼ ਖੋਸਲਾ, ਫੋਟੋਗ੍ਰਾਫਰ ਨਵਜੌਤ ਸਿੰਘ ਵੀ ਹਾਜ਼ਰ ਸਨ। ਸਮਾਗਮ ਦੀ ਸਪੰਨਤਾਂ ਤੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਵਲੋਂ ਸਮੂਹ ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਲਾਗਲੇ ਪਿੰਡਾਂ ਤੋਂ ਪੁੱਜੇ ਲੋਕਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਥਾਣਾ ਪਤਾਰਾ ਮੁੱਖੀ ਦਲਜੀਤ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਹਾਜ਼ਰ ਸਨ। ਇਸ ਮੌਕੇ ਸਮੂਹ ਸਹਿਯੋਗੀਆਂ ਵਿੱਚ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਸੇਵਾਦਾਰ ਮਨਜੀਤ ਕੌਰ ਅਮਰੀਕਾ, ਜਸਵਿੰਦਰ ਕੌਰ, ਮਨਜੀਤ ਕੌਰ ਯੂ.ਕੇ, ਵੀਨਾਂ ਯੂ.ਕੇ, ਦਲਵਿੰਦਰ ਸਿੰਘ ਮਾਨਾਂਵਾਲੀ ਅਮਰੀਕਾ, ਬਲਵਿੰਦਰ ਕੌਰ ਕਨੈਡਾ, ਹਰੀ ਰਾਮ, ਦਲਵੀਰੀ ਅਤੇ ਬਖਸ਼ੋ ਯੂ.ਕੇ, ਸਤਵੰਤ ਸਿੰਘ ਵਾੜਾ ਅਮਰੀਕਾ, ਕਿਰਪਾਲ ਸਿੰਘ, ਔਜਲਾ, ਕਾਲਾ ਪਰਸਰਾਮਪੁਰ, ਦਲੀਵਰ ਕੌਰ ਜੇਠਪੁਰ, ਸਤਨਾਮ ਸਿੰਘ ਫਿਲੋਰ, ਮੋਨੂੰ ਫਿਰੋਜ਼ਪੁਰ, ਮਾ. ਵੱਡੋਵਾਲ, ਸੰਤ ਬਲਵੰਤ ਸਿੰਘ ਅਤੇ ਹੋਰ ਸੇਵਾਦਾਰ ਅਤੇ ਸਮੂਹ ਗਾ੍ਰਮ ਪੰਚਾਇਤ ਦੇ ਮੈਬਰ ਹਾਜ਼ਰ ਸਨ।

Tags