National

ਸਪੋਰਟਸ ਕਲੱਬ ਲੰਗੇਰੀ ਵਲੋਂ ਕਰਵਾਇਆ ਜਾ ਗਿਆ 41ਵਾਂ ਫੁਟਬਾਲ ਟੂਰਨਾਮੈਂਟ ਸਮਾਪਤ

ਮੁੱਖ ਮਹਿਮਾਨ ਵਜੋਂ ਮੈਬਰ ਪਾਰਲੀਮੈਟ ਮਨੀਸ਼ ਤਿਵਾੜੀ ਹੋਏ ਸ਼ਾਮਿਲ
ਓਪਨ ਵਰਗ ਦੇ ਫਾਈਨਲ ’ਚ ਪਿੰਡ ਕਾਲੇਵਾਲ ਭਗਤਾਂ ਦੀ ਟੀਮ ਨੇ ਮੁੱਗੋਵਾਲ ਦੀ ਟੀਮ ਨੂੰ ਪਨਾਲਟੀ ਕਿੱਕ ਰਾਹੀ 5-4 ਨਾਲ ਹਰਾਇਆ
ਭਾਰ ਵਰਗ ’ਚ ਪਿੰਡ ਖੈਰੜ ਦੀ ਟੀਮ ਨੇ ਖਾਨਪੁਰ ਦੀ ਟੀਮ ਨੂੰ 2-0 ਨਾਲ ਹਰਾਇਆ
ਹੁਸ਼ਿਆਰਪੁਰ 05 ਜਨਵਰੀ-ਦਲਜੀਤ ਅਜਨੋਹਾ- ਸਪੋਰਟਸ ਕਲੱਬ ਪਿੰਡ ਲੰਗੇਰੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਸਮੂਹ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕਨੇਡੀਅਨ ਸਟੇਡੀਅਮ ’ਚ ਕਲੱਬ ਪ੍ਰਧਾਨ ਮਨਜੀਤ ਸਿੰਘ ਲਾਲੀ ਦੀ ਅਗਵਾਈ ’ਚ ਕਰਵਾਏ ਗਏ 41ਵੇਂ ਫੁੱਟਬਾਲ ਟੂਰਨਾਮੈਂਟ ਦੇ ਅੱਜ ਫਾਈਨਲ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ਼੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸ੍ਰੀ ਆਨੰਦਪੁਰ ਸਾਹਿਬ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਜਦ ਕਿ ਪ੍ਰਧਾਨਗੀ ਨਿਮਿਸ਼ਾ ਮਹਿਤਾ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਮੇਟੀ, ਅਮਨਦੀਪ ਸਿੰਘ ਬੈਂਸ, ਰਾਜੀਵ ਬਾਲੀ, ਪਰਮਜੀਤ ਸਿੰਘ ਬੈਂਸ ਐਸ ਪੀ ਪਠਾਨਕੋਟ, ਬਲਵੀਰ ਸਿੰਘ ਬਿੰਜੋਂ, ਕਰਮਜੀਤ ਸਿੰਘ ਬੈਂਸ ਨੇ ਸਾਂਝੇ ਤੌਰ ’ਤੇ ਕੀਤੀ। ਅੱਜ ਕਰਵਾਏ ਗਏ ਓਪਨ ਵਰਗ ਦੇ ਫਾਈਨਲ ’ਚ ਪਿੰਡ ਕਾਲੇਵਾਲ ਭਗਤਾਂ ਦੀ ਟੀਮ ਨੇ ਮੁੱਗੋਵਾਲ ਦੀ ਟੀਮ ਨੂੰ ਪਨਾਲਟੀ ਕਿੱਕ ਰਾਹੀ 5-4 ਨਾਲ ਜਦ ਕਿ ਭਾਰ ਵਰਗ ’ਚ ਪਿੰਡ ਖੈਰੜ ਦੀ ਟੀਮ ਨੇ ਖਾਨਪੁਰ ਦੀ ਟੀਮ ਨੂੰ 2-0 ਨਾਲ ਹਰਾ ਟਰਾਫੀ ਤੇ ਨਗਦ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਮੰਨਾ ਯੂ.ਕੇ, ਕੁਲਵਿੰਦਰ ਸਿੰਘ ਕੈਨੇਡਾ, ਮਾ. ਬਚਿੱਤਰ ਸਿੰਘ ਕੈਨੇਡਾ, ਹਰਦੀਪ ਸਿੰਘ ਰਿੰਪੀ, ਸੁਰਿੰਦਰ ਸਿੰਘ ਪੱਪੂ ਕਨੈਡਾ, ਤਲਵਿੰਦਰ ਸਿੰਘ ਹੀਰ, ਜੈਲਦਾਰ ਦਵਿੰਦਰ ਸਿੰਘ ਖੈਰੜ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਬਿੱਲਾ, ਡਾ. ਕਮਲਦੀਪ ਸਿੰਘ ਸੰਘਾ, ਗਗਨ ਸੰਘਾ ਕੈਨੇਡਾ, ਨਵਜੋਤ ਜੋਤੀ ਕੈਨੇਡਾ,ਪਿ੍ਰੰ. ਲਖਵਿੰਦਰ ਸਿੰਘ, ਡਾ. ਓ ਪੀ ਸਿੰਘ, ਅਵਤਾਰ ਸਿੰਘ ਲੰਗੇਰੀ, ਸੁਖਦੇਵ ਸਿੰਘ ਸੰਘਾ ਕਾਰਜਕਾਰੀ ਸਰਪੰਚ, ਦਰਸ਼ਨ ਸਿੰਘ ਗੋਗਾ, ਸੱਤ ਪ੍ਰਕਾਸ਼ ਕਨੇਡੀਅਨ, ਗੁਰਮਿੰਦਰ ਸਿੰਘ ਤਾਰੀ ਯੂ.ਕੇ., ਹਰਬੰਸ ਰਾਏ, ਪਰਮਜੀਤ ਸਿੰਘ ਪੰਮਾ, ਅਮਰਜੀਤ ਸਿੰਘ ਸੰਘਾ, ਸਤਿੰਦਰ ਸਿੰਘ ਮੈਂਟਾ, ਗੁਰਮਿੰਦਰ ਸਿੰਘ ਰਾਜਾ, ਇੰਸ ਸੁਖਦੇਵ ਸਿੰਘ, ਜਸਵੀਰ ਸਿੰਘ ਗੋਗੀ, ਸੂਬੇਦਾਰ ਤੀਰਥ ਸਿੰਘ, ਹਰਦਿਆਲ ਸਿੰਘ ਕਨੇਡਾ, ਸਰਬਜੀਤ ਸੱਬਾ ਪੰਚ, ਸੁਰਿੰਦਰ ਛਿੰਦਾ ਬੈਲਜੀਅਮ, ਰੀਟਾ ਰਾਣੀ ਕੋਸਲਰ, ਜਤਿੰਦਰ ਕੁਮਾਰ ਸੋਨੂੰ ਕੋਸਲਰ, ਜਗਜੀਤ ਸਿੰਘ ਤੋਸ਼ੀ, ਗੁਰਮੇਜ ਸਿੰਘ ਗੇਜਾ, ਮਤਲੇਸ਼ ਹਾਡਾਂ, ਕੋਚ ਮਨਦੀਪ ਸਿੰਘ, ਗੁਰਦੀਪ ਸਿੰਘ, ਗੁਰਦਿਆਲ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਚੰਬਲਾਂ, ਸੁਰਿੰਦਰ ਬਡਿਆਲ, ਅਮਰਜੀਤ ਸੰਘਾ ਕਨੈਡਾ, ਸਤਵਿੰਦਰ ਸੋਨਾ, ਮਨਪ੍ਰੀਤ ਸੇਠੀ , ਅਰਵਿੰਦਰ ਕੁਮਾਰ, ਹਰਪ੍ਰੀਤ ਸ਼ਾਹ, ਬਲਵੀਰ ਸਿੰਘ ਰੀਹਲ, ਜਸਪਾਲ ਜੱਸੀ ਫੁੱਟਬਾਲਰ, ਨਵਪ੍ਰੀਤ ਬਾਸੀ ਇਟਲੀ, ਨਰਿੰਦਰ ਸਿੰਘ ਹੀਰ, ਚਰਨਜੀਤ ਪੰਚ, ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

Tags