National

ਸੰਤ ਕ੍ਰਿਸ਼ਨ ਨਾਥ ਜੀ ਚਹੈੜੂ ਵਾਲਿਆਂ ਦੇ ਮਾਤਾ ਕਰਤਾਰ ਕੌਰ ਦੇ ਦੇਹਾਂਤ ਤੋਂ ਬਾਅਦ ਛੋਟੇ ਭਰਾ ਲੋਕ ਰਾਜ ਮੰਤਰੀ ਦਾ ਸਵਰਗਵਾਸ

ਲੋਕ ਰਾਜ ਮੰਤਰੀ ਦੀ ਪਿੰਡ ਜੈਤੇਵਾਲੀ ਵਿਖੇ ਅੰਤਿਮ ਸੰਸਕਾਰ ਦੀ ਹੋਈ ਰਸਮ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸੰਤ ਬਾਬਾ ਕ੍ਰਿਸ਼ਨ ਨਾਥ ਜੀ ਚਹੈੜੂ ਵਾਲਿਆਂ ਦੇ ਸਤਿਕਾਰਯੋਗ ਮਾਤਾ ਕਰਤਾਰ ਕੌਰ ਜੀ ਦਾ ਦੇਹਾਂਤ ਹੋਏ ਅਜੇ ਕੁਝ ਦਿਨ ਹੀ ਹੋਏ ਸਨ। ਕਿ ਅੱਜ 07 ਜਨਵਰੀ ਨੂੰ ਸਵੇਰੇ 10 ਵਜੇ ਉਨ੍ਹਾਂ ਦੇ ਸਕੇ ਭਰਾ ਲੋਕ ਰਾਜ ਮੰਤਰੀ ਇਸ ਸੰਸਾਰ ਨੂੰ ਅਲਵਿੱਦਾ ਕਹਿ ਗਏ। ਸ਼੍ਰੀ ਲੋਕ ਰਾਜ ਮੰਤਰੀ 53 ਸਾਲ ਦੇ ਸਨ। ਉਨ੍ਹਾਂ ਦੀ ਹੋਈ ਅਚਾਨਕ ਮੌਤ ਕੇ ਪਿੰਡ ਜੈਤੇਵਾਲੀ ਅਤੇ ਸਮੂਹ ਡੇਰਾ ਚਹੈੜੂ ਦੀਆਂ ਸੰਗਤਾਂ ਵਿੱਚ ਭਾਰੀ ਸ਼ੋਗ ਹੈ। ਲੋਕ ਰਾਜ ਮੰਤਰੀ ਜੀ ਦਾ ਅੰਤਿਮ ਸੰਸਕਾਰ ਅੱਜ ਪਿੰਡ ਜੈਤੇਵਾਲੀ ਦੇ ਸ਼ਮਸ਼ਾਨਘਾਟ ਵਿੱਖੇ ਕਰ ਦਿਤਾ ਗਿਆ। ਸੰਸਕਾਰ ਦੀ ਰਸਮ ਮੌਕੇ ਮਹੰਤ ਅਵਤਾਰ ਦਾਸ ਚਹੈੜੂ, ਬਾਬਾ ਕ੍ਰਿਸ਼ਨ ਮੁਰਾਰੀ ਸ਼ਾਹ (ਕੁੱਲੀ ਵਾਲੇ), ਸੰਤ ਗੁਰਮੁੱਖ ਦਾਸ ਸਾਹਰੀ, ਮਹੰਤ ਬਲਵੀਰ ਦਾਸ ਖੰਨਾਂ ਅਤੇ ਹੋਰ ਸੰਤ ਮਹਾਂਪੁਰਸ਼ ਵੀ ਵਿਸ਼ੇਸ਼ ਤੋਰ ਸੰਸਕਾਰ ਦੀ ਰਸਮ ਵਿੱਚ ਪੁੱਜੇ। ਸ਼੍ਰੀ ਲੋਕ ਰਾਜ ਮੰਤਰੀ ਉਨ੍ਹਾਂ ਪਿੱਛੇ ਪਤਨੀ ਰਾਣੋ, ਦੋ ਬੇਟੀਆਂ, ਦੋ ਬੇਟੇ ਛੱਡ ਗਏ ਹਨ। ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਮਹਾਂਪੁਰਖਾਂ ਦੇ ਭਰਾ ਲੋਕ ਰਾਜ ਮੰਤਰੀ ਅਤੇ ਮਾਤਾ ਕਰਤਾਰ ਕੌਰ ਜੀ ਨਮਿਤ ਅੰਤਿਮ ਅਰਦਾਸ ਦੀ ਰਸਮ 15 ਜਨਵਰੀ ਦਿਨ ਬੁੱਧਵਾਰ ਨੂੰ ਪਿੰਡ ਜੈਤੇਵਾਲੀ ਵਿਖੇ ਬਾਅਦ ਦੁਪਿਹਰ 12 ਵਜੇ ਹੋਵੇਗੀ। ਇਸ ਮੌਕੇ ਡੇਰਾ ਚਹੈੜੂ ਤੋਂ ਸੀਤਲ ਸਿੰਘ ਢੰਡਾ, ਧਰਮਪਾਲ, ਕਮਲਜੀਤ ਖੋਥੜਾਂ, ਐਡਵੋਕੇਟ ਪਵਨ ਕੁਮਾਰ ਬੈਂਸ ਜੰਡੂ ਸਿੰਘਾ, ਹੈਡ ਗ੍ਰੰਥੀ ਪਰਵੀਨ ਕੁਮਾਰ, ਜਸਵਿੰਦਰ ਬਿੱਲਾ, ਰਾਗੀ ਮੰਗਤ ਰਾਮ ਮਹਿਮੀ, ਪ੍ਰਸ਼ੋਤਮ ਲਾਲ ਸਰਪੰਚ ਨਾਨਕ ਨਗਰੀ, ਡਾ. ਹੁਸਨ ਲਾਲ, ਜਸਪਾਲ ਪਾਲਾ, ਸੰਦੀਪ ਕੁਮਾਰ, ਪੱਲਾ ਰਾਮ, ਮਹਿੰਦਰ ਮਹੈੜੂ ਗੀਤਕਾਰ, ਸਾਬਕਾ ਸਰਪੰਚ ਤਰਸੇਮ ਲਾਲ ਪੁਆਰ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਮੁਕੇਸ਼ ਕੁਮਾਰ ਬਾਘਾ, ਜੋਗਿੰਦਰ ਰਾਮ ਚੰਦੜ, ਬਲਵੀਰ ਮਹਿਮੀ, ਸਾਬਕਾ ਪੰਚ ਬੂਟਾ ਰਾਮ, ਬਸਪਾ ਆਗੂ ਹਰਭਜਨ ਸਿੰਘ ਬਲਾਲੋਂ, ਰਮੇਸ਼ ਕੋ੍ਹਲ, ਲਖਵੀਰ ਚੋਧਰੀ, ਚਿਰੰਜੀ ਲਾਲ, ਪਰਮਜੀਤ ਖਲਵਾੜਾ, ਬਸਪਾ ਆਗੂ ਬਲਵਿੰਦਰ ਕੁਮਾਰ ਜਲੰਧਰ, ਪਰਮਜੀਤ ਬਾਘਾ ਬੋਲੀਨਾ, ਰਾਕੇਸ਼ ਮਾਹੀ, ਮਾ. ਹਰਜਿੰਦਰ ਕੁਮਾਰ, ਪਿ੍ਰੰਸੀਪਲ ਹਰਦੀਪ ਕੌਰ, ਸੂਬੇਦਾਰ ਲਹਿਬਰ ਸਿੰਘ, ਰਜਿੰਦਰ ਝਿੰਮ, ਪ੍ਰਵੀਨ ਬੰਗਾ, ਸਤਪਾਲ ਵਿਰਕ, ਨਰਪਿੰਦਰ ਲੁਧਿਆਣਾ, ਕਮਲ ਭੈਰੋਂ, ਪੰਡਿਤ ਜਗਦੀਸ਼ ਆਦਮਪੁਰ, ਕਾਬਲ ਰਾਮ ਜੱਖੂ, ਡਾ. ਕੁਲਵਿੰਦਰ ਕੌ੍ਹਲ, ਜੋਗਿੰਦਰਪਾਲ, ਦੌਲਤ ਰਾਮ, ਮਲਕੀਤ ਚੰਦ ਖਾਬਰਾ, ਅਮਰਜੀਤ ਮਹਿਮੀ, ਬਾਬਾ ਕਮਲ ਅਤੇ ਹੋਰਾਂ ਨੇ ਸਮੂਹ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਸਾਂਝਾ ਕੀਤਾ।

Tags