National

ਪਿੰਡ ਧੋਗੜੀ ਦੇ ਸਰਕਾਰੀ ਹਾਈ ਸਕੂਲ ਵਿੱਚ ਚੋਰੀ

ਪਿੰਡ ਧੋਗੜੀ ਦੇ ਸਰਕਾਰੀ ਹਾਈ ਸਕੂਲ ਵਿੱਚ ਚੋਰੀ

ਚੋਰਾਂ ਨੇ ਡਰਾਈ ਫਰੂਟ ਖਾ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਨੰਨੇ ਬਚਿਆਂ ਦੇ ਰਾਸ਼ਨ ਤੇ ਕੀਤਾ ਹੱਥ ਸਾਫ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਧੋਗੜੀ ਦੇ ਸਰਕਾਰੀ ਹਾਈ ਸਕੂਲ ਵਿੱਖੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਹਜ਼ਾਰਾ ਰੁਪਏ ਦਾ ਰਾਸ਼ਨ ਚੋਰੀ ਕਰ ਲਿਆ। ਜਾਣਕਾਰੀ ਦਿੰਦੇ ਮੁੱਖ ਅਧਿਆਪਕਾ ਰਣਜੀਤ ਕੌਰ ਨੇ ਦਸਿਆ ਕਿ ਉਹ ਸਵੇਰੇ ਕਰੀਬ 9.15 ਵਜੇ ਸਕੂਲ ਵਿੱਚ ਪੁੱਜੇ ਅਤੇ ਉਨ੍ਹਾਂ ਦੇਖਿਆ ਕਿ ਮੁੱਖ ਅਧਿਆਪਕਾ ਕਮਰੇ ਦੇ ਜਿੰਦਰੇ ਗਾਇਬ ਸਨ। ਉਨ੍ਹਾਂ ਦਸਿਆ ਉਨ੍ਹਾਂ ਵਲੋਂ ਮਿੱਡ ਡੇ ਮੀਲ ਬਣਾਉਣ ਵਾਲੀਆਂ ਔਰਤਾਂ ਨੂੰ ਸ਼ਾਮ ਵੇਲੇ ਜਿੰਦਰੇ ਲਗਾਉਣ ਸਬੰਧੀ ਪੁਛਗਿੱਛ ਕੀਤੀ ਪਰ ਉਨ੍ਹਾਂ ਕਿਹਾ ਕਿ ਉਹ ਕਮਰੇ ਨੂੰ ਜਿੰਦਰੇ ਲਗਾ ਕੇ ਗਈਆਂ ਸਨ। ਮੁੱਖ ਅਧਿਆਪਕਾ ਰਣਜੀਤ ਕੌਰ ਨੇ ਦਸਿਆ ਕਿ ਜਦ ਉਹ ਕਮਰੇ ਵਿੱਚ ਗਏ ਤਾਂ ਸਕੂਲ ਦੇ ਰਿਕਾਰਡ ਵਾਲੀ ਅਲਮਾਰੀ ਦਾ ਸਾਰਾ ਸਮਾਨ ਵਿਖਰਿਆ ਪਿਆ ਸੀ। ਉਨਾਂ ਦਸਿਆ ਚੋਰਾਂ ਨੇ ਬਚਿਆਂ ਲਈ ਬਣਾਉਣ ਵਾਲੇ ਖਾਣੇ ਦਾ ਸਮਾਨ (ਕਰਿਆਨਾ) ਵੀ ਨਹੀਂ ਛੱਡਿਆ। ਚੋਰ ਜਾਂਦੇ ਸਮੇਂ ਇੱਕ ਸਿੰਲਡਰ, ਦੋ ਬੋਰੀਆਂ ਚਾਵਲ, ਇੱਕ ਬੋਰੀ ਆਟਾ ਅਤੇ ਹੋਰ ਰਾਸ਼ਨ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਮੁੱਖ ਅਧਿਆਪਕਾ ਰਣਜੀਤ ਕੌਰ ਨੇ ਦਸਿਆ ਕਿ ਉਨ੍ਹਾਂ ਵਲੋਂ ਜੰਡੂ ਸਿੰਘਾ ਪੁਲਿਸ  ਸੂਚਿਤ ਕਰ ਦਿਤਾ ਗਿਆ ਹੈ ਮੌਕਾ ਦੇਖਣ ਲਈ ਜੰਡੂ ਸਿੰਘਾ ਪੁਲਿਸ ਚੋਕੀ ਤੋਂ ਏ.ਐਸ.ਆਈ ਹਰਵਿੰਦਰ ਸਿੰਘ ਮੁਲਾਜ਼ਮਾਂ ਸਮੇਤ ਪੁੱਜੇ ਸਨ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ। ਇਸ ਮੌਕੇ ਗੁਰਪ੍ਰਤਾਪ ਸਿੰਘ, ਮੋਹਨ ਲਾਲ ਪੰਚ, ਸਾਹਿਬ ਸਿੰਘ ਭ੍ਰਵਾਨ, ਮਨਦੀਪ ਸਿੰਘ, ਗੁਰਪ੍ਰੀਤ ਕੌਰ, ਆਸ਼ਾ ਅਤੇ ਹੋਰ ਹਾਜ਼ਰ ਸਨ।

 

Tags