ਨਾਰੀ ਦਿਵਸ ’ਤੇ ਘਰ ਵਿੱਚ ਧੀ ਲੱਛਮੀ ਹੈ ਆਈ, ਹਰ ਚਿਹਰਾ ਫਿਰਦਾ ਮੁਰਝਾਈ। ਨਾ ਕੋਈ ਮੁਬਾਰਕਬਾਦ ਹੈ ਆਈ, ਨਾ ਹੀ ਕਿਸੇ ਵੰਡੀ ਮਠਿਆਈ। ਨਾ ਹੀ ਕਿਸੇ ਨੇ ਭੰਗੜਾ ਪਾਇਆ, ਨਾ ਹੀ ਗੀਤ ਖੁਸ਼ੀ ਦਾ ਗਾਇਆ। ਦੁੱਖ ਛੁਪਾਉਂਦੇ ਜਾਵਣ ਮੁਸਕਾਈ, ਨਾਰੀ ਦਿਵਸ ਦੀ ਬਹੁਤ ਵਧਾਈ। ਕੱਲਿਆਂ ਘਰੋਂ ਬਾਹਰ ਨਹੀੰ ਜਾਣਾ, ਉੱਚੀ-ਉੱਚੀ ਰੌਲਾ ਨਹੀਂ ਪਾਣਾ। ਇੱਧਰ ਉੱਧਰ ਨਹੀਂ ਹੈ ਭੱਜਣਾ, ਬਾਹਲਾ ਮੂੰਹ ਖੋਲ੍ਹ ਨਹੀਂ ਹੱਸਣਾ। ਸਿੱਖ ਲੈ ਚੰਗਾ ਖਾਣਾ ਬਣਾਉਣਾ, ਕੱਲ੍ਹ ਨੂੰ ਸਹੁਰੇ ਘਰ ਵੀ ਜਾਣਾ।’’ ਹਰ ਵੇਲੇ ਹੈ ਚੱਲਦੀ ਸਿਖਲਾਈ। ਨਾਰੀ ... .। ਮਾਂ, ਧੀ, ਭੈਣ, ਨੂੰਹ ਕਿਸੇ ਘਰ ਦੀ, ਇੱਜ਼ਤ ਤੂੰ ਹੀ ਰੱਖਣੀ ਹੈ ਸਭ ਦੀ। ਕਿਸੇ ਦੇ ਅੱਗੇ ਨਾ ਜਬਾਨ ਚਲਾਈਂ, ਕੋਈ ਕੁਝ ਆਖੇ ਚੁੱਪ ਕਰ ਜਾਈਂ। ਦਫਤਰੋਂ ਵਾਪਸ ਵੀ ਸਮੇਂ ਤੇ ਆਈਂ, ਐਵੇਂ ਨਾ ਬਾਹਲੇ ਰਿਸ਼ਤੇ ਬਣਾਈਂ। ਤੈਨੂੰ ਹੀ ਜਾਂਦੀ ਹਰ ਗੱਲ ਸਮਝਾਈ। ਨਾਰੀ .....। ਸੀਤਾ, ਦਰੋਪਦੀ ਜਾਂ ਅਹਿੱਲਿਆ, ਤੈਨੂੰ ਦੇਣੀ ਪਊ ਅਗਨੀ ਪ੍ਰੀਖਿਆ। ਗੱਲ ਸਮਾਜਿਕ ਹੋਵੇ ਜਾਂ ਧਰਮ ਦੀ, ਜਦ ਦੋ ਧਿਰਾਂ ਵਿਚ ਜੰਗ ਹੈ ਛਿੜਦੀ। ਇੱਜ਼ਤ ਤੇਰੀ ਦਾਗਦਾਰ ਹੋਵੇਗੀ, ਮਨੁੱਖਤਾ ‘ਲੱਕੀ’ ਸ਼ਰਮਸਾਰ ਹੋਵੇਗੀ। ਤੇਰੀ ਇੱਜ਼ਤ ਹੀ ਜਾਏਗੀ ਰੁਲਾਈ। ਨਾਰੀ .....। ਅਮਰਦੀਪ ਕੌਰ ਲੱਕੀ (9464766001)"/>
National

ਨਾਰੀ ਦਿਵਸ ’ਤੇ

ਨਾਰੀ ਦਿਵਸ ’ਤੇ
ਘਰ ਵਿੱਚ ਧੀ ਲੱਛਮੀ ਹੈ ਆਈ,
ਹਰ ਚਿਹਰਾ ਫਿਰਦਾ ਮੁਰਝਾਈ।
ਨਾ ਕੋਈ ਮੁਬਾਰਕਬਾਦ ਹੈ ਆਈ,
ਨਾ ਹੀ ਕਿਸੇ ਵੰਡੀ ਮਠਿਆਈ।
ਨਾ ਹੀ ਕਿਸੇ ਨੇ ਭੰਗੜਾ ਪਾਇਆ,
ਨਾ ਹੀ ਗੀਤ ਖੁਸ਼ੀ ਦਾ ਗਾਇਆ।
ਦੁੱਖ ਛੁਪਾਉਂਦੇ ਜਾਵਣ ਮੁਸਕਾਈ,
ਨਾਰੀ ਦਿਵਸ ਦੀ ਬਹੁਤ ਵਧਾਈ।
ਕੱਲਿਆਂ ਘਰੋਂ ਬਾਹਰ ਨਹੀੰ ਜਾਣਾ,
ਉੱਚੀ-ਉੱਚੀ ਰੌਲਾ ਨਹੀਂ ਪਾਣਾ।
ਇੱਧਰ ਉੱਧਰ ਨਹੀਂ ਹੈ ਭੱਜਣਾ,
ਬਾਹਲਾ ਮੂੰਹ ਖੋਲ੍ਹ ਨਹੀਂ ਹੱਸਣਾ।
ਸਿੱਖ ਲੈ ਚੰਗਾ ਖਾਣਾ ਬਣਾਉਣਾ,
ਕੱਲ੍ਹ ਨੂੰ ਸਹੁਰੇ ਘਰ ਵੀ ਜਾਣਾ।’’
ਹਰ ਵੇਲੇ ਹੈ ਚੱਲਦੀ ਸਿਖਲਾਈ। ਨਾਰੀ … .।
ਮਾਂ, ਧੀ, ਭੈਣ, ਨੂੰਹ ਕਿਸੇ ਘਰ ਦੀ,
ਇੱਜ਼ਤ ਤੂੰ ਹੀ ਰੱਖਣੀ ਹੈ ਸਭ ਦੀ।
ਕਿਸੇ ਦੇ ਅੱਗੇ ਨਾ ਜਬਾਨ ਚਲਾਈਂ,
ਕੋਈ ਕੁਝ ਆਖੇ ਚੁੱਪ ਕਰ ਜਾਈਂ।
ਦਫਤਰੋਂ ਵਾਪਸ ਵੀ ਸਮੇਂ ਤੇ ਆਈਂ,
ਐਵੇਂ ਨਾ ਬਾਹਲੇ ਰਿਸ਼ਤੇ ਬਣਾਈਂ।
ਤੈਨੂੰ ਹੀ ਜਾਂਦੀ ਹਰ ਗੱਲ ਸਮਝਾਈ। ਨਾਰੀ …..।
ਸੀਤਾ, ਦਰੋਪਦੀ ਜਾਂ ਅਹਿੱਲਿਆ,
ਤੈਨੂੰ ਦੇਣੀ ਪਊ ਅਗਨੀ ਪ੍ਰੀਖਿਆ।
ਗੱਲ ਸਮਾਜਿਕ ਹੋਵੇ ਜਾਂ ਧਰਮ ਦੀ,
ਜਦ ਦੋ ਧਿਰਾਂ ਵਿਚ ਜੰਗ ਹੈ ਛਿੜਦੀ।
ਇੱਜ਼ਤ ਤੇਰੀ ਦਾਗਦਾਰ ਹੋਵੇਗੀ,
ਮਨੁੱਖਤਾ ‘ਲੱਕੀ’ ਸ਼ਰਮਸਾਰ ਹੋਵੇਗੀ।
ਤੇਰੀ ਇੱਜ਼ਤ ਹੀ ਜਾਏਗੀ ਰੁਲਾਈ। ਨਾਰੀ …..।

ਅਮਰਦੀਪ ਕੌਰ ਲੱਕੀ (9464766001)

Tags