National

ਕਰੋਨਾ ਵਾਇਰਸ ਤੋਂ ਡਰਨ ਦੀ ਘੱੱਟ ਤੇ ਜਾਗਰੂਕ ਹੋਣ ਦੀ ਲੋੜ ਵੱਧ

ਕਰੋਨਾ ਵਾਇਰਸ ਤੋਂ ਡਰਨ ਦੀ ਘੱੱਟ ਤੇ ਜਾਗਰੂਕ ਹੋਣ ਦੀ ਲੋੜ ਵੱਧ

ਕਰੋਨਾ ਵਾਇਰਸ ਜੋ ਕਿ  ਇਸ ਵੇਲੇ ਸਾਰੇ ਦੇਸ਼ਾਂ ਦੇ ਵਿਚ ਇਕ ਡਰ ਬਣਿਆ ਹੋਇਆ ਹੈ, ਜਿਸਦੇ ਬਾਰੇ ਵਿਚ ਅਫਵਾਹਾਂ ਦਾ ਦੌਰ ਵੀ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਇਸ ਵਾਇਰਸ ਨੂੰ ਲੈ ਕੇ ਸਰਕਾਰਾਂ ਵਲੋਂ ਕਾਫੀ ਦਿਸ਼ਾ ਨਿਰਦੇਸ਼ਾਂ ਦੇ ਨਾਲ-ਨਾਲ ਹਸਪਤਾਲਾਂ ਦੇ ਵਿਚ ੳੁੱਚ ਪੱਧਰ ’ਤੇ ਪ੍ਰਬੰਧ ਵੀ ਕੀਤੇ ਗਏ ਹਨ। ਕਰੋਨਾ ਵਾਇਰਸ ਨੂੰ ਲੈ ਕੇ ਚੇਤਨ ਹੋਣ ਦੀ ਜਿਨੀ ਅਹਿਮੀਅਤ ਹੈ, ਉਸ ਨਾਲੋਂ ਕਿਤੇ ਵੱਧ ਮਹੱਤਤਾ ਇਸ ਵਾਇਰਸ ਦੇ ਪ੍ਰਤੀ ਜਾਗਰੂਕ ਹੋਣ ਦੀ ਹੈ। ਖਾਂਸੀ ਹੋਣਾ, ਬੁਖਾਰ ਹੋਣਾ, ਗਲੇ ਵਿਚ ਦਰਦ ਹੋਣਾ ਆਦਿ ਸਮੇਤ ਹੋਰ ਲੱਛਣ ਸਿਹਤ ਵਿਭਾਗ ਵਲੋਂ ਦੱਸੇ ਗਏ ਹਨ ਪਰ ਇਥੇ ਇਹ ਵਿਚਾਰਨ ਵਾਲੀ ਤੇ ਇਸ ਪ੍ਰਤੀ ਜਾਗਰੂਕ ਹੁੰਦੇ ਹੋਏ ਆਪਣੇ ਆਪ ਨੂੰ ਜਲਦ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਸਿਹਤ ਕੇਂਦਰ ਚੈਕਅਪ ਕਰਵਾਉਣ ਦੀ ਲੋੜ ਹੈ। ਦੇਖਣ ਵਿਚ ਇਹ ਆ ਰਿਹਾ ਹੈ ਕਿ ਕਿਸੇ ਨੂੰ ਆਮ ਬੁਖਾਰ ਜਾਂ ਖੰਘ ਹੋ ਜਾਵੇ ਤਾਂ ਲੋਕਾਂ ਦਾ ਉਸ ਦੇ ਨਾਲ ਵਿਵਹਾਰ ਵਿਚ ਬਦਲਾਅ ਦਿਖਾਈ ਦੇਣ ਲਗਾ ਹੈ , ਜਿਸ ਨਾਲ ਕਰੋਨਾ ਵਾਇਰਸ ਦਾ ਡਰ ਕਾਫੀ ਹਦ ਤੱਕ ਲੋਕਾਂ ਵਿਚ ਵੱਧਦਾ ਦਿਖਾਈ ਦੇ ਰਿਹਾ ਹੈ ਜਦਕਿ ਪੰਜਾਬ ਵਿਚ ਕੁਝ ਮਰੀਜ਼ ਹੋਣ ਦੇ ਕਿਆਫੇ ਲਗਾਏ ਜਾ ਰਹੇ ਹਨ। ਵਿਦੇਸ਼ਾਂ ਤੋਂ ਦੇਸ਼ ਵਿਚ ਵਾਪਤ ਪਰਤ ਰਹੇ ਲੋਕ ਜਿਨਾਂ ਦਾ ਏਅਰਪੋਰਟ ’ਤੇ ਹੀ ਮੈਡੀਕਲ ਚੈੱਕਅਪ ਹੁੰਦਾ ਹੈ, ਉਨਾਂ ਵਿਚੋਂ ਇਕ ਵੀ ਖਾਂਸੀ ਜਾਂ ਇਸ ਤਰੀਕੇ ਦਾ ਕੋਈ ਲਛਣ ਦੇਖਣ ਨੂੰ ਮਿਲੇ ਤਾਂ ਉਸਨੂੰ ਤੁਰੰਤ ਮੈਡੀਕਲ ਸਹੂਲਤ ਦਿੰਦੇ ਹੋਏ ਦਾਖਲ ਕਰਵਾ ਦਿਤਾ ਜਾਂਦਾ ਹੈ, ਸ਼ਕੀ ਮਰੀਜਾਂ ਨੂੰ ਹਸਪਤਾਲਾਂ ਦੇ ਵਿਚ ਵਿਸ਼ੇਸ਼ ਟੀਮਾਂ ਦੀ ਨਿਗਰਾਨੀ ਵਿਚ ਰੱਖਿਆ ਜਾ ਰਿਹਾ ਹੈ, ਇਸ ਲਈ ਇਸ ਕਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਇਸਦੇ ਪ੍ਰਤੀ ਜਾਗਰੂਕ ਹੋਣ ਦੀ ਜਿਆਦਾ ਲੋੜ ਹੈ। ਸਰਕਾਰਾਂ ਵਲੋਂ  ਜਿਸ ਤਰਾਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਖੰਘ ਆਉਣ ਵੇਲੇ ਮੂੰਹ ’ਤੇ ਰੁਮਾਲ ਰੱਖਣਾ, ਜ਼ਿਆਦਾ ਖੰਘ ਤੇ ਬੁਖਾਰ ਹੋਣ ਜਾਂ ਗੱਲੇ ਵਿਚ ਦਰਦ ਰਹਿਣ ’ਤੇ ਸੰਬੰਧਤ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨਾਲ ਰਾਬਤਾ ਕਾਇਮ ਕਰਨਾ ਆਦਿ ਜਾਰੀ ਕੀਤੇ ਗਏ ਹਨ, ਜਿਸਦੇ ਪ੍ਰਤੀ ਆਪਣੇ ਆਪ ਚੇਤਨ ਰਖਦੇ ਹੋਏ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।  ਆਲੇ-ਦੁੁਆਲੇ ਦੀ ਸਫਾਈ ਰੱਖਣਾ ਵੀ ਬਹੁਤ ਹੀ ਜਰੂਰੀ ਹੈ, ਇਸਦੇ ਨਾਲ ਨਾਲ ਖਾਣ ਪੀਣ ਵਿਚ ਵੀ ਬਦਲਾਅ ਲਿਆਉਣ ਦੀ ਬਹੁਤ ਜਰੂਰਤ ਹੈ।  ਇਸਦੇ ਨਾਲ ਨਾਲ ਆਪਣੇ ਹੱਥਾਂ ਨੂੰ ਸਮੇਂ ਅਨੁਸਾਰ ਚੰਗੀ ਤਰਾਂ ਹੱਥਾਂ ਨੂੰ ਧੋ ਕੇ ਕੁਝ ਵੀ ਖਾਣਾ ਚਾਹੀਦਾ ਹੈ। ਇਨਾਂ ਗੱਲਾਂ ਨੂੰੂ ਵਿਚਾਰ ਵਿਚ ਰਖਦੇ ਹੋਏ ਆਪ ਜਾਗਰੂਕ ਹੁੰਦੇ ਹੋਏ ਦੂਸਰਿਆਂ ਨੂੰ ਜਾਗਰੂਕ ਕਰੀਏ ਅਤੇ ਆਪਣੇ ਦੇਸ਼ ਤੇ ਦੇਸ਼ਵਾਸੀਆਂ ਨੂੰ ਇਸ ਨਾਮੁਰਾਦ ਬੀਮਾਰੀ ਤੋਂ ਬਚਾਉਣ ਵਿਚ ਆਪਣਾ ਯੋਗਦਾਨ ਦੇਈਏ ਅਤੇ ਇਸਦੇ ਪ੍ਰਤੀ ਅਫਵਾਹਾਂ ਜਿਨਾਂ ਕਰਕੇ ਡਰ ਦਾ ਮਾਹੌਲ ਪੈਦਾ ਹੋਇਆ ਹੈ ਉਨਾਂ ਤੋਂ ਬਚਿਆ ਜਾ ਸਕੇ। ਸਾਨੂੰ ਆਸ ਹੈ ਕਿ ਸਾਰੀਆਂ ਸਮਾਜਿਕ ਸੰਸਥਾਂਵਾਂ ਅਤੇ ਮੋਹਤਵਾਰ ਅੱਗੇ ਆਉਂਦੇ ਹੋਏ ਆਪਣਾ ਫਰਜ਼ ਸਮਝਦੇ ਹੋਏ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਤਾਂ ਕਿ ਸਾਡੇ ਸਮਾਜ ਨੂੰ ਸਿਹਤਮੰਦ ਮਾਹੌਲ ਮਿਲ ਸਕੇ।
ਲੇਖਕ
ਮਨਪ੍ਰੀਤ ਸਿੰਘ
ਮੋਬਾ. 7814800439, 09417717095।

Tags