National

ਸੂਬੇ ਦੇ ਲੋਕਾਂ ਨੂੰ ਨੋਵਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਇਸ ਮੋਬਾਈਲ ਐਪ ਰਾਹੀਂ ਮਿਲੇਗੀ ਜਾਣਕਾਰੀ- ਵਿਧਾਇਕ ਪਾਹੜਾ

ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ

ਪੰਜਾਬ ਸਰਕਾਰ ਵਲੋਂ ਮੋਬਾਈਲ ਐਪ ‘ਕੋਵਾ ਪੰਜਾਬ’ ਲਾਂਚ
ਗੁਰਦਾਸਪੁਰ 12 ਮਾਰਚ (ਗੁਲਸ਼ਨ ਕੁਮਾਰ)- ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਬਾਰੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਾਵਧਾਨੀਆਂ ਵਰਤਣ ਬਾਰੇ ਸਮੇਂ ਸਮੇਂ ਉਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਮੋਬਾਈਲ ਐਪਲੀਕੇਸ਼ਨ ‘ਕੋਵਾ ਪੰਜਾਬ’ ਲਾਂਚ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੋਵਾ ਐਪ ਦਾ ਅਰਥ ਕੋਰੋਨਾ ਵਾਇਰਸ ਅਲਰਟ ਹੈ। ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਵੱਲੋਂ ਇਹ ਐਪ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਯਾਤਰਾ ਅਤੇ ਰੋਕਥਾਮ ਬਾਰੇ ਜਾਣਕਾਰੀ ਮੁਹੱਈਆ ਕਰਾਈ ਜਾ ਸਕੇ।ਵਿਧਾਇਕ ਪਾਹੜਾ ਨੇ ਅੱਗੇ ਦੱਸਿਆ ਕਿ ਇਸ ਐਪਲੀਕੇਸ਼ਨ ਰਾਹÄ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਇਸ ਬਿਮਾਰੀ ਬਾਰੇ ਅਤੇ ਇਸ ਤੋਂ ਬਚਾਅ ਲਈ ਇਹਤਿਆਤੀ ਤਰੀਕਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਜੇਕਰ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਇਹ ਐਪ ਨਾਗਰਿਕਾਂ ਨੂੰ ਜ਼ਿਲ੍ਹੇ ਦੇ ਨਜ਼ਦੀਕੀ ਹਸਪਤਾਲ ਅਤੇ ਨੋਡਲ ਅਫਸਰ ਬਾਰੇ ਵੀ ਜਾਣਕਾਰੀ ਮੁਹੱਈਆ ਕਰਾਏਗੀ।ਉਨਾਂ ਨੇ ਕਿਹਾ ਕਿ ਇਹ ਐਪ ਉਹ ਸਾਰੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਜਿਸ ਰਾਹੀਂ ਨਾਗਰਿਕ ਆਪਣੇ ਅਤੇ ਆਪਣੇ ਪਰਿਵਾਰ ਨੂੰ ਕੋਵਿਡ-19 ਤੋਂ ਬਚਾ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਐਪ ਐਂਡਰਾਇਡ ਪਲੇਅ ਸਟੋਰ ਅਤੇ ਆਈਓਐਸ ਐਪਸਟੋਰ ਉਤੇ “ਕੋਵਾ ਪੰਜਾਬ’’ ਨਾਂ ਦੇ ਨਾਲ ਉਪਲਬਧ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਐਪ ਨੂੰ ਆਪਣੇ ਫੋਨਾਂ ਵਿੱਚ ਰੱਖਣ ਤਾਂ ਜੋ ਉਨ੍ਹ੍ਹਾਂ ਨੂੰ ਸਰਕਾਰ ਦੀਆਂ ਐਡਵਾਇਜ਼ਰੀਆਂ ਬਾਰੇ ਜਲਦੀ ਸੂਚਨਾ ਮਿਲ ਸਕੇ।ਵਿਧਾਇਕ ਪਾਹੜਾ ਨੇ ਦੱਸਿਆ ਕਿ ਇਸ ਐਪ ਰਾਹੀਂ ਸਰਕਾਰ ਵੱਲੋਂ ਨਾਗਰਿਕਾਂ ਨਾਲ ਸਮੇਂ ਸਮੇਂ ’ਤੇ ਇਸ ਬਿਮਾਰੀ ਸਬੰਧੀ ਅਪਡੇਟਸ ਅਤੇ ਹਦਾਇਤਾਂ ਸਾਂਝੀਆਂ ਕੀਤੀਆਂ ਜਾਣਗੀਆਂ। ਉਨ੍ਹ੍ਹਾਂ ਦੱਸਿਆ ਕਿ ਐਪ ਵਿੱਚ ਡਾਇਨਾਮਿਕ ਨਕਸ਼ੇ ਦੇ ਨਾਲ ਨਾਲ ਇਕ ਰੀਅਲ ਟਾਈਮ ਕਾਊਂਟਰ ਵੀ ਦਿੱਤਾ ਗਿਆ ਹੈ ਜਿਸ ਨਾਲ ਸੂਬੇ ਦੇ ਨਾਗਰਿਕਾਂ ਨੂੰ ਕੋਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਰਹੇਗੀ।ਉਨਾਂ ਅੱਗੇ ਕਿਹਾ ਕਿ ਕੋਰੋਨੇ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ ਬਲਕਿ ਇਸ ਪ੍ਰਤੀ ਜਾਗਰੂਕ ਤੇ ਸੁਚੇਤ ਹੋਣ ਦੀ ਲੋੜ ਹੈ। ਜਿਸ ਵਿਅਕਤੀ ਨੂੰ ਖਾਂਸੀ , ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਹੈ ਤਾਂ ਉਸ ਤੋਂ ਘੱਟੋ ਘੱਟ 01 ਮੀਟਰ ਦੀ ਦੂਰੀ ਰੱਖੀ ਜਾਵੇ। ਉਨਾਂ ਕਿਹਾ ਕਿ ਚਾਹੇ ਹੱਥ ਸਾਫ ਦਿਖਾਈ ਦੇ ਰਹੇ ਹੋਣ ਤਾਂ ਵੀ ਆਪਣੇ ਹੱਥਾਂ ਨੂੰ ਸਮੇਂ ਸਮੇਂ ਤੇ ਸਾਬੁਣ ਤੇ ਪਾਣੀ ਨਾਲ ਘੱਟੋ-ਘੱਟ 20 ਸੈਕੰਡ ਤਕ ਸਾਫ ਕਰਦੇ ਰਹੋ ਜਾਂ ਅਲਕੋਹਲ ਬੇਸਡ ਸੇਨੀਟਾਈਜ਼ਰ ਦੀ ਵਰਤੋਂ ਕਰੋ। ਹੱਥ ਮਿਲਾਉਣ ਤੋਂ ਗੁਰਜ਼ੇ ਕੀਤਾ ਜਾਵੇ। ਖੁੱਲੇ੍ਹ ਵਿਚ ਨਾ ਥੁੱਕੋ ਅਤੇ ਜੇਕਰ ਖਾਂਸੀ ਜਾਂ ਛਿੱਕਾਂ ਆ ਰਹੀਆਂ ਹਨ ਤਾਂ ਮੂੰਹ ਨੂੰ ਰੁਮਾਲ ਨਾਲ ਜਾਂ ਟਿਸ਼ੂ ਨਾਲ ਢੱਕ ਕੇ ਰੱਖੋ।

Tags