ਗੁਰਦਾਸਪੁਰ 13 ਫਰਵਰੀ (ਗੁਲਸ਼ਨ ਕੁਮਾਰ)- ਬੀਤੇ ਦਿਨੀਂ ਸ਼ਿਵ ਸੈਨਾ ਹਿੰਦੋਸਤਾਨ ਉਤਰੀ ਭਾਰਤ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਉੱਪਰ ਹੋਏ ਜਾਨਲੇਵਾ ਹਮਲੇ ਦੇ ਸਬੰਧ ਵਿਚ ਪੁਲਿਸ ਵਲੋਂ ਦੋ ਸ਼ੱਕੀ ਨੋਜਵਾਨਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਅਣਪਛਾਤੇ ਦੋ ਨੋਜਵਾਨਾਂ ਵਲੋਂ ਡੱਡਵਾਂ ਰੋਡ ਧਾਰੀਵਾਲ ਸਥਿਤ ਇਕ ਦੁਕਾਨ ਤੇ ਬੈਠੇ ਸ਼ਿਵ ਸੈਨਾ ਹਿੰਦੋਸਤਾਨ ਉੱਤਰ ਭਾਰਤ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਉੱਪਰ ਅੰਨੇਵਾਹ ਫਾਇਰਿੰਗ ਕੀਤੀ ਸੀ, ਜਿਸ ਕਾਰਨ ਹਨੀ ਮਹਾਜਨ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਿਆ ਸੀ ਅਤੇ ਇਕ ਦੁਕਾਨਦਾਰ ਅਸ਼ੋਕ ਕੁਮਾਰ ਦੀ ਮੋਕੇ ਤੇ ਹੀ ਮੋਤ ਹੋ ਗਈ ਸੀ, ਉਕਤ ਅਣਪਛਾਤੇ ਦੋ ਨੋਜਵਾਨ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਤੇ ਖੜੀ ਇਕ ਚਿੱਟੇ ਰੰਗ ਦੀ ਕਾਰ ਵਿਚ ਮੋਕੇ ਤੋਂ ਫਰਾਰ ਹੋ ਗਏ ਸਨ, ਘਟਨਾ ਤੋਂ ਬਾਅਦ ਪਿੰਡ ਨਾਨੋਹਾਰਨੀ ਦੇ ਲਾਗੇ ਉਸੇ ਰਾਤ ਇਕ ਚਿੱਟੇ ਰੰਗ ਦੀ ਕਾਰ ਤੇਜ ਰਫਤਾਰ ਹੋਣ ਕਾਰਨ ਖੇਤਾਂ ਵਿਚ ਡਿੱਗ ਪਈ। ਜਿਸਤੇ ਕਾਰ ਸਵਾਰਾਂ ਨੇ ਖੇਤ ਵਿਚੋਂ ਭਾਵੇਂ ਕਾਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋਏ। ਜਿਸਤੇ ਕਾਰ ਸਵਾਰਾਂ ਨੇ ਕੁਝ ਪਿੰਡ ਵਾਸੀਆਂ ਦਾ ਸਹਿਯੋਗ ਲੈ ਕੇ ਕਾਰ ਨੂੰ ਬਾਹਰ ਕੱਢਿਆ। ਜਿਸਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਖੇਤਾਂ ਵਿਚੋਂ ਕਾਰ ਕੱਢਣ ਵਾਲੇ ਕੁਝ ਵਿਅਕਤੀਆਂ ਨੂੰ ਬੁਲਾ ਕੇ ਕਾਰ ਵਿਚ ਸਵਾਰ ਸ਼ੱਕੀ ਨੌਜਵਾਨਾਂ ਦੀਆਂ ਫੋਟੋਆਂ ਤਿਆਰ ਕਰਵਾਈਆਂ ਹਨ। ਥਾਣਾ ਮੁੱਖੀ ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਵਾਪਰੀ ਘਟਨਾ ਨੂੰ ਲੈ ਕੇ ਪੁਲਿਸ ਕਈ ਪਹਿਲੂਆਂ ਤੇ ਕੰਮ ਕਰ ਰਹੀ ਹੈ ਅਤੇ ਸ਼ੱਕ ਦੇ ਆਧਾਰ ਤੇ ਹੀ ਇਹ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ।"/>
National

ਸ਼ਿਵ ਸੈਨਾ ਆਗੂ ਤੇ ਹੋਏ ਕਾਤਲਾਨਾਂ ਹਮਲੇ ਸਬੰਧੀ ਪੁਲਿਸ ਵਲੋਂ ਦੋੋ ਸ਼ੱਕੀ ਨੌਜਵਾਨਾਂ ਦੀਆਂ ਫੋਟੋਆਂ ਜਾਰੀ

ਗੁਰਦਾਸਪੁਰ 13 ਫਰਵਰੀ (ਗੁਲਸ਼ਨ ਕੁਮਾਰ)- ਬੀਤੇ ਦਿਨੀਂ ਸ਼ਿਵ ਸੈਨਾ ਹਿੰਦੋਸਤਾਨ ਉਤਰੀ ਭਾਰਤ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਉੱਪਰ ਹੋਏ ਜਾਨਲੇਵਾ ਹਮਲੇ ਦੇ ਸਬੰਧ ਵਿਚ ਪੁਲਿਸ ਵਲੋਂ ਦੋ ਸ਼ੱਕੀ ਨੋਜਵਾਨਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਅਣਪਛਾਤੇ ਦੋ ਨੋਜਵਾਨਾਂ ਵਲੋਂ ਡੱਡਵਾਂ ਰੋਡ ਧਾਰੀਵਾਲ ਸਥਿਤ ਇਕ ਦੁਕਾਨ ਤੇ ਬੈਠੇ ਸ਼ਿਵ ਸੈਨਾ ਹਿੰਦੋਸਤਾਨ ਉੱਤਰ ਭਾਰਤ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ਉੱਪਰ ਅੰਨੇਵਾਹ ਫਾਇਰਿੰਗ ਕੀਤੀ ਸੀ, ਜਿਸ ਕਾਰਨ ਹਨੀ ਮਹਾਜਨ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਿਆ ਸੀ ਅਤੇ ਇਕ ਦੁਕਾਨਦਾਰ ਅਸ਼ੋਕ ਕੁਮਾਰ ਦੀ ਮੋਕੇ ਤੇ ਹੀ ਮੋਤ ਹੋ ਗਈ ਸੀ, ਉਕਤ ਅਣਪਛਾਤੇ ਦੋ ਨੋਜਵਾਨ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਤੇ ਖੜੀ ਇਕ ਚਿੱਟੇ ਰੰਗ ਦੀ ਕਾਰ ਵਿਚ ਮੋਕੇ ਤੋਂ ਫਰਾਰ ਹੋ ਗਏ ਸਨ, ਘਟਨਾ ਤੋਂ ਬਾਅਦ ਪਿੰਡ ਨਾਨੋਹਾਰਨੀ ਦੇ ਲਾਗੇ ਉਸੇ ਰਾਤ ਇਕ ਚਿੱਟੇ ਰੰਗ ਦੀ ਕਾਰ ਤੇਜ ਰਫਤਾਰ ਹੋਣ ਕਾਰਨ ਖੇਤਾਂ ਵਿਚ ਡਿੱਗ ਪਈ। ਜਿਸਤੇ ਕਾਰ ਸਵਾਰਾਂ ਨੇ ਖੇਤ ਵਿਚੋਂ ਭਾਵੇਂ ਕਾਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋਏ। ਜਿਸਤੇ ਕਾਰ ਸਵਾਰਾਂ ਨੇ ਕੁਝ ਪਿੰਡ ਵਾਸੀਆਂ ਦਾ ਸਹਿਯੋਗ ਲੈ ਕੇ ਕਾਰ ਨੂੰ ਬਾਹਰ ਕੱਢਿਆ। ਜਿਸਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਖੇਤਾਂ ਵਿਚੋਂ ਕਾਰ ਕੱਢਣ ਵਾਲੇ ਕੁਝ ਵਿਅਕਤੀਆਂ ਨੂੰ ਬੁਲਾ ਕੇ ਕਾਰ ਵਿਚ ਸਵਾਰ ਸ਼ੱਕੀ ਨੌਜਵਾਨਾਂ ਦੀਆਂ ਫੋਟੋਆਂ ਤਿਆਰ ਕਰਵਾਈਆਂ ਹਨ। ਥਾਣਾ ਮੁੱਖੀ ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਵਾਪਰੀ ਘਟਨਾ ਨੂੰ ਲੈ ਕੇ ਪੁਲਿਸ ਕਈ ਪਹਿਲੂਆਂ ਤੇ ਕੰਮ ਕਰ ਰਹੀ ਹੈ ਅਤੇ ਸ਼ੱਕ ਦੇ ਆਧਾਰ ਤੇ ਹੀ ਇਹ ਫੋਟੋਆਂ ਜਾਰੀ ਕੀਤੀਆਂ ਗਈਆਂ ਹਨ।

Tags