National

ਆਪਣੇ ਬੇਗਾਨਿਆ ਦਾ ……

ਹੋ ਕੇ ਆਪਣੇ ,ਬਣੇ ਨਾ ਕਦੇ ਆਪਣੇ
ਇੰਝ ਲੱਗਦੈ ਜਿਂਉ ,ਆਏ ਕਦੇ ਸਪਨੇ
ਆਪਣੇ ਬੇਗਾਨਿਆ ਦਾ ਪਤਾ ਨਹੀਉਂ ਲੱਗਦਾ
ਸਮਝ ਨਾ ਆਵੇ ਪਤਾ ਲੱਗਦਾ ਨਹੀਂ ਜੱਗ ਦਾ
ਸਮਝ ਨਾ ਆਵੇ….
1. ਆਪਣੇ ਪਰਾਏ ਹੁਣ ,ਇਕੋ ਜੇਹੇ ਜਾਪਦੇ
ਸਮਝ ਨਹੀਂ ਪੈਂਦੀ ,ਹੁਣ ਕੇਹੜੇ ਹਨ ਆਪਦੇ
ਲੱਗਦਾ ਹੈ ਸੇਕ,ਚਾਰੇ ਪਾਸੇ ਮੱਚੀ ਅੱਗ ਦਾ
ਸਮਝ ਨਾ ਆਵੇ ,ਪਤਾ ਲਗਦਾ ਨਹੀਂ……
2. ਆਪਣੇ ਨੂੰ ਆਪਣਾ ਵੀ ,ਕਹਿਣਾ ਬੜਾ ਔਖਾ ਏ
ਉਤੋਂ- ਉਤੋਂ ਕਹਿਣਾ ,ਨਾਲ ਆਪਣੇ ਹੀ ਧੋਖਾ ਏ
ਮਿਲ ਸਕੇ ਭਾਈਆਂ ਨੂੰ ਵੀ ਚੇਹਰਾ ਨਹੀਉ ਦੱਗਦਾ
ਸਮਝ ਨਾ ਆਵੇ ,ਪਤਾ ਲਗਦਾ ਨਹੀਂ……
3. ਮੋਹ- ਮਮਤਾ ਦੀ ਅੱਗ ,ਠੰਡੀ ਸੀਤ ਜਾਪਦੀ
ਮਾਸੀ ,ਚਾਚੀ,ਤਾਈ,ਭੂਆ ਲਗਦੀ ਨਹੀਂ ਆਪਦੀ
ਇਹ ਚੰਦਰੇ ਜਮਾਨੇ ਹੱਥ ,ਹੱਥ ਨੂੰ ਹੈ ਠਗਦਾ
ਸਮਝ ਨਾ ਆਵੇ ,ਪਤਾ ਲਗਦਾ ਨਹੀਂ……
4. ਟੁੱਟ ਗਏ ਨੇ ਹੌਂਸਲੇ ਤੇ, ਰਹੀ ਕੋਈ ਆਸ ਨਾ
ਡੁੱਬ ਜਾਣੀ ਦੁਨੀਆ ’ਚ ,ਦੀਹਦਾ ਕੋਈ ਖਾਸ ਨਾ
ਭੇਤ ਕੋਈ ਆਉਂਦਾ ਨਹੀਂ ,ਵਟਾਈ ਹੋਈ ਪੱਗ ਦਾ
ਸਮਝ ਨਾ ਆਵੇ ,ਪਤਾ ਲਗਦਾ ਨਹੀਂ……
5. ਜੇ ਇਕ ਦਮ ਰਸਤੇ ’ਚ ਭਾਈ ਜਾਂਦਾ ਮਿਲ ਜੇ
ਇਕ ਵਾਰੀ ਪੂਰਾ ਦਿਲ ,ਬਾਗੋ ਬਾਗ ਖਿਲ ਜੇ
ਰਾਹ –ਖੇੜੇ ਜਾਂਦਿਆ ਦਾ ਹੌਂਸਲਾ ਨਹੀਂ ਵਗਦਾ
ਸਮਝ ਨਾ ਆਵੇ ,ਪਤਾ ਲਗਦਾ ਨਹੀਂ……
6. ਜਗਜੀਤ ਵਰਗੇ ਦੀ ਪੇਸ਼ ਕੋਈ ਜਾਵੇ ਨਾ
ਕੀ ਬਣੂ ਦੁਨੀਆ ਦਾ .ਸਮਝ ਕਓਈ ਆਵੇ ਨਾ
ਚਾਚੇ ਅਤੇ ਤਾਇਆ ਨੂੰ ਹੈ ਭੇਦ ਰਗ-ਰਗ ਦਾ
ਸਮਝ ਨਾ ਆਵੇ ,ਪਤਾ ਲਗਦਾ ਨਹੀਂ……
ਰਚਨਾ – ਜਗਜੀਤ ਮੁਕਤਸਰੀ , ਪ੍ਰੀਤ ਨਗਰ ,ਮਲੋਟ
ਸ਼੍ਰੀ ਮੁਕਤਸਰ ਸਾਹਿਬ,ਫੋਨ ਨੰਬਰ 94175 62053

 

 

 

 

Tags