National

ਥੋਡੀ ਬਾਣੀ ਨੂੰ ਸਲਾਮਾਂ…………

ਰਚਨਾ – ਜਗਜੀਤ ਮੁਕਤਸਰੀ, ਪ੍ਰੀਤ ਨਗਰ , ਮਲੋਟ (ਸ਼੍ਰੀ ਮੁਕਤਸਰ ਸਾਹਿਬ),ਮੋ.ਨੰ 94175 -62053

ਥੋਡੀ ਬਾਣੀ ਨੂੰ ਸਲਾਮਾਂ…………
ਧੰਨ ਧੰਨ ਗੁਰੂ ਰਵੀਦਾਸ ਜੀ, ਹੈ ਥੋਡੀ ਉਪਮਾਂ ਜੱਗ ਵਿੱਚ ਖਾਸ ਜੀ
ਥੋਡੀ ਬਾਣੀ ਨੂੰ ਸਲਾਮਾਂ ਲੋਕੀ ਕਰਦੇ, ਤੇ ਬੇੜਾ ਕਰੀ ਜਾਂਦੇ ਪਾਰ ਜੀ
ਗੁਣ ਆਪ ਹੀ ਮੁਹਾਰੇ ਥੋਡੇ ਗਾਂਉਦੇ, ਮੈਂ ਅੱਖੀਂ ਵੇਖੇ ਨਰ- ਨਾਰ ਜੀ
ਥੋਡੀ ਬਾਣੀ ਨੂੰ ਸਲਾਮਾਂ………….
ਤੁਸੀਂ ਪ੍ਰਭੂ ਦੇ ਰੰਗਾਂ ਵਿੱਚ ਤਨ –ਮਨ ਰੰਗ ਕੇ
ਥੋਡੇ ਦਰ ਤੇ ਗੁਰੂ ਜੀ ਲੋਕੀ ਆ ਕੇ, ਤੇ ਗਲਾਂ ਵਿੱਚ ਪਾਉਂਦੇ ਹਾਰ ਜੀ
ਨਾਮ ਦਾਨ ਲਿਆ ਤੁਸਾਂ, ਪ੍ਰਭੂ ਤੋਂ ਮੰਗ ਕੇ
ਥੋਡੀ ਬਾਣੀ ਨੂੰ ਸਲਾਮਾਂ………….
ਭਾਂਵੇ ਸੁਰਤੀ ਤੇ ਬਿਰਤੀ, ਲਗਾਉਣੀ ਸੌਖਾ ਕੰਮ ਨਹੀਂ,
ਰਹਿਮਤ ਜੇ ਹੋਜੇ ਫੇਰ , ਕੋਈ ਔਖਾ ਕੰਮ ਨਹੀਂ
ਨਿਗਾਹ –ਮੇਹਰ ਦੀ ਸਵੱਲੀ ਅੱਜ ਕਰਕੇ, ਤੇ ਬੇੜੀ ਸਾਡੀ ਦਿਉ ਤਾਰ ਜੀ
ਥੋਡੀ ਬਾਣੀ ਨੂੰ ਸਲਾਮਾਂ………….
ਭਗਤਾਂ ਦੀ ਸ਼ਾਨ ਹੈ, ਨਿਰਾਲੀ ਏਸ ਜੱਗ ਤੇ,
ਪੈਂਦੇ ਲਿਸ਼ਕਾਰੇ ਵੇਖੇ, ਉਹਨਾਂ ਦੇ ਅਲੱਗ ਤੇ
ਹੱਥ ਸੇਵਕਾਂ ਦੇ ਸਿਰ ਉੱਤੇ ਰੱਖ ਕੇ, ਹੈ ਕਰਨੀ ਸਿਖਾਈ ਕਾਰ ਜੀ
ਥੋਡੀ ਬਾਣੀ ਨੂੰ ਸਲਾਮਾਂ………….
ਸੇਵਕਾਂ ਦੇ ਦੁੱਖਾਂ ਦਾ ਸਹਾਰਾ ਤੁਸੀਂ ਬਣ ਕੇ ,
ਖੜ ਜਾਂਦੇ ਆ ਕੇ, ਹਿੱਕ ਆਪਣੀ ਨੂੰ ਤਣਕੇ
ਦੇ ਕੇ ਉਪਦੇਸ਼ ਤੁਸੀਂ ਪੂਰੀ ਦੁਨੀਆਂ ਨੂੰ, ਸੀਨੇ ਵੀ ਤਾਂ ਗਏ ਠਾਰ ਜੀ
ਥੋਡੀ ਬਾਣੀ ਨੂੰ ਸਲਾਮਾਂ………….
ਬਾਣੀ ਥੋਡੀ ਪੜਕੇ ਨਜਾਰੇ ਬੜੇ ਆਉਂਦੇ ਨੇ,
ਬਲਵੰਤ ਸੱਲਣ ਜੇਹੇ ਵੀ, ਜੈ ਕਾਰੇ ਬੜੇ ਲਾਉਂਦੇ ਨੇ
ਅੱਜ ਜਨਮ ਦਿਹਾੜੇ ਉਤੇ ਸੰਗਤਾਂ ਦੀ, ਆਂਉਦੀ ਅਸੀਂ ਵੇਖੀ ਡਾਰ ਜੀ
ਥੋਡੀ ਬਾਣੀ ਨੂੰ ਸਲਾਮਾਂ………….
ਅਸੀਂ ਮੇਹਰ ਥੋਡੀ ਲੋਚਦੇ, ਗੁਰੂ ਜੀ ਹੋਰ ਮੰਗ ਨਾ,
ਮੰਗਦੇ ਹਾਂ ਮੰਗਾਂ ਸਾਨੂੰ, ਆਉਂਦੀ ਕੋਈ ਸੰਗ ਨਾ
ਜਗਜੀਤ ਜੇ ਨਿਮਾਣੇ ਤੇ ਨਿਤਾਣੇ ਵੱਲ, ਝਾਤੀ ਅੱਜ ਲਿਉ ਮਾਰ ਜੀ
ਥੋਡੀ ਬਾਣੀ ਨੂੰ ਸਲਾਮਾਂ………….

ਰਚਨਾ – ਜਗਜੀਤ ਮੁਕਤਸਰੀ,
ਪ੍ਰੀਤ ਨਗਰ , ਮਲੋਟ (ਸ਼੍ਰੀ ਮੁਕਤਸਰ ਸਾਹਿਬ),
ਮੋ.ਨੰ 94175 -62053

Tags