National

ਬਾਘਾ ਵਡੇਰਿਆਂ ਦੇ 29ਵੇਂ ਸਲਾਨਾ ਜੋੜ ਤੇ ਸੰਗਤਾਂ ਦੀਆਂ ਲੱਗੀਆਂ ਰੌਣਕਾਂ

ਸੰਤ ਰਾਮ ਸਰੂਪ ਗਿਆਨੀ ਅਤੇ ਸਤਪਾਲ ਬਾਘਾ ਦੀ ਵਿਸ਼ੇਸ਼ ਦੇਖਰੇਖ ਹੇਠ ਸਪੰਨ ਹੋਏ ਸਲਾਨਾਂ ਜੋੜ ਮੇਲੇ ਦੇ ਸਮਾਗਮ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਬ ਭਾਰਤੀ ਬਾਘਾ ਵਡੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਸਰਹਾਲਾ ਕਲਾਂ ਤਹਿਸੀਲ ਗ੍ਹੜਸ਼ੰਕਰ (ਹੁਸ਼ਿਆਰਪੁਰ) ਵਿਖੇ ਸਮੂਹ ਬਾਘਾ ਪਰਿਵਾਰ ਦੀਆਂ ਸੰਗਤਾਂ ਵਲੋਂ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ (ਬੋਲੀਨਾ) ਅਤੇ ਸਤਪਾਲ ਬਾਘਾ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਸੰਗਤਾਂ ਵਲੋਂ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ 16 ਫਰਵਰੀ ਨੂੰ ਸਵੇਰੇ 9 ਵਜੇ ਪਹਿਲਾ ਨਿਸ਼ਾਨ ਸਾਹਿਬ ਦੀ ਰਸਮ ਸੰਗਤਾਂ ਵਲੋਂ ਨਿਭਾਈ ਗਈ ਉਪਰੰਤ 10 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਤ ਰਾਮ ਸਰੂਪ ਗਿਆਨੀ ਪਿੰਡ ਬੋਲੀਨਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਆਪਣੇ ਵਡਰਿਆਂ ਨਕਸ਼ੇ ਕਦਮ ਤੇ ਚੱਲ ਕੇ ਉਨ੍ਹਾਂ ਦੇ ਨਾਂਮ ਨੂੰ ਰੋਸ਼ਨ ਕਰਨਾਂ ਚਾਹੀਦਾ ਹੈ ਅਤੇ ਆਪਣੇ ਬਚਿਆਂ ਨੂੰ ਚੰਗੀ ਵਿਦਿਆ ਪ੍ਰਦਾਨ ਕਰਵਾਉਣ ਵਿੱਚ ਹਮੇਸ਼ਾਂ ਪਹਿਲ ਕਰਨੀਂ ਚਾਹੀਦੀ ਹੈ। ਉਨ੍ਹਾਂ ਸਰਬੱਤ ਸੰਗਤਾਂ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਅਤੇ ਉਨ੍ਹਾਂ ਦੀ ਚੰਗੀ ਪਰਵਰਿੱਸ਼ ਕਰਨ ਵਾਸਤੇ ਪ੍ਰੇਰਿਆ। ਸਮਾਗਮ ਦੌਰਾਨ ਸੰਤ ਰਾਮ ਸਰੂਪ ਗਿਆਨੀ ਵਲੋਂ ਪੁੱਜੇ ਸੰਤ ਮਹਾਂਪੁਰਸ਼ਾਂ ਅਤੇ ਸਾਵਾਦਾਰਾਂ ਨੂੰ ਸਿਰੇਪਾਉ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਇਸ ਮੌਕੇ ਚੇਅਰਮੈਨ ਗੁਰਦਿਆਲ ਚੰਦ ਬਾਘਾ, ਪ੍ਰਧਾਨ ਸਰਵਣ ਰਾਮ, ਸੈਕਟਰੀ ਸਤਪਾਲ ਬਾਘਾ, ਗੁਲਜਾਰੀ ਲਾਲ, ਹੁਸਨ ਲਾਲ ਬਾਘਾ, ਕੁਲਦੀਪ ਬਾਘਾ, ਅਗਮਲ ਰਾਏ ਬਾਘਾ, ਜੈ ਪਾਲ ਬਾਘਾ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਦਵਿੰਦਰ ਬਾਘਾ, ਨਿੰਕੂ ਬਾਘਾ, ਗੋਪੀ, ਅਮਨ, ਸੁਖਵਿੰਦਰ ਬਿੱਟੂ, ਸੋਨੂੰ ਬਡਲਾ, ਬੁੱਧ ਰਾਮ ਬਾਘਾ, ਮੁਕੇਸ਼ ਬਾਘਾ, ਰਕੇਸ਼ ਕੁਮਾਰ, ਮੁਨੀਸ਼ ਬਾਘਾ, ਜੁਗੇਸ਼ ਬਾਘਾ, ਜੁੰਗਨੂੰ ਬਾਘਾ, ਮੋਹਨ ਲਾਲ ਬਾਘਾ, ਬਬਲੂ, ਹੈਪੀ ਕੁਵੈਤ, ਗੋਗੀ ਬਾਘਾ ਕੁਵੈਤ, ਰਿੰਪੀ ਬਾਘਾ, ਅਮਰੀਕ ਨਡਾਲੋ, ਹਰਮੇਸ਼ ਲਾਲ, ਗੁਲਸ਼ਨ ਬਾਘਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Tags