ਹੁਣ ਤਾਂ ਡੋਰੀਆਂ ਤੇਰੇ ਤੇ...........

ਹੁਣ ਰੱਖ ਲੈ ਚਾਹੇ ,ਮਾਰ ਦੇ ਤੂ

ਪਰ ਤਪਦੇ ਸੀਨੇ  ,ਠਾਰ ਦੇ ਤੂ

ਹੁਣ ਤਾਂ ਡੋਰੀਆਂ ਤੇਰੇ ਤੇ ,ਮਾਲਕਾ ਨਿਗਾਹ ਮੇਹਰ ਦੀ ਕਰਦੇ

ਬਿਨ ਤੇਰੀ ਰਹਿਮਤ ਦੇ ਹਾਂ ਰਹਿੰਦੇ,ਸਦਾ ਹੀ ਦੁੱਖੜੇ ਭਰਦੇ

                                   ਹੁਣ ਤਾਂ ਡੋਰੀਆਂ ਤੇਰੇ ਤੇ........

ਕਰ ਹੀਲੇ ਸਾਰੇ ਵੇਖ ਲਏ,ਪਰ ਪੇਸ਼ ਕੋਈ ਨਾ ਜਾਵੇ

ਤੂਹੀਂ ਬਸ ਤੂਹੀਂ ਏ,ਤੇਰੇ ਬਿਨ ਹੋਰ ਨਾ ਕੁਝ ਵੀ ਭਾਵੇਂ

ਤੂ ਮਾਲਕ ਸ੍ਰਿਸ਼ਟੀ ਦਾ ਵੇ ਸਾਂਈਆਂ ਤੇਰੇ ਬਿਨ ਨਹੀਂ ਸਰਦੇ

                                   ਹੁਣ ਤਾਂ ਡੋਰੀਆਂ ਤੇਰੇ ਤੇ........

ਹੋਈਆਂ ਭੁੱਲਾਂ ਮਾਫ਼ ਕਰੀਂ,ਮਾਲਕਾ ਕੂਕਰ ਹਾਂ ਅਸੀਂ ਤੇਰੇ

ਗਲਤੀ ਦੇ ਪੁੱਤਲੇ ਹਾਂ ਤਾਂਹੀ ਤੈਨੂੰ ਜਪਦੇ ਸ਼ਾਮ ਸਵੇਰੇ

ਨਾਂ ਅੱਖੀਆਂ ਫੇਰ ਲਵੀਂ ,ਤੇਰੇ ਬਿਨ ਅਸੀਂ ਕਿਸੇ ਨਾ ਘਰਦੇ

                                    ਹੁਣ ਤਾਂ ਡੋਰੀਆਂ ਤੇਰੇ ਤੇ........

ਅੱਜ ਥਾਂ –ਥਾਂ ਬੈਠੇ ਨੇ ,ਪਾਖੰਡੀ ਸਾਧ ਧੂਣੀਆ ਲਾ ਕੇ

ਲੁੱਟ-ਲੁੱਟ ਖਾਈ ਜਾਦੈਂ ਨੇ, ਧੂਣੇ ਦੀ ਸਾਨੂੰ ਰਾਖ ਪਿਲਾ ਕੇ

ਤੂ ਤੇਂ ਅੰਤਰਜਾਮੀ ਏ, ਵੇ ਸਾਂਈਆਂ ਤੈਥੋਂ ਕਾਹਦੇ ਪਰਦੇ

                                    ਹੁਣ ਤਾਂ ਡੋਰੀਆਂ ਤੇਰੇ ਤੇ........

ਅਸੀਂ ਹਾਂ ਵਿੱਚ ਮੁਸੀਬਤ ਦੇ,ਫੇਰ ਵੀ ਤੇਰਾ ਨਾਮ ਜਪੀਂਦੇ

ਨਾਂਉ ਤੇਰਾ ਲੈ-ਲੈ ਕੇ ਵੇ ਸਾਈਆਂ ,ਜੀਵਨ ਹਾਂ ਅਸੀਂ ਜੀਂਦੇ

ਤੂ ਵਾਲੀ –ਪਾਲੀ ਏ ,ਤੇਰੇ ਬਿਨ ਨਾ ਜੀਂਦੇ ਨਾ ਮਰਦੇ

                                    ਹੁਣ ਤਾਂ ਡੋਰੀਆਂ ਤੇਰੇ ਤੇ........

ਮੱਤ ਸਾਨੂੰ ਬਖਸ਼ ਦਵੀਂ ,ਅਸੀਂ ਤਾਂ ਕੰਨਾਂ ਨੂੰ ਹੱਥ ਲਾਉਂਦੇ ਹੋਰ ਨਾ ਐਸੀ ਭੁੱਲ ਹੋਵੇ, ਮਾਲਕਾ ਤੈਨੂੰ ਵਾਸਤੇ ਪਾਉਂਦੇ

ਨਿਗਾਹ ਮੇਹਰ ਦੀ ਰੱਖੀਂ ਤੂ ,ਤੇਰੇ ਤੋਂ ਸਦਾ ਰਹਾਂਗੇ ਡਰਦੇ

                                     ਹੁਣ ਤਾਂ ਡੋਰੀਆਂ ਤੇਰੇ ਤੇ........

ਜਗਜੀਤ ਨਿਮਾਣੇ ਨੂੰ ਵੇ ਸਾਈਂਆ ,ਦਾਤ ਝੋਲੀ ਵਿੱਚ ਪਾ ਦੇ

ਬਸ ਰਹਿਮਤ ਕਰਕੇ ਤੂ ਨਾਮ ਦੀ ,ਆਪੇ ਦਾਤ ਜਪਾ ਦੇ

ਤੂ ਜੱਗ ਦਾ ਵਾਲੀ ਏਂ ,ਤੇਰਾ ਹਰ ਹੁਕਮ ਰਹਾਂਗੇ ਜਰਦੇ

                                   ਹੁਣ ਤਾਂ ਡੋਰੀਆਂ ਤੇਰੇ ਤੇ........

                        ਰਚਨਾ – ਜਗਜੀਤ ਮੁਕਤਸਰੀ , ਪ੍ਰੀਤ ਨਗਰ,ਮਲੋਟ,

                        ਸ਼੍ਰੀ ਮੁਕਤਸਰ ਸਾਹਿਬ, ਫੋਨ ਨੰਬਰ – 94175 -62053

"/>
National

ਹੁਣ ਤਾਂ ਡੋਰੀਆਂ ਤੇਰੇ ਤੇ………..

ਹੁਣ ਤਾਂ ਡੋਰੀਆਂ ਤੇਰੇ ਤੇ………..

ਹੁਣ ਰੱਖ ਲੈ ਚਾਹੇ ,ਮਾਰ ਦੇ ਤੂ

ਪਰ ਤਪਦੇ ਸੀਨੇ  ,ਠਾਰ ਦੇ ਤੂ

ਹੁਣ ਤਾਂ ਡੋਰੀਆਂ ਤੇਰੇ ਤੇ ,ਮਾਲਕਾ ਨਿਗਾਹ ਮੇਹਰ ਦੀ ਕਰਦੇ

ਬਿਨ ਤੇਰੀ ਰਹਿਮਤ ਦੇ ਹਾਂ ਰਹਿੰਦੇ,ਸਦਾ ਹੀ ਦੁੱਖੜੇ ਭਰਦੇ

                                   ਹੁਣ ਤਾਂ ਡੋਰੀਆਂ ਤੇਰੇ ਤੇ……..

ਕਰ ਹੀਲੇ ਸਾਰੇ ਵੇਖ ਲਏ,ਪਰ ਪੇਸ਼ ਕੋਈ ਨਾ ਜਾਵੇ

ਤੂਹੀਂ ਬਸ ਤੂਹੀਂ ਏ,ਤੇਰੇ ਬਿਨ ਹੋਰ ਨਾ ਕੁਝ ਵੀ ਭਾਵੇਂ

ਤੂ ਮਾਲਕ ਸ੍ਰਿਸ਼ਟੀ ਦਾ ਵੇ ਸਾਂਈਆਂ ਤੇਰੇ ਬਿਨ ਨਹੀਂ ਸਰਦੇ

                                   ਹੁਣ ਤਾਂ ਡੋਰੀਆਂ ਤੇਰੇ ਤੇ……..

ਹੋਈਆਂ ਭੁੱਲਾਂ ਮਾਫ਼ ਕਰੀਂ,ਮਾਲਕਾ ਕੂਕਰ ਹਾਂ ਅਸੀਂ ਤੇਰੇ

ਗਲਤੀ ਦੇ ਪੁੱਤਲੇ ਹਾਂ ਤਾਂਹੀ ਤੈਨੂੰ ਜਪਦੇ ਸ਼ਾਮ ਸਵੇਰੇ

ਨਾਂ ਅੱਖੀਆਂ ਫੇਰ ਲਵੀਂ ,ਤੇਰੇ ਬਿਨ ਅਸੀਂ ਕਿਸੇ ਨਾ ਘਰਦੇ

                                    ਹੁਣ ਤਾਂ ਡੋਰੀਆਂ ਤੇਰੇ ਤੇ……..

ਅੱਜ ਥਾਂ –ਥਾਂ ਬੈਠੇ ਨੇ ,ਪਾਖੰਡੀ ਸਾਧ ਧੂਣੀਆ ਲਾ ਕੇ

ਲੁੱਟ-ਲੁੱਟ ਖਾਈ ਜਾਦੈਂ ਨੇ, ਧੂਣੇ ਦੀ ਸਾਨੂੰ ਰਾਖ ਪਿਲਾ ਕੇ

ਤੂ ਤੇਂ ਅੰਤਰਜਾਮੀ ਏ, ਵੇ ਸਾਂਈਆਂ ਤੈਥੋਂ ਕਾਹਦੇ ਪਰਦੇ

                                    ਹੁਣ ਤਾਂ ਡੋਰੀਆਂ ਤੇਰੇ ਤੇ……..

ਅਸੀਂ ਹਾਂ ਵਿੱਚ ਮੁਸੀਬਤ ਦੇ,ਫੇਰ ਵੀ ਤੇਰਾ ਨਾਮ ਜਪੀਂਦੇ

ਨਾਂਉ ਤੇਰਾ ਲੈ-ਲੈ ਕੇ ਵੇ ਸਾਈਆਂ ,ਜੀਵਨ ਹਾਂ ਅਸੀਂ ਜੀਂਦੇ

ਤੂ ਵਾਲੀ –ਪਾਲੀ ਏ ,ਤੇਰੇ ਬਿਨ ਨਾ ਜੀਂਦੇ ਨਾ ਮਰਦੇ

                                    ਹੁਣ ਤਾਂ ਡੋਰੀਆਂ ਤੇਰੇ ਤੇ……..

ਮੱਤ ਸਾਨੂੰ ਬਖਸ਼ ਦਵੀਂ ,ਅਸੀਂ ਤਾਂ ਕੰਨਾਂ ਨੂੰ ਹੱਥ ਲਾਉਂਦੇ

ਹੋਰ ਨਾ ਐਸੀ ਭੁੱਲ ਹੋਵੇ, ਮਾਲਕਾ ਤੈਨੂੰ ਵਾਸਤੇ ਪਾਉਂਦੇ

Tags