National

ਮਿਡ-ਡੇ-ਮੀਲਅੰਨ- ਦਾਤਾ ਨੇ ਮੌਜ ਕਰਾਈ, ਮਿਡ-ਡੇ-ਮੀਲ ਦੀ ਰੀਤ ਚਲਾਈ।

ਮਿਡ-ਡੇ-ਮੀਲ
ਅੰਨ-ਦਾਤਾ ਨੇ ਮੌਜ ਕਰਾਈ,
ਮਿਡ-ਡੇ-ਮੀਲ ਦੀ ਰੀਤ ਚਲਾਈ।
ਬਣਦਾ ਹੈ, ਮੇਰੇ ਵੀ ਸਕੂਲੇ ਭਾਈ,
ਰੀਟਾ ਨੱਚਦੀ ਭੱਜੀ ਆਈ।
ਦਾਲ-ਰੋਟੀ ਆਂਟੀ ਤੋਂ ਲੈ ਕੇ,
ਖ਼ੁਸ਼ੀ ’ਚ ਫੁਲ-ਫੁਲ ਖਾਂਦੀ ਬਹਿ ਕੇ।
ਕੜ੍ਹੀ-ਪਕੌੜੇ ਲੱਗੇ ਸਵਾਦ,
ਖਾ ਕੇ ਆਈ ਮੰਮੀ ਦੀ ਯਾਦ।
ਗਰਮ ਦਾਲ-ਚੌਲ ਜਦ ਮੁੰਨਾ ਖਾਵੇ,
ਸੋਨੂੰ ਵੀ ਆਂਟੀ ਵੱਲ ਭੱਜਿਆ ਜਾਵੇ।
ਆਂਟੀ ਮੈਨੂੰ ਵੀ ਲੱਗੀ ਹੈ ਭੁੱਖ,
ਰੋਟੀ ਖਾ ਕੇ ਮਿਲੂ ਬੜਾ ਹੀ ਸੁੱਖ।
ਰੱਖਦੀ ਹੈ ਖ਼ਿਆਲ ਸਰਕਾਰ,
ਬੱਚਿਆਂ ਦੀਆਂ ਲੋੜਾਂ ਦਾ।
ਮਿਡ-ਡੇ-ਮੀਲ ਖਾ ਕੇ ਭਰਦਾ ਹੈ ਢਿੱਡ,
ਬੱਚਿਆਂ ਲੱਖਾਂ ਕਰੋੜਾਂ ਦਾ।
ਕੋਮਲਪ੍ਰੀਤ ਕੌਰ (ਲੈਕਚਰਾਰ), 8054121518

Tags

About the author

admin

Add Comment

Click here to post a comment