National

ਤੰਬਾਕੂ ਦੇ ਡੱਬੇ ‘ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਛਾਪਣ ਨਾਲ ਰਵਿਦਾਸੀਆ ਭਾਈਚਾਰੇ ਚ ਰੋਸ

ਤੰਬਾਕੂ ਕੰਪਨੀ ਤੇ ਜਲਦ ਹੋਵੇ ਕਾਨੂੰਨੀ ਕਾਰਵਾਈ- ਪੰਜਾਬ ਪ੍ਰਧਾਨ ਜੱਸੀ ਤੱਲਣ

ਤੰਬਾਕੂ ਕੰਪਨੀ ਤੇ ਜਲਦ ਹੋਵੇ ਕਾਨੂੰਨੀ ਕਾਰਵਾਈ- ਪੰਜਾਬ ਪ੍ਰਧਾਨ ਜੱਸੀ ਤੱਲਣ
ਆਦਮਪੁਰ (ਬਲਵੀਰ ਸਿੰਘ ਕਰਮ, ਕਰਮਵੀਰ ਸਿੰਘ)- ਨੋਇਡਾ (ਯੂ.ਪੀ) ਦੀ ਇੱਕ ਤੰਬਾਕੂ ਬਣਾਉਣ ਵਾਲੀ ਕੰਪਨੀ ਨੇ ਤੰਬਾਕੂ ਦੀ ਡੱਬੀ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਲਗਾ ਕੇ ਰਵਿਦਾਸੀਆਂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੱਚਾਈ ਹੈ। ਇਸ ਕੰਪਨੀ ਤੇ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਗੁਰੂ ਰਵਿਦਾਸ ਟਾਈਗਰ ਫੋਰਸ, ਅੰਬੇਡਕਰ ਸੈਨਾ, ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਲਿਖਤੀ ਮੰਗ ਪੱਤਰ ਆਦਮਪੁਰ ਦੇ ਨਾਇਬ ਤਹਿਸੀਲਦਾਰ ਸ਼੍ਰੀ ਵਰਿੰਦਰ ਭਾਟੀਆ ਨੂੰ ਸੋਪਿਆ। ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲਣ ਅਤੇ ਸਮੂਹ ਸਾਥੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅਤੇ ਕੰਪਨੀ ਤੇ ਦੋਸ਼ ਲਗਾਉਦੇ ਕਿਹਾ ਸ਼ੋਸ਼ਲ ਮੀਡੀਆ ਤੇ ਇੱਕ ਨਿਊਜ਼ ਚੱਲ ਰਹੀ ਹੈ ਜਿਸ ਵਿੱਚ ਤੰਬਾਕੂ ਬਣਾਉਣ ਵਾਲੀ ਕੰਪਨੀ ਵਲੋਂ ਤੰਬਾਕੂ ਦੀ ਡੱਬੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਲਗਾਈ ਹੈ। ਜਿਸ ਨਾਲ ਸਮੂਹ ਰਵਿਦਾਸੀਆਂ ਭਾਈਚਾਰੇ ਵਿੱਚ ਰੋਸ ਹੈ ਤੇ ਸਮੂਹ ਭਾਈਚਾਰੇ ਦੇ ਮਨ੍ਹਾਂ ਨੂੰ ਇਹ ਤਸਵੀਰ ਇਸ ਤੰਬਾਕੂ ਦੀ ਡੱਬੀ ਉਪਰ ਲੱਗਣ ਨਾਲ ਭਾਰੀ ਠੇਸ ਪੁੱਜੀ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਨ੍ਹਾਂ ਰਹਿਬਰਾਂ ਨੇ ਸਾਨੂੰ ਬੁਰਾਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਉਨ੍ਹਾਂ ਦੀਆਂ ਤਸਵੀਰਾਂ ਨੂੰ ਹੀ ਨਸ਼ੀਲੇ ਉਤਪਾਦ ਵੇਚਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤਰਾਂ ਦੀ ਘਟਨਾਂ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਤੰਬਾਕੂ ਕੰਪਨੀ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬਜ਼ਾਰ ਵਿੱਚ ਇਹ ਤੰਬਾਕੂ ਵਿਕਣ ਤੋਂ ਰੋਕ ਲਗਾਈ ਜਾਵੇ। ਇਸ ਮੌਕੇ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲਣ, ਆਦਮਪੁਰ ਸ਼ਹਿਰੀ ਪ੍ਰਧਾਨ ਰਵੀ ਚੰੁਬਰ, ਮੁੱਖ ਪ੍ਰਚਾਰਕ ਬਾਬਾ ਮੁਕੇਸ਼ ਦਾਸ ਜੀ, ਆਦਮਪੁਰ ਦਿਹਾਤੀ ਪ੍ਰਦਾਨ ਮਨਪ੍ਰੀਤ ਮੰਤਰੀ, ਉੱਪ ਪ੍ਰਧਾਨ ਬੱਬੀ ਬੰਗਾ, ਜਰਨਲ ਸਕੱਤਰ ਰਵੀ ਵਾਲੀਆ, ਅੰਬੇਡਰ ਸੈਨਾ ਤੋਂ ਆਦਮਪੁਰ ਪ੍ਰਧਾਨ ਬਲਵੀਰ ਸਿੱਧੂ, ਉਪ ਪ੍ਰਦਾਨ ਦਵਿੰਦਰ ਚੰੁਬਰ, ਛਿੰਦਰਪਾਲ, ਰਾਮ ਸਵਿਤਰ, ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਆਦਮਪੁਰ ਪ੍ਰਧਾਨ ਸੁਰਿੰਦਰ ਕੁਮਾਰ, ਸੁਰੇਸ਼ ਕੁਮਾਰ, ਲਸ਼ਮਣ ਦਾਸ ਗਾਜੀ ਪੁਰ ਅਤੇ ਹੋਰ ਹਾਜ਼ਰ ਸਨ।

Tags