National

ਸੜਕ ਹਾਦਸੇ ਵਿਚ ਇਕ ਦੀ ਮੋਤ

ਗੁਰਦਾਸਪੁਰ/ ਧਾਰੀਵਾਲ, 25 ਫਰਵਰੀ (ਗੁਲਸ਼ਨ ਕੁਮਾਰ)- ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੋਤ ਹੋ ਜਾਣ ਦੇ ਸਬੰਧ ਵਿਚ ਥਾਣਾ ਧਾਰੀਵਾਲ ਦੀ ਪੁਲਿਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ। ਲੱਕੀ ਪੁੱਤਰ ਪ੍ਰੇਮ ਮਸੀਹ ਵਾਸੀ ਪਿੰਡ ਸੰਘਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਤਾ ਪ੍ਰੇਮ ਮਸੀਹ ਆਪਣੀ ਸਕੂਟਰੀ ਨੰਬਰ ਪੀਬੀ06ਏਐਨ2638 ਤੇ ਸਵਾਰ ਹੋ ਕੇ ਪਿੰਡ ਸੋਹਲ ਤੋਂ ਵਾਪਿਸ ਆਪਣੇ ਘਰ ਜਾ ਰਿਹਾ ਸੀ ਕਿ ਜਦ ਪਿੰਡ ਸੋਹਲ ਤੇ ਬਸ ਸਟੈਂਡ ਦੇ ਨਜਦੀਕ ਜੀ .ਟੀ .ਰੋਡ ਤੇ ਪਹੁੰਚਿਆਂ ਤਾਂ ਗੁਰਦਾਸਪੁਰ ਸਾਈਡ ਤੋਂ ਆ ਰਹੀ ਤੇਜ ਰਫਤਾਰ ਕਾਰ ਨੰਬਰ ਪੀਬੀ02ਬੀਏ2197 ਨੇ ਉਸਦੇ ਪਿਤਾ ਦੀ ਸਕੂਟਰੀ ਨਾਲ ਜਬਰਦਸਤ ਟੱਕਰ ਹੋ ਗਈ। ਜਿਸ ਕਾਰਨ ਉਸਦੇ ਪਿਤਾ ਪ੍ਰੇਮ ਮਸੀਹ ਦੀ ਮੋਤ ਹੋ ਗਈ। ਸਹਾਇਕ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰੇਮ ਮਸੀਹ ਦੇ ਲੜਕੇ ਲੱਕੀ ਦੇ ਬਿਆਨਾਂ ਅਨੁਸਾਰ ਉਕਤ ਕਾਰ ਦੇ ਅਣਪਛਾਤੇ ਡਰਾਇਵਰ ਵਿਰੁੱਧ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

Tags

About the author

admin

Add Comment

Click here to post a comment