National

ਨਾਂ ਕਰ ਦਈਂ ਨਿਰਾਸ਼ ਦਾਤਿਆ….

ਨਾਂ ਕਰ ਦਈਂ ਨਿਰਾਸ਼ ਦਾਤਿਆ….
ਮੇਹਰਾਂ ਕਰ ਦੇ ਤੂੰ ਮੇਹਰਾਂ ਦਿਆ ਸਾਈਆਂ
ਬੜੀ ਆਸ ਲੈ ਕੇ ਸੰਗਤਾਂ ਨੇ ਆਈਆਂ
ਮਹਿੰਮਾਂ ਸੁਣ ਕੇ ਹਾਂ ਆਏ ਤੇਰੇ ਦਰ ਦੀ
ਨਾ ਕਰ ਦਈਂ ਨਿਰਾਸ਼ ਦਾਤਿਆ
ਸੋਭਾ ਸੁਣ ਕੇ ਹਾਂ ਆਏ ਤੇਰੇ ਦਰ ਦੀ
ਹੈ ਸਾਨੂੰ ਪੂਰੀ ਆਸ ਦਾਤਿਆ
ਮਹਿੰਮਾਂ ਸੁਣ ਕੇ ਹਾਂ ਆਏ……
1. ਮੇਹਰ ਦੀ ਨਿਗਾਹ ਦੇ ਨਾਲ ਸਾਨੂੰ ਅੱਜ ਤਾਰ ਦੇ
ਗਮਾਂ ਵਿੱਚ ਡੁੱਬਿਆਂ ਦੇ ਸਾਨੇ ਅੱਜ ਠਾਰ ਦੇ
ਤੂਏਂ ਵਾਲੀ ਅਤੇ ਪਾਲੀ ਪੂਰੇ ਜੱਗ ਦਾ
ਅਸੀਂ ਹਾਂ ਤੇਰੇ ਦਾਸ ਦਾਤਿਆ,ਮਹਿੰਮਾਂ ਸੁਣ ਕੇ ਹਾਂ ਆਏ….
2. ਕਰੀਂ ਨਾ ਨਿਰਾਸ਼ ਬੇੜੇ ਲਾ ਦੇ ਅੱਜ ਪਾਰ ਤੂ
ਖੈਰ ਝੋਲੀ ਪਾ ਦੇ ਸਾਈਆਂ ਦੇਈਂ ਨਾ ਨਕਾਰ ਤੂ
ਰੋਮ –ਰੋਮ ’ਚ ਸਮਾ ਕੇ ਤੈਨੂੰ ਜਪਦੇ ਹਾਂ
ਅਸੀਂ ਸਵਾਸ –ਸਵਾਸ ਦਾਤਿਆ, ਮਹਿੰਮਾਂ ਸੁਣ ਕੇ ਹਾਂ ਆਏ….
3. ਪੂਰੀ ਦੁਨੀਆ ਤੇ ਸਾਈਆਂ ਤੇਰੀ ਹੀ ਕਮਾਂਡ ਏ
ਤਾਹੀਂ ਕੋਨੇ –ਕੋਨੇ ਵਿੱਚੋਂ ਆਉਂਦੀ ਪਈ ਡੀਮਾਂਡ ਏ
4. ਲੀਲ੍ਹਾ ਤੇਰੇ ਨਾਮ ਵਾਲੀ ਜੱਗ ’ਚੋਂ ਨਿਆਰੀ ਏ
ਤਾਹੀਂ ਮੇਰੇ ਮਾਲਕਾ ਵੇ ਲਗਦੀ ਪਿਆਰੀ ਏ
ਸਦਾ ਜਪਦੇ –ਜਪਾਉਂਦੇ ਤੈਨੂੰ ਰਵਾਗੇਂ
ਰਵਾਗੇਂ ਤੇਰੇ ਪਾਸ ਦਾਤਿਆ, ਮਹਿੰਮਾਂ ਸੁਣ ਕੇ ਹਾਂ ਆਏ…
5. ਜਗਜੀਤ ਵਾਂਗ ਮੇਹਰਾਂ ਸਾਡੇ ਤੇ ਵੀ ਕਰਦੇ
ਨਿਮਾਣੇ ਤੇ ਨਿਤਾਣਿਆ ਦੀ ਝੋਲੀ ਅੱਜ ਭਰਦੇ
ਸਾਨੂੰ ਪਾਪੀਆਂ ਨੂੰ ਚਰਨਾਂ ਨਾਲ ਲਾ ਕੇ
ਲਵੀਂ ਤਰਾਸ਼ ਦਾਤਿਆ,ਮਹਿੰਮਾਂ ਸੁਣ ਕੇ ਹਾਂ ਆਏ…
ਰਚਨਾ – ਜਗਜੀਤ ਮੁਕਤਸਰੀ
ਪ੍ਰੀਤ ਨਗਰ ,ਮਲੋਟ
ਸ਼੍ਰੀ ਮੁਕਤਸਰ ਸਾਹਿਬ
ਫੋਨ ਨੰਬਰ 94175-62053

 

Tags