National

ਸ਼੍ਰੀ ਸਤਿਗੁਰੂ ਬਾਬਾ ਲਾਲ ਦਿਆਲ ਜੀ ਦੀ ਜਿਅੰਤੀ ਅਤੇ ਬਸੰਤ ਪੰਚਮੀ ਦੇ ਸਬੰਧ ਵਿੱਚ ਸ਼੍ਰੀ ਬਾਬਾ ਲਾਲ ਦਿਆਲ ਆਸ਼ਰਮ ਦਿਲਬਾਗ ਨਗਰ ਵਿੱਚ ਸੰਗਤਾਂ ਦੀਆਂ ਲੱਗੀਆਂ ਭਾਰੀ ਰੌਣਕਾਂ

ਸ਼੍ਰੀ ਸ਼੍ਰੀ 1008 ਮਹੰਤ ਗੰਗਾ ਦਾਸ ਜੀ ਮਹਾਰਾਜ ਅਤੇ ਮਹੰਤ ਸ਼੍ਰੀ ਕੇਸ਼ਵ ਦਾਸ ਜੀ ਦੀ ਵਿਸ਼ੇਸ ਨਿਗਰਾਨੀ ਹੇਠ ਸੰਗੀਤਮਈ ਦਿਵਯ ਸ਼੍ਰੀ ਰਾਮ ਕਥਾ ਅਤੇ ਸੰਤ ਸੰਮੇਲਨ ਦੇ ਪੰਜ ਦਿਨਾਂ ਸਮਾਗਮ ਹੋਏ ਸਪੰਨ

ਜਲੰਧਰ 30 ਜਨਵਰੀ (ਜਲਪ੍ਰੀਤ ਸਿੰਘ)- ਸ਼੍ਰੀ ਸਤਿਗੁਰੂ ਬਾਬਾ ਲਾਲ ਦਿਆਲ ਜੀ ਦੀ ਜਿਅੰਤੀ ਅਤੇ ਬਸੰਤ ਪੰਚਮੀ ਦੇ ਸਬੰਧ ਵਿੱਚ ਸ਼੍ਰੀ ਬਾਬਾ ਲਾਲ ਦਿਆਲ ਆਸ਼ਰਮ ਦਿਲਬਾਗ ਨਗਰ (ਜਲੰਧਰ) ਵਿਖੇ ਸੰਗਤਾਂ ਦੀਆਂ ਭਾਰੀ ਰੌਣਕਾਂ ਲੱਗੀਆਂ। ਇਹ ਪੰਜ ਦਿਨਾਂ ਸਮਾਗਮ ਸ਼੍ਰੀ ਸ਼੍ਰੀ 1008 ਮਹੰਤ ਗੰਗਾ ਦਾਸ ਜੀ ਮਹਾਰਾਜ ਅਤੇ ਮਹੰਤ ਸ਼੍ਰੀ ਕੇਸ਼ਵ ਦਾਸ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਦੇਸ਼ਾਂ ਵਿਦੇਸਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ। ਅੱਜ ਇਨ੍ਹਾਂ ਪੰਜ ਦਿਨਾਂ ਸਮਾਗਮਾਂ ਦੇ ਸਬੰਧ ਵਿੱਚ ਸੰਗੀਤਮਈ ਸ਼੍ਰੀ ਰਾਮ ਕਥਾ ਦੀ ਸਪੰਨਤਾ ਸੁਆਮੀ ਦਿਵਿਆਨੰਦ ਜੀ ਉਦਾਸੀਨ ਵਲੋਂ ਸ਼੍ਰੀ ਰਾਮ ਕਥਾ ਸੰਗਤਾਂ ਨੂੰ ਸਰਵਣ ਕਰਵਾ ਕੇ ਕੀਤੀ ਗਈ। ਉਪਰੰਤ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਸ਼੍ਰੀ ਮਹੰਤ ਗੋਰੀ ਸ਼ੰਕਰ ਦਾਸ ਨਿਰਬਾਣੀ ਰਾਸ਼ਟਰੀ ਮਹਾਂ ਸਚਿੱਵ ਨਿਰਬਾਣੀ ਅਨੀ ਅਖਾੜਾ ਅਯੋਧਿਆ, ਸ਼੍ਰੀ ਮਹੰਤ ਸਤੰਨ ਕੁਮਾਰ ਸ਼ਰਨ ਸ਼੍ਰੀ ਧਾਮ ਵਰਿੰਧਾਵੰਨ, ਸ਼੍ਰੀ ਮਹੰਤ ਪਵਨ ਕੁਮਾਰ ਦਾਸ ਅਯੋਧਿਆ, ਸ਼੍ਰੀ ਮਹੰਤ ਭਗਵਾਨ ਦਾਸ, ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ ਗੋਪਾਲ ਨਗਰ ਵਾਲੇ, ਸੁਆਮੀ ਸਤੀ ਸਵਤਸ, ਸ਼੍ਰੀ ਮਹੰਤ ਪਵਨ ਕੁਮਾਰ ਦਾਸ ਪੱਟੀ, ਸ਼੍ਰੀ ਮਹੰਤ ਰਾਮ ਦਾਸ ਜੀ, ਸ਼੍ਰੀ ਮਹੰਤ ਸੀਆ ਸ਼ਰਨ ਦਾਸ ਜੀ, ਸ਼੍ਰੀ ਮਹੰਤ ਬਲਰਾਮ ਦਾਸ ਜੀ, ਸ਼੍ਰੀ ਮਹੰਤ ਰਾਜ ਕਿਸ਼ੋਰ ਦਾਸ ਜੀ, ਸ਼੍ਰੀ ਮਹੰਤ ਪਵਨ ਕੁਮਾਰ ਦਾਸ ਜੀ ਜੰਡੂ ਸਿੰਘਾ ਵਾਲੇ, ਮਹੰਤ ਬੰਸੀ ਦਾਸ, ਮਹੰਤ ਮੁਰਲੀ ਦਾਸ, ਮਹੰਤ ਰਾਮੇਸ਼ ਦਾਸ ਦਾਤਾਰਪੁਰ ਵਾਲੇ ਸੰਗਤਾਂ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਅਤੇ ਉਨ੍ਹਾਂ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਨਾਲ ਨਿਹਾਲ ਕੀਤਾ ਅਤੇ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੇ ਦਰਸਾਏ ਮਾਰਗ ਚੱਲਣ ਲਈ ਪ੍ਰੇਰਿਆ। ਇਸ ਮੌਕੇ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ, ਸ਼੍ਰੀ ਮਹਿੰਦਰ ਭਗਤ ਸੀਨੀਅਰ ਭਾਜਪਾ ਆਗੂ, ਸ਼੍ਰੀ ਰਾਜ਼ੀਵ ਰੁੱਦਰਾਂ, ਪੰਜਾਬ ਆਰ.ਐਸ.ਐਸ. ਪ੍ਰਮੁੱਖ ਪ੍ਰਮੋਦ ਜੀ, ਵਿਪੁੱਨ ਸ਼ਰਮਾਂ, ਰਾਜੇਸ਼ ਬਿ੍ਰਜ਼ ਸ਼੍ਰੀ ਦੇਵੀ ਤਲਾਬ ਮੰਦਿਰ, ਐਡਵੋਕੇਟ ਰਾਹੁੱਲ ਸ਼ਰੀਨ, ਧਰਮਪਾਲ ਸ਼ਰਮਾਂ, ਭਰਤ ਭੂਸ਼ਨ ਮਹਾਜ਼ਨ, ਦੀਪਕ, ਆਸ਼ੋਕ ਬਰਮਾਨੀ, ਪੰਡਿਤ ਅਮਰੀਸ਼ ਤਿਵਾੜੀ, ਮਹੰਤ ਜਮਨਾਂ ਦਾਸ ਰਾਮਾਇੜੀ, ਮਹੰਤ ਅਵਧ ਬਿਹਾਰੀ, ਮਹੰਤ ਰਾਮ ਦਾਸ, ਮਹੰਤ ਮੋਨੀ ਜੀ, ਮਹੰਤ ਰਾਮ ਕਿਸ਼ਨ ਸ਼ਰਨ, ਮਹੰਤ ਰਾਮ ਦਾਸ, ਰਾਜ ਕੁਮਾਰ ਕੁੰਦਰਾਂ, ਰਮੇਸ਼ ਚੰਦਰ ਕੁੰਦਰਾਂ ਦਿੱਲੀ, ਰਜਿੰਦਰ ਕੁੰਦਰਾਂ, ਅਰੁੰਨ ਨੰਦਾ ਜਗਾਧਰੀ ਵੀ ਸੰਗਤਾਂ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ। ਅੱਜ ਦੇ ਸਮਾਗਮਾਂ ਵਿੱਚ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਂਜਾ ਵਿਚੋਂ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਬਾਬਾ ਲਾਲ ਦਿਆਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਖੁਸ਼ੀਆਂ ਪ੍ਰਾਪਤ ਕੀਤੀਆਂ। ਇਨਾਂ ਪੰਜ ਦਿਨਾਂ ਦੀ ਸਮਾਪਤੀ ਤੇ ਸ਼੍ਰੀ ਸ਼੍ਰੀ 1008 ਮਹੰਤ ਗੰਗਾ ਦਾਸ ਜੀ ਮਹਾਰਾਜ ਅਤੇ ਮਹੰਤ ਸ਼੍ਰੀ ਕੇਸ਼ਵ ਦਾਸ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆ ਆਖਿਆ।

Tags