National

ਕਪੂਰਗੜ੍ਹ ਦੇ ਕਿਸਾਨਾਂ ਦੀ 350 ਏਕੜ ਦੇ ਕਰੀਬ ਫਸਲ ਮਰੀ, ਨਹੀਂ ਲਈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ- ਤੀਰਥ ਸਿੰਘ ਕਪੂਰਗੜ੍ਹ

ਪਿੰਡ ਕਪੂਰਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਲੱਬ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਤੇ ਨਾਲ ਖੜ੍ਹੇ ਕਿਸਾਨ ਤੇ ਖੇਤਾਂ ਚ ਭਰਿਆ ਪਾਣੀ ਦੀ‌ ਤਸਵੀਰ ।

ਅਮਲੋਹ (ਸੂਰਮਾ ਪੰਜਾਬ ਬਿਓਰੋ)- ਅਮਲੋਹ ਤਹਿਸੀਲ ਦੇ ਪਿੰਡ ਕਪੂਰਗੜ੍ਹ ਦੀ 350 ਏਕੜ ਦੇ ਕਰੀਬ ਫਸਲ ਬਾਰਿਸ਼ ਦਾ ਪਾਣੀ ਜਮਾ ਹੋਣ ਨਾਲ ਮਾਰੀ ਗਈ ਹੈ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਰਾਜਨੀਤਕ ਲੀਡਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਕਪੂਰਗੜ੍ਹ ਦੇ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਨੇ ਕਰਦੇ ਹੋਏ ਕਿਹਾ ਹਰੇਕ ਸਾਲ ਸਾਉਣ ਮਹੀਨੇ ਦੀ ਬਾਰਿਸ਼ ਨਾਲ ਫਸਲ ਮਰਦੀ ਤੇ ਪ੍ਰਸ਼ਾਸਨਿਕ ਅਧਿਕਾਰੀ ਆਂਉਦੇ ਹਨ ਤੇ ਹੱਲ ਕਰਵਾਉਣ ਦਾ ਭਰੋਸਾ ਦੇ ਕੇ ਚੱਲੇ ਜਾਂਦੇ ਹਨ ਪਰ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਇਸ ਮੋਕੇ ਪਲਵਿੰਦਰ ਸਿੰਘ ਨੰਬਰਦਾਰ ਨੇ ਕਿਹਾ ਸਮਸਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਤੇ ਪਿਛਲੇ ਸਾਲ ਅਮਲੋਹ ਹਲਕਾ ਵਿਧਾਇਕ ਰਣਦੀਪ ਸਿੰਘ ਤੇ ਐੱਸਡੀਐੱਮ ਅਮਲੋਹ ਆਨੰਦ ਸਾਗਰ ਸਰਮਾ ਵੱਲੋਂ ਵੀ ਮੋਕਾ ਦੇਖਿਆ ਗਿਆ ਪਰ ਕਿਸਾਨ ਭਰਾਵਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਪਹਿਲਾ ਵੀ ਕਈ ਵਾਰੀ ਨਹਿਰੀ ਵਿਭਾਗ ਵੱਲੋਂ ਸੀਵਰਜ ਐਸਟੀਮੇਟ ਲਗਾ ਕੇ ਸਰਕਾਰ ਭੇਜੇ ਜਾ ਚੁੱਕੇ ਹਨ ਪਰ ਹੱਲ ਕੋਈ ਨਹੀ ਹੋਇਆ।ਇਸ ਮੌਕੇ ਕਿਸਾਨਾਂ ਤੇ ਪਿੰਡ ਵਾਸ਼ੀਆ ਨੇ ਸਰਕਾਰ ਨੂੰ ਬੇਨਤੀ ਕੀਤੀ ਇਸ ਸਮੱਸਿਆ ਦਾ ਠੋਸ ਹੱਲ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦਾ ਨੁਕਸਾਨ ਨਾ ਹੋਵੇ। ਇਸ ਮੋਕੇ ਘੁੰਡਾ ਸਿੰਘ, ਮਿੱਠੂ ਮਾਲਕਪੁਰ, ਗੁਰਸੇਵਕ ਸਿੰਘ, ਸਮਾਜ ਸੇਵਕ ਅੱਛਰੂ ਰਾਮ, ਭਿਦਰ ਸਿੰਘ, ਕਾਲਾ ਸਿੰਘ, ਲਾਲੀ ਕਿਸਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੋਜੂਦ ਸਨ।

 

Tags