National

ਦਿਲ ਜਿੱਤ ਲੈ ਗਰੀਬ ਦਾ…….

ਦਿਲ ਕਦੇ ਨਾ ਦੁਖਾਈਂ ਤੂੰ ਗਰੀਬ ਦਾ
ਖਾਣਾ ਸਭ ਨੇ ਹੈ ,ਆਪਣੇ ਨਸੀਬ ਦਾ
ਦਿਲ ਜਿੱਤ ਲੈ ਗਰੀਬ ਦਾ ਤੂੰ ਸੋਹਣਿਆ,
ਵੇ ਮਿੱਠੇ –ਮਿੱਠੇ ਬੋਲ –ਬੋਲ ਕੇ
ਯਾਰੀ ਪਾ ਲੈ ਤੂੰ ਗਰੀਬਾਂ ਨਾਲ ਸੋਹਣਿਆ
ਵੇ ਜੱਗ ਵਿੱਚੋਂ ਟੋਲ-ਟੋਲ ਕੇ,ਦਿਲ ਜਿੱਤ ਲੈ ਗਰੀਬ ਦਾ……
1. ਨਾ ਹੱਸ ਕੇ ਗਰੀਬ ਨੂੰ ,ਬੁਲਾਉਂਦਾ ਕੋਈ ਵੇਖਿਆ
ਗੁਣ ਨਾ ਗਰੀਬਾਂ ਦੇ ,ਮੈਂ ਗਾਉਂਦਾ ਕੋਈ ਵੇਖਿਆ
ਅੱਜ ਬਣਜਾ ,ਬਣਾ ਲੈ ਉਹਨੂੰ ਆਪਣਾ
ਨਾ ਰੱਖ ਦਈਂ ਗਰੀਬ ਰੋਲ ਕੇ,ਦਿਲ ਜਿੱਤ ਲੈ ਗਰੀਬ ਦਾ…..
2. ਟੁੱਟੇ ਹੋਏ ਦਿਲਾਂ ਨੂੰ ਤੂੰ ,ਪੱਕੀ ਗੰਢ ਮਾਰ ਲੈ
ਕਿਸੇ ਤਾਂ ਗਰੀਬ ਦਾ ਤੂੰ ,ਸੀਨਾ ਅੱਜ ਠਾਰ ਲੈ
ਦਿਲ ਖੋਲ ਕੇ ਪਿਆਰ ਅੱਜ ਕਰ ਲੈ
ਤੂੰ ਕਰਨਾ ਨੀਂ ਤੋਲ –ਤੋਲ ਕੇ,ਦਿਲ ਜਿੱਤ ਲੈ ਗਰੀਬ ਦਾ….
3. ਮੰਦੇ ਬੋਲ-ਬੋਲ ਕੇ ਨਾ,ਕਰ ਦਈਂ ਨਿਰਾਸ਼ ਤੂੰ
ਲੈ ਕੇ ਗਲਵਕੜੀ ’ਚ ,ਬੈਠ ਜਾਈਂ ਪਾਸ ਤੂੰ
ਅੱਜ ਆਪਣਾ ਬਣਾ ਲੈ ਤੂੰ ਗਰੀਬ ਨੂੰ ਉਏ
ਮੁੱਖ ਵਿੱਚ ਸ਼ਹਿਦ ਘੋਲ ਕੇ,ਦਿਲ ਜਿੱਤ ਲੈ ਗਰੀਬ ਦਾ…
4. ਰੱਬ ਦੇ ਦੁਵਾਰੇ ਉਤੇ ,ਜਾਤ ਨਾ ਕੋਈ ਪਾਤ ਏ
ਗਰੀਬ ਵੀ ਤਾਂ ਸੋਹਣਿਆ ਉਏ,ਰੱਬ ਦੀ ਹੀ ਦਾਤ ਏ
ਕਿਤੇ ਪੋਤੜੇ ਗਰੀਬ ਦੇ ਤੂੰ ਵੀਰਨਾਂ ਉਏ
ਰੱਖ ਦਈਂ ਨਾਂ ਫੋਲ-ਫੋਲ ਕੇ ,ਦਿਲ ਜਿੱਤ ਲੈ ਗਰੀਬ ਦਾ…..
5. ਜੱਗਜੀਤ ਵਾਂਗ ਤੂੰ ,ਮਸੀਹਾ ਬਣ ਵੇਖ ਲੈ
ਸਾਈਂ ਦੇ ਦੁਵਾਰੇ ਤੋਂ,ਲਿਖਾ ਕੇ ਵੇਖ ਲੇਖ ਲੈ
ਵੇਖ ਕਰਕੇ ਪਿਆਰ ਤੂੰ ਗਰੀਬ ਨੂੰ
ਉਏ ਦਿਲ ਵਾਲੇ ਬੂਹੇ ਖ੍ਹੋਲ ਕੇ,ਦਿਲ ਜਿੱਤ ਲੈ ਗਰੀਬ ਦਾ….

ਰਚਨਾ – ਜਗਜੀਤ ਮੁਕਤਸਰੀ , ਪ੍ਰੀਤ ਨਗਰ,ਮਲੋਟ,
ਸ਼੍ਰੀ ਮੁਕਤਸਰ ਸਾਹਿਬ,ਫੋਨ ਨੰਬਰ – 94175 -62053

 

Tags