sri fatehgarh sahib

ਮਨੁੱਖੀ ਅਧਿਕਾਰ ਮੰਚ ਵੱਲੋਂ ਨੀਤੂ ਐਮ,ਸੀ ਨੂੰ ਬਣਾਇਆ ਜ਼ਿਲ੍ਹਾ ਓਪ ਚੇਅਰਪਰਸਨ- ਡਾ ਖੇੜਾ

ਸ੍ਰੀ ਫਤਿਹਗ੍ਹੜ ਸਾਹਿਬ (ਸੂਰਮਾ ਪੰਜਾਬ ਬਿਊਰੋ)- ਮਨੁੱਖੀ ਅਧਿਕਾਰ ਮੰਚ ਦੀ ਮੀਟਿੰਗ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਦੋਰਾਹਾ ਵਿਖੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਸਲਾਹਕਾਰ ਨਿਸ਼ਾ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਨੀਤੂ ਐਮ ਸੀ ਨੂੰ ਉਪ ਚੇਅਰਪਰਸਨ ਜ਼ਿਲ੍ਹਾ ਲੁਧਿਆਣਾ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਨਦੀਪ ਸਿੰਘ ਵਿੱਕੀ ਮੁੱਖ ਸਕੱਤਰ ਆਰ ਟੀ ਆਈ ਸੈੱਲ ਨੇ ਕਿਹਾ ਕਿ ਲੋਕਾਂ ਦਾ ਮਹਿੰਗਾਈ ਨੇ ਕਚੂੰਬਰ ਕੱਢ ਕੇ ਦਿਤਾ ਹੈ ਕਿਉਂਕਿ ਆਮ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਹੋ ਰਿਹਾ ਜਿਸ ਕਾਰਨ ਲੋਕ ਰੋਟੀ ਤੋਂ ਵੀ ਅਵਾਜ਼ਾਰ ਹੁੰਦੇ ਜਾ ਰਹੇ ਹਨ। ੲਿਸ ਮੀਟਿੰਗ ਦੌਰਾਨ ਡਾਕਟਰ ਖੇੜਾ ਨੇ ਕਿਹਾ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅੱਜ ਸਰਕਾਰਾਂ ਦੁਨੀਆਂ ਵਿੱਚ ਫੈਲੇ ਹੋਏ ਕੋਰੋਨਾ ਵਰਗੀ ਮਹਾਂਮਾਰੀ ਨੂੰ ਖ਼ਤਮ ਕਰਨ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਾਨੂੰ ਵੀ ਸਰਕਾਰ ਵੱਲੋਂ ਦਿਤੀਆਂ ਗਈਆਂ ਹਦਾਇਤਾਂ ਬਾਰੇ ਆਮ ਲੋਕਾਂ ਨੂੰ ਸੁਚੇਤ ਕਰਨ ਦੀ ਲੋੜ ਹੈ। ਉਨ੍ਹਾਂ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਡਰਨ ਦੀ ਬਜਾਏ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਹੋਰਨਾਂ ਤੋਂ ਇਲਾਵਾ ਨਵੀਨ ਖੰਨਾ ਸੈਕਟਰੀ, ਮਹੁੰਮਦ ਇਕਬਾਲ ਚਾਨਾ, ਅਮਰਜੀਤ ਸਿੰਘ,ਆਦਿ ਨੇ ਹਾਜ਼ਰੀ ਲਗਵਾਈ।

Tags