Uncategorized

-ਟੌਲ ਕਰਮਚਾਰੀਆਂ ਵਲੋਂ ਰੋਜਾਨਾ-40 ਤੌਂ 50 ਜਰੂਰਤ ਮੰਦ ਲੋਕਾਂ ਨੂੰ ਰੋਜਾਨਾ ਖਾਣਾ ਵਰਤਾਇਆ ਜਾਂਦਾਂ ਹੈ

ਹੁਸ਼ਿਆਰਪੁਰ-10 ਅਪ੍ਰੈਲ-ਦਲਜੀਤ ਅਜਨੋਹਾ-
ਕਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਢਾਬੇ ਆਦਿ ਬੰਦ ਹੋਣ ਕਰਕੇ ਦੇਰ ਸਵੇਰ ਆਉਣ ਜਾਣ ਵਾਲੇ ਲੋਕਾਂ ਨੂੰ ਖਾਣ ਪੀਣ ਦੇ ਵਿੱਚ ਮੁਸ਼ਕਲ ਪੇਸ਼ ਆਉਦੀ ਹੈ ਜਿਸਦੇ ਚੱਲਦਿਆਂ ਹੁਸ਼ਿਆਰਪੁਰ-ਚੰਡੀਗੜ ਮੁੱਖ ਮਾਰਗ ਤੇ ਨੰਗਲ ਸ਼ਹੀਦਾਂ ਟੌਲ ਨਾਕੇ ਨੇ ਟੌਲ ਕਰਮਚਾਰੀਆਂ ਵਲੋਂ ਰੋਜਾਨਾ ਜਰੂਰਤ ਮੰਦ ਲੋਕਾਂ ਨੂੰ ਖਾਣਾ ਖੁਆਇਆ ਜਾਂਦਾ ਹੈ ਇੱਸ ਮੋਕੇ ਟੌਲ ਮੈਨੇਜਰ ਭੁਪਿੰਦਰ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ , ਅਨਿਲ ਕੁਮਾਰ, ਗਜਾਨੰਦ ਫੁਸੇ, ਰੋਸ਼ਨ ਲਾਲ, ਅਤੇ ਕੁਲਵਿੰਦਰ ਲਾਲ ਆਦਿ ਸਮੇਂ ਸਮੇਂ ਤੇ ਇਨਾਂ ਲੋਕਾਂ ਦੀ ਸੇਵਾ ਕਰਦੇ ਹਨ

Tags