jalandhar Uncategorized

ਪਿੰਡ ਭਟਨੂਰਾ ਲੁਬਾਣਾ ਵਿਖੇ ਕਵਰੇਜ਼ ਕਰਨ ਪੁੱਜੇ ਪੀ.ਟੀ.ਸੀ. ਦੇ ਪੱਤਰਕਾਰ ਤੇ ਜਾਨਲੇਵਾ ਹਮਲਾ

ਪਿੰਡ ਭਟਨੂਰਾ ਲੁਬਾਣਾ ਵਿਖੇ ਕਵਰੇਜ਼ ਕਰਨ ਪੁੱਜੇ ਪੀ.ਟੀ.ਸੀ. ਦੇ ਪੱਤਰਕਾਰ ਤੇ ਜਾਨਲੇਵਾ ਹਮਲਾ
ਮੌਜੂਦਾ ਸਰਕਾਰ ਦੇ ਆਗੂ ਦੀ ਸ਼ਹਿ ਤੇ ਹੋਇਆ ਹਮਲਾ.ਐਸ.ਸੀ.ਐਸ.ਟੀ. ਐਕਟ ਤੇ ਹੋਰ ਧਾਰਾਵਾਂ ਤਹਿਤ 8 ਵਿਅਕਤੀਆਂ ਤੇ ਮਾਮਲਾ ਦਰਜ
ਭੋਗਪੁਰ (ਹਰਨਾਮ ਸਿੰਘ)- ਥਾਣਾ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਵਿਖੇ ਪਿੰਡ ਦੇ ਸਥਾਨਕ ਮਸਲੇ ਨੂੰ ਲੈ ਕੇ ਬੀਤੀ ਸ਼ਾਮ ਕਵਰੇਜ਼ ਕਰਨ ਪੁੱਜੇ ਪੀ.ਟੀ.ਸੀ.ਚੈਨਲ ਦੇ ਪੱਤਰਕਾਰ ਤੇ ਪਿੰਡ ਦੇ ਸਥਾਨਕ ਕਾਂਗਰਸੀ ਲੋਕਾਂ ਵੱਲੋਂ ਪਿੰਡ ਦੇ ਕਾਂਗਰਸੀ ਆਗੂ ਦੀ ਸ਼ਹਿ ਤੇ ਕੀਤੇ ਜਾਨਲੇਵਾ ਹਮਲੇ ਚ ਪੱਤਰਕਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ । ਸਿਹਤ ਕੇਂਦਰ ਕਾਲਾ ਬੱਕਰਾ ਵਿਚ ਜ਼ਖਮੀ ਹਾਲਤ ਵਿਚ ਜ਼ੇਰੇ ਇਲਾਜ ਪੱਤਰਕਾਰ ਹੁਸਨ ਲਾਲ ਨੇ ਪੁਲਿਸ ਨੂੰ ਜਾਣਕਾਰੀ ਦੱਸਿਆ ਹੈ ਕਿ ਉਹ ਬੀਤੇ ਸ਼ੁਕਰਵਾਰ ਦੇਰ ਸ਼ਾਮ ਪਿੰਡ ਭਟਨੂਰਾ ਵਿਚ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਹੋਏ ਝਗੜੇ ਦੀ ਕਵਰੇਜ਼ ਕਰਨ ਲਈ ਪਿੰਡ ਭਟਨੂਰਾ ਲੁਬਾਣਾ ਵਿਚ ਗਿਆ ਸੀ। ਜਦੋਂ ਉਹ ਪੀੜਤ ਧਿਰ ਦੇ ਘਰ ਤੋਂ ਬਾਹਰ ਆਇਆ ਤਾਂ ਉੱਥੇ ਪਹਿਲਾਂ ਤੋਂ ਹੀ ਉਸ ਦੀ ਉਡੀਕ ਕਰ ਰਹੇ ਦੂਸਰੀ ਧਿਰ ਦੇ ਅੱਠ-ਦਸ ਲੋਕਾ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੋਬਾਇਲ ਫੋਨ ਵੀ ਖੋਹ ਲਿਆ ਗਿਆ। ਜਿਸ ਦੌਰਾਨ ਪੱਤਰਕਾਰ ਅਪਣੀ ਜਾਨ ਬਚਾਉਣ ਲਈ ਖੇਤਾਂ ਵੱਲ ਦੋੜ ਪਿਆ। ਜਦੋਂ ਉਹ ਸੜਕ ਨਜ਼ਦੀਕ ਪੁੱਜਾ ਤਾਂ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਫਿਰ ਤੋਂ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਪੱਤਰਕਾਰ ਹੁਸਨ ਲਾਲ ਦੇ ਨਾਲ ਗਏ ਕੈਮਰਾਮੈਨ ਨੇ ਇਕ ਘਰ ਵਿਚ ਲੁੱਕ ਕੇ ਅਪਣੀ ਜਾਨ ਬਚਾਈ । ਜਦੋਂ ਹੁਸਨ ਲਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ । ਉਸ ਨੇ ਅਪਣੇ ਹੋਏ ਹਮਲੇ ਦੀ ਤੁਰੰਤ ਜਾਣਕਾਰੀ ਭੋਗਪੁਰ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਪੱਤਰਕਾਰ ਦੇ ਸਾਥੀ ਕੈਮਰਾਮੈਨ ਜੋ ਕਿ ਅਪਣੀ ਜਾਨ ਬਚਾਉਣ ਲਈ ਕਿਸੇ ਘਰ ਵਿਚ ਲੁੱਕਿਆ ਹੋਇਆ ਸੀ ਨੂੰ ਸੁਰੱਖਿਅਤ ਭੋਗਪੁਰ ਪੁਹੰਚਾਇਆ। ਜ਼ਖਮੀ ਪੱਤਰਕਾਰ ਹੁਸਨ ਲਾਲ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਪੁਲਿਸ ਵੱਲੋ ਮਾਮਲੇ ਦੀ ਜਾਂਚ ਕਰਨ ਤੇ ਬਲਦੇਵ ਸਿੰਘ. ਬਲਜੀਤ ਸਿੰਘ, ਬਾਲੀ, ਮੈਬਰ ਸਤਨਾਮ ਸਿੰਘ, ਸੁਖਵਿੰਦਰ ਸਿੰਘ, ਜਾਗੀਰ ਸਿੰਘ, ਸੁਖਦੇਵ ਸਿੰਘ, ਗੁਰਤੇਜ ਸਿੰਘ ਤੇ ਐਸ.ਸੀ. ਐਸ.ਟੀ. ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

Tags