Uncategorized

ਜੰਡੂ ਸਿੰਘਾ ਪੰਚਾਇਤ ਨੇ ਪਿੰਡ ਵਿੱਚ ਸਪਰੇ ਕਰਵਾਈ

ਜੰਡੂ ਸਿੰਘਾ ਵਿੱਚ ਸਪਰੇ ਕਰਵਾਉਦੇ ਸਰਪੰਚ ਰਣਜੀਤ ਮੱਲੀ ਅਤੇ ਹੋਰ।

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਤੋਂ ਪਿੰਡ ਵਾਸੀਆਂ ਨੂੰ ਬਚਾਉਣ ਦੇ ਮੰਤਵ ਨਾਲ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਪਰੇ ਕਰਵਾਈ ਗਈ। ਨਗਰ ਦੇ ਸਰਪੰਚ ਰਣਜੀਤ ਸਿੰਘ ਮੱਲੀ ਨੇ ਕਿਹਾ ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੁੱਕਮਾਂ ਦੀ ਪਾਲਣਾ ਕਰਨਾਂ ਸਾਡਾ ਸਭ ਦਾ ਫਰਜ਼ ਹੈ ਅਤੇ ਆਪੋ-ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਸਾਰੇ ਪਿੰਡ ਵਾਸੀ ਘਰਾਂ ਵਿੱਚ ਰਹਿਣ। ਉਨ੍ਹਾਂ ਕਿਹਾ ਇਹ ਸਪਰੇ ਅਭਿਆਨ ਸਾਰੇ ਪਿੰਡ ਲਗਾਤਾਰ ਜਾਰੀ ਰਹੇਗਾ ਅਤੇ ਸਾਰੇ ਪਿੰਡ ਵਿੱਚ ਸਪਰੇ ਕਰਵਾਈ ਜਾਵੇਗੀ। ਇਸ ਮੌਕੇ ਤੇ ਕਮਲਜੀਤ ਰਾਜੂ, ਹਰਵਿੰਦਰ ਗੋਸ਼ਾ ਪੰਚ, ਪਰਮਜੀਤ ਸਿੰਘ ਪੰਮਾਂ, ਜਸਪਾਲ ਸਿੰਘ ਸੰਘਾ ਅਤੇ ਪਤਵੰਤੇ ਹਾਜ਼ਰ ਸਨ।