ਦੀ ਇੰਪੀਰੀਅਲ ਸਕੂਲ ਆਦਮਪੁਰ ਵਿਖ਼ੇ ਵਿਸਾਖੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਆਦਮਪੁਰ, 12ਅਪ੍ਰੈਲ (ਅਮਰਜੀਤ ਸਿੰਘ)- ਸ਼ੁੱਕਰਵਾਰ ਨੂੰ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੇ ਵਿਹੜੇ ਵਿੱਚ ਵਿਸਾਖੀ ਮਨਾਈ ਗਈ। ਸਕੂਲ ਸਮਾਗਮ ਸਤਿਕਾਰਯੋਗ ਚੇਅਰਮੈਨ  ਸ੍ਰੀ ਜਗਦੀਸ਼ ਲਾਲ ਜੀ, ਡਾਇਰੈਕਟਰ ਜਗਮੋਹਣ ਅਰੋੜਾ ਜੀ , ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ, ਚੀਫ਼ ਐਕਡਮਿਕ ਐਡਵਾਈਜ਼ਰ ਸ੍ਰੀਮਤੀ ਸ਼ੁਸ਼ਮਾ ਵਰਮਾ ਜੀ , ਵਾਇਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਜੀ, ਮੁੱਖ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੁਸ਼ਮਾ ਵਰਮਾ ਜੀ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ, ਡਾਇਰੈਕਟਰ ਜਗਮੋਹਨ ਅਰੋੜਾ ਜੀ  ਸ਼ਾਮਲ ਸਨ।
ਸਭਾ ਦੀ ਸ਼ੁਰੂਆਤ ਗੁਰੂ ਸ਼ਬਦ ਨਾਲ  ਕੀਤੀ ਗਈ। ਸਕੂਲ ਦੇ  ਬੱਚਿਆਂ ਵੱਲੋਂ ਰੰਗਾਂ -ਰੰਗ ਪ੍ਰੋਗਰਾਮ ਭੰਗੜਾ  ਪੇਸ਼ ਕੀਤਾ ਗਿਆ । ਛੇਵੀਂ ਜਮਾਤ ਦੇ ਵਿਦਿਆਰਥੀ ਗੁਰਤਾਜ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ।ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆ । ਇਹ ਸਮਾਗਮ ਸਕੂਲ ਦੀ ਪ੍ਰਾਰਥਨਾ ਸਭਾ ਦੇ ਵਿੱਚ ਕਰਵਾਇਆ ਗਿਆ।
ਪ੍ਰਿੰਸੀਪਲ ਸਾਹਿਬਾ ਨੇ ਵਿਦਿਆਰਥੀਆਂ ਨੂੰ ਵਿਸਾਖੀ ਅਤੇ  ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ।
 
       ਅੰਤ ਵਿੱਚ ਦੀ ਇੰਪੀਰੀਅਲ ਸਕੂਲ  ਗਰੀਨ ਕੈਂਪਸ ਆਦਮਪੁਰ ਸਕੂਲ ਦੇ ਚੇਅਰਮੈਨ ਸਰ ਅਤੇ ਡਾਇਰੈਕਟਰ ਸਰ ਨੇ  ਸਾਰਿਆਂ ਨੂੰ ਵਧਾਈ ਦਿੱਤੀ ਅਤੇ ਆਪਣੇ ਸੰਬੋਧਨ ਵਿੱਚ ਚੇਅਰਮੈਨ ਸਾਹਿਬ ਨੇ ਸਾਰਿਆਂ ਨੂੰ ਖੇਤਾਂ ਵਿੱਚ ਪੈਦਾ ਹੋਏ ਭੋਜਨ ਦੀ ਕਦਰ ਕਰਨ ਲਈ ਮਾਰਗਦਰਸ਼ਨ ਕੀਤਾ ਅਤੇ ਸਾਰਿਆਂ ਨੂੰ ਇਹ ਪ੍ਰਣ ਲੈਣ ਲਈ ਕਿਹਾ ਕਿ ਉਨ੍ਹਾਂ ਦੀਆਂ ਪਲੇਟਾਂ ਵਿੱਚ ਪਰੋਸਿਆ ਗਿਆ ਸਾਰਾ ਭੋਜਨ ਖਤਮ ਕੀਤਾ ਜਾਵੇ। ਇਹ ਪ੍ਰਣ ਸਮੂਹ ਸਟਾਫ ਅਤੇ ਬਚਿਆਂ ਨੇ ਮਿਲ ਕੇ ਲਿਜਾ । ਉਨਹਾ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ  ਸ਼ਲਾਘਾ ਵੀ ਕੀਤੀ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗਾਇਨ ਨਾਲ ਕੀਤਾ ਗਿਆ।

Post a Comment

0 Comments