ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਲੋਕ ਸਾਥ ਦੇਣ : ਨੈਨ ਛਾਬੜਾ
ਆਦਮਪੁਰ, 22 ਮਈ (ਅਮਰਜੀਤ ਸਿੰਘ)- ਆਮ ਆਦਮੀ ਪਾਰਟੀ ਵੱਲੋਂ ਨਸ਼ੇ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਆਦਮਪੁਰ ਵਿਖੇ ਨਸ਼ਾ ਮੁਕਤੀ ਮੋਰਚਾ ਕੋਆਰਡੀਨੇਟਰ ਦਲਜੀਤ ਸਿੰਘ ਮਿਨਹਾਸ ਦੇ ਦਫਤਰ ਦਾ ਰਸਮੀ ਉਦਘਾਟਨ ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ ਅਤੇ ਸੀਨੀਅਰ ਸਪੋਕਸ ਪਰਸਨ ਆਮ ਆਦਮੀ ਪਾਰਟੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਨੈਨ ਛਾਬੜਾ ਦੁਆਬਾ ਜੋਨ ਇੰਚਾਰਜ, ਹਰਦੀਪ ਸਿੰਘ ਸੋਨੂੰ ਜ਼ਿਲ੍ਹਾ ਇੰਚਾਰਜ ਹਾਜ਼ਰ ਹੋਏ। ਉਦਘਾਟਨੀ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਸੀਨੀਅਰ ਆਗੂ ਸਮੇਤ ਵਰਕਰਾਂ ਨੂੰ ਜਾਣਕਾਰੀ ਦਿੰਦੇ ਮੁੱਖ ਮਹਿਮਾਨ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਾਂਗਰਸ, ਬੀਜੇਪੀ ਤੇ ਅਕਾਲੀ ਦਲ ਵਲੋਂ ਨਸ਼ੇ ਖਤਮ ਕਰਨ ਸਬੰਧੀ ਝੂਠੀਆਂ ਸੌਹਾਂ ਵੀ ਖਾਦੀਆਂ ਪਰ ਉਹ ਅਜੇ ਤੱਕ ਪੂਰੀਆਂ ਨਹੀਂ ਹੋਈਆਂ, ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਮੂਹ ਪੰਜਾਬ ਸੂਬੇ ਵਿੱਚ ਨਸ਼ਿਆਂ ਦੇ ਖਿਲਾਫ਼ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਆਦਮਪੁਰ ਨੇੜੇ ਬੱਸ ਸਟੈਂਡ ਵਿਖੇ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਮੁਕਤੀ ਮੋਰਚਾ ਦਾ ਇੱਕ ਦਫਤਰ ਖੋਲਿਆ ਗਿਆ ਹੈ। ਜਿਸ ਦੇ ਸਮੂਹ ਇਲਾਕੇ ਵਿੱਚ ਕਰੀਬ 21 ਮੈਂਬਰ ਬਣਾਏ ਗਏ ਹਨ ਜੋ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੀਆ ਪੰਚਾਇਤਾਂ ਅਤੇ ਸ਼ਹਿਰ ਵਿੱਚ ਕੌਂਸਲਰਾਂ ਦੇ ਸਹਿਯੋਗ ਨਾਲ ਵਿਕ ਰਹੇ ਨਜਾਇਜ਼ ਨਸ਼ੇ ਦੇ ਖਾਤਮੇ ਕਰਨ ਵਿੱਚ ਵਿਸ਼ੇਸ਼ ਰੋਲ ਅਦਾ ਕਰਨਗੇ। ਟੀਨੂੰ ਨੇ ਕਿਹਾ ਕਿ ਜੇਕਰ ਕਿਸੇ ਦਾ ਕੋਈ ਬੱਚਾ ਨਸ਼ੇ ਦੇ ਗਲਤਾਨ ਵਿੱਚ ਫਸਿਆ ਹੋਇਆ ਜਾਂ ਫਿਰ ਉਹ ਨਸ਼ਾ ਛੱਡਣਾ ਚਾਹੁੰਦਾ ਤਾਂ ਫਿਰ ਸਾਡੇ ਕੋਆਰਡੀਨੇਟਰ ਦਲਜੀਤ ਸਿੰਘ ਨਾਲ ਗੱਲਬਾਤ ਗੱਲਬਾਤ ਕਰੋ ਤਾਂ ਜੋ ਪੰਜਾਬ ਸਰਕਾਰ ਵੱਲੋਂ ਫਰੀ ਇਲਾਜ ਕਰਵਾਇਆ ਜਾ ਸਕੇ, ਜੇਕਰ ਸਮੂਹ ਪੰਜਾਬੀ ਇਕੱਠੇ ਹੋ ਜਾਣ ਤਾਂ ਨਸ਼ੇ ਦੇ ਕੌੜ 24 ਘੰਟਿਆਂ ਵਿੱਚ ਖਤਮ ਹੋ ਜਾਵੇਗਾ। ਸਮਾਪਤੀ ਉਪਰੰਤ ਦਫਤਰ ਵਿੱਚ ਵਰਕਰਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਿਆਂ ਨੈਨ ਛਾਬੜਾ ਦੁਆਬਾ ਜੋਨ ਇੰਚਾਰਜ, ਹਰਦੀਪ ਸਿੰਘ ਸੋਨੂੰ ਜ਼ਿਲ੍ਹਾ ਇੰਚਾਰਜ ਨੇ ਦੱਸਿਆ ਕਿ ਨਸ਼ੇ ਦੀ ਬਿਮਾਰੀ ਨੂੰ ਜੜੋਂ ਕੱਢਣ ਲਈ ਨਸ਼ਾ ਤਸਕਰਾਂ ਤੇ ਸਖਤ ਕਾਰਵਾਈ ਕਰਨ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਜੇਕਰ ਫਿਰ ਵੀ ਕੋਈ ਪੁਲਿਸ ਅਧਿਕਾਰੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਵਿਸ਼ੇਸ਼ ਮੋਬਾਈਲ ਨੰਬਰ ਜਾਰੀ ਕੀਤਾ ਗਿਆ ਹੈ ਜਿਸ ਉੱਤੇ ਇਲਾਕੇ ਵਿੱਚ ਵਿਕ ਰਹੇ ਨਸ਼ੇ ਸਬੰਧੀ ਖੁੱਲ ਕੇ ਜਾਣਕਾਰੀ ਦੇ ਸਕਦੇ ਹੋ। ਕੁਆਰਡੀਨੇਟਰ ਦਲਜੀਤ ਸਿੰਘ ਬੋਲੋ ਹਾਜ਼ਰ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਪਰਮਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਲਖਵੀਰ ਸਿੰਘ ਹਜ਼ਾਰਾਂ, ਰਾਕੇਸ਼ ਅਗਰਵਾਲ, ਅਨੂਪ ਸਿੰਘ ਨੂਪੀ, ਦਵਿੰਦਰ ਸਿੰਘ ਸੂਰੀ, ਸੁਖਵਿੰਦਰ ਸਿੰਘ ਸਰਪੰਚ ਡਰੋਲੀ ਖੁਰਦ, ਹਰਵਿੰਦਰ ਬਿੰਦਾ,ਪਵਿੱਤਰ ਸਿੰਘ ਸਾਬਕਾ ਪ੍ਰਧਾਨ, ਬਲਜੀਤ ਸਿੰਘ ਲੰਬੜਦਾਰ, ਗੁਰਦੇਵ ਸਿੰਘ ਪੰਚ, ਹੈਪੀ ਪਧਿਆਣਾ, ਗੁਰਮੀਤ ਸਿੰਘ ਬੋਪਾਰਾਏ, ਮੋਹਲ ਲਾਲ ਨਿੱਕੂ, ਅਮਰੀਕ ਸਿੰਘ ਕੌਂਸਲਰ, ਸੁਰਿੰਦਰ ਪਾਲ ਕੌਂਸਲਰ, ਇੰਦਰਜੀਤ ਸਿੰਘ ਬਲਾਕ ਪ੍ਰਧਾਨ, ਹਰਜਿੰਦਰ ਮਿੰਟੂ ਪਤਾਰਾ, ਜਸਪ੍ਰੀਤ ਸਿੰਘ ਲੁਟੇਰਾ ਖੁਰਦ, ਸੁਖਵਿੰਦਰ ਸਿੰਘ ਢੰਡੌਰ, ਸਰਬਜੀਤ ਸਿੰਘ, ਤਰਲੋਚਨ ਸਿੰਘ ਲੁਟੇਰਾ ਖੁਰਦ, ਬਲਵੰਤ ਸਿੰਘ ਸਰਪੰਚ ਡਮੁੰਡਾ, ਜਸਪ੍ਰੀਤ ਸਿੰਘ ਲੁਟੇਰਾ ਖੁਰਦ, ਬਲਜੀਤ ਸਿੰਘ ਸਰਪੰਚ ਲੁਟੇਰਾ ਖੁਰਦ, ਸਤਿਨਾਮ ਸਿੰਘ, ਪਰਮਜੀਤ ਸਿੰਘ ਪੰਮਾ ਮਾਣਕੋ, ਤਰਸੇਮ ਸਿੰਘ ਚਖਿਆਰਾ, ਰਣਜੀਤ ਸਿੰਘ ਚੁਖਿਆਰਾ, ਬਲਜੀਤ ਸਿੰਘ ਰਸਤਗੋ, ਅਮਰਜੀਤ ਸਿੰਘ ਕਿੰਗਰਾ, ਨਰਿੰਦਰ ਸਿੰਘ ਭਟਨੂਰਾ, ਅਮਰਜੀਤ ਸਿੰਘ ਲੜੋਆ, ਜਸਪਾਲ ਸਿੰਘ ਗੋਪਾਲਪੁਰ, ਜਗਰੂਪ ਸਿੰਘ ਨਿਜਾਮਦੀਨਪੁਰ, ਧਨਪਤ ਰਾਏ, ਤਰਲੋਚਨ ਸਿੰਘ ਸਰਪੰਚ, ਹਰਦੀਪ ਸਿੰਘ ਘੁੜਿਆਲ, ਮਨਜੀਤ ਸਿੰਘ ਕੰਦੋਲਾ ਸਰਪੰਚ, ਸੁਖਬੀਰ ਸਿੰਘ ਸੋਢੀ, ਦਵਿੰਦਰ ਸਿੰਘ, ਸੁਖਬੀਰ ਕੁਮਾਰ ਅਲਾਵਲਪੁਰ, ਹੰਸ ਰਾਜ ਭੈਰੋ, ਹਜੂਰ ਹੁਸੈਨ ਜੂਰੀ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ ਸਮੇਤ ਵਰਕਰ ਹਾਜ਼ਰ ਹੋਏ।
0 Comments