ਮਨੁੱਖੀ ਅਧਿਕਾਰ ਮੰਚ ਅਤੇ ਬਾਬਾ ਜਗੀਰ ਸਿੰਘ ਵੱਲੋਂ ਕੀਤਾ ਗਿਆ ਲੋੜਵੰਦ ਲੜਕੀ ਦਾ ਵਿਆਹ - ਡਾਕਟਰ ਖੇੜਾ


ਮਾਛੀਵਾੜਾ ਸਾਹਿਬ, (ਬਿਊਰੋ)- ਮਨੁੱਖੀ ਅਧਿਕਾਰ ਮੰਚ ( ਰਜਿ) ਪੰਜਾਬ ਭਾਰਤ ਅਤੇ ਬਾਬਾ ਜਗੀਰ ਸਿੰਘ ਬੁੱਲ੍ਹੇ ਪੁਰ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਸਿਮਰਨ ਰਾਣੀ ਅਤੇ ਕਾਕਾ ਰਾਜ ਕੁਮਾਰ ਦਾ ਆਨੰਦ ਕਾਰਜ ਰੀਤੀ ਰਿਵਾਜਾਂ ਅਨੁਸਾਰ 18-02-2026 ਨੂੰ ਡੇਰਾ ਸਿੰਘਾਂ ਸ਼ਹੀਦਾਂ ਬੁੱਲੇ ਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਬਰਾਤ ਨੂੰ ਜੀ ਆਇਆਂ ਨੂੰ ਆਖਿਆ ਗਿਆ। ਮਿਲਣੀਆਂ ਵਿੱਚ ਕੰਬਲ਼ ਅਤੇ ਲੋਹਈਆਂ ਨਾਲ ਮਿਲਣੀਆਂ ਕੀਤੀਆਂ ਗਈਆਂ। ਆਈ ਬਰਾਤ ਨੂੰ ਚਾਹ ਪਾਣੀ, ਮਠਿਆਈਆਂ, ਪਕੌੜਿਆਂ ਨਾਲ ਪਿਲਾਈ ਗਈ ਅਤੇ ਉਸ ਤੋਂ ਬਾਅਦ ਲੜਕੀ ਅਤੇ ਲੜਕੇ ਦੇ ਆਨੰਦ ਕਾਰਜ ਕਰਵਾਏ ਗਏ। ਮਨੁੱਖੀ ਅਧਿਕਾਰ ਮੰਚ ਦੀ ਟੀਮ ਵਿੱਚ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਪਰਮਿੰਦਰ ਸਿੰਘ ਸੇਖੋਂ, ਰਣਜੀਤ ਸਿੰਘ ਕਲੇਰ, ਹੁਸਨ ਲਾਲ ਸੂੰਢ ਪਰਸਨਲ ਸੈਕਟਰੀ, ਕੰਤਪਾਲ ਸਿੰਘ ਨੀਲੋਂ, ਵਿਆਹ ਵਿੱਚ ਆਏ ਹੋਏ ਸਨ । ਇਨ੍ਹਾਂ ਤੋਂ ਇਲਾਵਾ ਇਲੱਕੇ ਦੇ ਪਤਵੰਤੇ ਸੱਜਣ ਬਲਿਆਕਤ ਸਿੰਘ ਬਰਾੜ ਧੰਨ ਧੰਨ ਗੁਰੂ ਰਾਮਦਾਸ ਲੰਗਰ ਹੁਸ਼ਿਆਰਪੁਰ, ਸੂਬਾ ਸਿੰਘ ਭੈਣੀ ਸਾਹਿਬ, ਬਾਬਾ ਮਨਜੀਤ ਸਿੰਘ, ਗੁਰਵਿੰਦਰ ਸਿੰਘ, ਕੇਵਲ ਸਿੰਘ ਬੁੱਲ੍ਹੇ ਪੁਰ, ਅਮਰਜੀਤ ਸਿੰਘ ਸੈਕਟਰੀ, ਸੇਵਾ ਸਿੰਘ ਉਧੇਵਾਲ, ਗੁਰਦੀਪ ਸਿੰਘ ਬੁੱਲ੍ਹੇ ਪੁਰ,ਮਾਣਾ ਸਿੰਘ ਪ੍ਰਧਾਨ ਡੋਲਣਵਾਲ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਸੁਖਦੇਵ ਸਿੰਘ , ਗੁਰਜੀਤ ਸਿੰਘ, ਪਰਮੋਦ ਚੌਧਰੀ, ਗੁਰਦਰਸ਼ਨ ਸਿੰਘ, ਗੌਰਵ ਸਹਿਗਲ, ਅਤੇ ਬਾਬਰ ਸਿੰਘ ਮਾਲਵਾ ਟਾਇਰ ਵਾਲਿਆਂ ਨੇ ਵੀ ਹਾਜ਼ਰੀ ਲਗਵਾਈ।

Post a Comment

0 Comments