ਰਾਜੇਸ਼ ਭਬਿਆਣਾ ਦੀ ਕਿਤਾਬ " ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ " ਸੰਤ ਕ੍ਰਿਸ਼ਨ ਨਾਥ ਜੀ ਵਲੋਂ ਕੀਤੀ ਗਈ ਰਿਲੀਜ਼


ਜਲੰਧਰ/ਫਗਵਾੜਾ, 5 ਮਾਰਚ (ਅਮਰਜੀਤ ਸਿੰਘ)-
 ਡੇਰਾ ਸੰਤ ਬਾਬਾ ਫੂਲ ਨਾਥ ਜੀ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ. ਰੋਡ ਚਹੇੜੂ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛਤਰ-ਛਾਇਆ ਤੇ ਡੇਰਾ ਚਹੇੜੂ ਦੇ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਜੀ (ਆਵਾਜ਼-ਏ-ਕੌਮ) ਦੀ ਅਗਵਾਈ ਵਿਚ ਕਰਵਾਏ ਗਏ, ਇਸ ਸਮਾਗਮ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਨੇ ਅਨੇਕਾਂ ਪੁਸਤਕਾਂ ਦੇ ਰਚੇਤਾ ਬਹੁਜਨ ਸਮਾਜ ਦੇ ਮਿਸ਼ਨ ਨੂੰ ਸਮਰਪਿਤ ਰਾਜੇਸ਼ ਭਬਿਆਣਾ ਦੀ ਨਵ ਪ੍ਰਕਾਸ਼ਿਤ ਪੁਸਤਕ " ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ " ਨੂੰ ਰਿਲੀਜ਼ ਕੀਤਾ। ਜ਼ਿਕਰਯੋਗ ਹੈ ਕਿ ਇਹ ਪੁਸਤਕ ਬੱਚਿਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਵਿਚਾਰਧਾਰਾ ਨਾਲ ਜੋੜਨ ਦੇ ਉਦੇਸ਼ ਲਈ ਲਿਖੀ ਗਈ ਹੈ। ਇਸ ਪੁਸਤਕ ਦੇ ਆਧਾਰ ਤੇ ਵੱਖ ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਪੇਪਰ ਵੀ ਕਰਵਾ ਰਹੀਆਂ ਹਨ। ਪੁਸਤਕ ਨੂੰ ਕ੍ਰਾਂਤੀਕਾਰੀ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਸਮੁੱਚੇ ਸੰਤ ਸਮਾਜ ਨੂੰ ਨਾਲ ਲੈਕੇ ਸਮੁੱਚੀ ਸੰਗਤ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਪੁਸਤਕ ਰਿਲੀਜ਼ ਕਰਨ ਉਪਰੰਤ ਲੇਖਕ ਰਾਜੇਸ਼ ਭਬਿਆਣਾ ਨੂੰ ਸੰਤ ਮਹਾਂਪੁਰਸ਼ਾਂ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹੰਤ ਅਵਤਾਰ ਦਾਸ ਜੀ ਚਹੇੜ, ਸੰਤ ਲਸ਼ਮਣ ਦਾਸ ਜੀ ਮੱਧ ਪ੍ਰਦੇਸ਼, ਸੇਵਕ ਦਾਸ, ਮਹੰਤ ਬਲਬੀਰ ਦਾਸ ਖੰਨਾ, ਸਾਈਂ ਪੱਪਣ ਸ਼ਾਹ ਜੀ, ਬਸਪਾ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸਟੇਜ ਸਕੱਤਰ ਕਮਲਜੀਤ ਖੋਥੜਾਂ, ਵਿਸ਼ਵ ਪ੍ਰਸਿੱਧ ਗਾਇਕ ਕੰਠ ਕਲੇਰ, ਪ੍ਰਸਿੱਧ ਲੇਖਕ ਮਹਿੰਦਰ ਸੰਧੂ, ਜੱਸੀ ਤੱਲਣ, ਬਲਵਿੰਦਰ ਪੁਆਰ, ਪੰਛੀ ਡੱਲੇਵਾਲੀਆ, ਸ਼ਿਲਪਾ, ਅਰਨਵ ਕੈਂਥ ਆਦਿ ਹਾਜ਼ਰ ਰਹੇ।

Post a Comment

0 Comments