ਢਾਡੀ ਜਥਿਆਂ ਨੇ ਗੁਰੂ ਘਰ ਜੁੱੜੀਆਂ ਸੰਗਤਾਂ ਨੂੰ ਸੁਣਾਇਆ ਗੁਰ ਇਤਿਹਾਸ
ਅਮਰਜੀਤ ਸਿੰਘ ਜੰਡੂ ਸਿੰਘਾ- ਇਤਿਹਾਸਕ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ (ਜਲੰਧਰ) ਵਿਖੇ ਧੰਨ ਧੰਨ ਛੇਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 431ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਮਹਾਨ ਢਾਡੀ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਏ। ਇਸ ਢਾਡੀ ਦਰਬਾਰ ਵਿੱਚ ਪੰਥ ਪ੍ਰਸਿੱਧ ਢਾਡੀ ਬਿਮਲਜੀਤ ਸਿੰਘ ’ਖਾਲਸਾ’ ਹਜ਼ੂਰੀ ਢਾਡੀ ਗੁ. ਪੰਜ ਤੀਰਥ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ, ਢਾਡੀ ਗਿਆਨੀ ਜਸਵਿੰਦਰ ਸਿੰਘ ਬਾਗੀ, ਢਾਡੀ ਗਿਆਨੀ ਪਰਮਿੰਦਰ ਸਿੰਘ ਅਮੋਲਕ ਜੰਡਿਆਲਾ ਮੰਜਕੀ ਨੇ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਾਈ ਬਿਮਲਜੀਤ ਸਿੰਘ ਖਾਲਸਾ ਵਲੋਂ ਨਿਭਾਈ ਗਈ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਮੈਂਬਰ ਕਰਨੈਲ ਸਿੰਘ, ਮੈਂਬਰ ਅਮਰਜੀਤ ਸਿੰਘ, ਮੈਂਬਰ ਗੁਰਦੇਵ ਸਿੰਘ, ਮੈਂਬਰ ਰਣਜੀਤ ਸਿੰਘ, ਹਰਿੰਦਰ ਸਿੰਘ ਸੰਘਾ, ਜਸਪਾਲ ਸਿੰਘ ਗਿੱਲ, ਕੇਹਰ ਸਿੰਘ ਜੌਹਲ, ਸਰਬਜੀਤ ਸਿੰਘ, ਗੁਰਦਿਆਲ ਸਿੰਘ, ਮਾ. ਗੁਰਦੀਪ ਸਿੰਘ, ਬਲਜੋਤ ਸਿੰਘ, ਗੁਰਪਾਲਜੀਤ ਸਿੰਘ ਬੋਬੀ, ਕੁਲਦੀਪ ਸਿੰਘ ਸਹੋਤਾ, ਸੁਰਜੀਤ ਸਿੰਘ ਸਵੀਟੀ, ਜਸਵੀਰ ਸਿੰਘ ਲੰਬਰਦਾਰ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
ਅੱਜ 25 ਜੂਨ ਨੂੰ ਸਜੇਗਾ, ਗੁਰੂ ਘਰ ਵਿੱਚ ਮਹਾਨ ਕੀਰਤਨ ਦਰਬਾਰ – ਅੱਜ 25 ਜੂਨ ਦਿਨ ਵੀਰਵਾਰ ਨੂੰ ਗੁਰੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਪਹਿਲਾ ਸਵੇਰੇ ਲਗਾਤਾਰ ਚੱਲ ਰਹੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਸਵੇਰੇ 9 ਵਜੇ ਪਾਏ ਜਾਣਗੇ ਉਪਰੰਤ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਭਾਈ ਕਰਮ ਸਿੰਘ ਜੀ (ਜਲੰਧਰ ਵਾਲੇ), ਭਾਈ ਕਮਲਜੀਤ ਸਿੰਘ ਕਮਲ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ), ਭਾਈ ਤਜਿੰਦਰ ਸਿੰਘ (ਜੰਡੂਸਿੰਘਾ ਵਾਲੇ), ਭਾਈ ਗੁਰਦੀਪ ਸਿੰਘ (ਪਲਾਹੀ ਵਾਲੇ), ਭਾਈ ਅਮਰਜੀਤ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵਾਲੇ) ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ।
ਅੱਜ 25 ਜੂਨ ਨੂੰ ਹੋਵੇਗਾ ਅਮਿ੍ਰਤ ਸੰਚਾਰ - ਪ੍ਰਬੰਧਕਾਂ ਨੇ ਦਸਿਆ ਕਿ 25 ਜੂਨ ਦਿਨ ਵੀਰਵਾਰ ਨੂੰ ਹੀ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਗੁ. ਰਾਮਪੁਰ ਖੇੜਾ ਤੋਂ ਆਏ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਵੇਗਾ। ਇਸ ਮੌਕੇ ਸਿੰਘ ਹਸਪਤਾਲ, ਜੰਡੂ ਸਿੰਘਾ ਵਲੋਂ ਫਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।



0 Comments