ਸੰਤ ਕਪੂਰ ਸਿੰਘ ਨਿਰਬਾਣ ਜੋਹਲਾ ਵਾਲਿਆਂ ਦੀ 106ਵੀਂ ਸਲਾਨਾਂ ਬਰਸੀ ਮਨਾਈ


ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ (ਜਲੰਧਰ) ਵਿਖੇ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਜੀ ਦੀ 106ਵੀਂ ਨਿੱਘੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਵਲੋਂ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਲਗਾਤਾਰ ਚੱਲ ਰਹੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲ੍ਹੜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਕੀਰਤਨ ਦੀਵਾਨ ਵਿੱਚ ਰਾਗੀ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਰਾਗੀ ਭਾਈ ਹਰਜੋਤ ਸਿੰਘ ਜ਼ਖਮੀਂ, ਭਾਈ ਜਗਜੀਵਨ ਸਿੰਘ ਕੁਰਾਲੀ, ਬੀਬੀ ਕੁਲਦੀਪ ਕੌਰ ਅਤੇ ਹੋਰ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ ਸੰਤ ਡਾ. ਸੁਖਵੰਤ ਸਿੰਘ ਨਾਹਲਾ, ਸੰਤ ਗੁਰਮੀਤ ਸਿੰਘ ਖੋਸੇ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸੰਤ ਰਣਜੀਤ ਸਿੰਘ ਪਾਂਉਟਾ ਸਾਹਿਬ ਵਾਲੇ, ਸੰਤ ਹਰਕ੍ਰਿਸ਼ਨ ਸਿੰਘ ਠੱਕਰਵਾਲ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ, ਸੰਤ ਗੁਰਬਚਨ ਸਿੰਘ ਪਠਲਾਵੇ ਵਾਲੇ, ਸੰਤ ਕਸ਼ਮੀਰਾ ਸਿੰਘ ਕੋਟ ਫਤੂਹੀ, ਸੰਤ ਹਰਮੀਤ ਸਿੰਘ ਵਣਾਂ ਸਾਹਿਬ, ਸੰਤ ਸਰਵਣ ਸਿੰਘ ਜੱਬੜ, ਸੰਤ ਬਲਵੀਰ ਸਿੰਘ ਰੱਬ ਜੀ ਜਿਆਣ ਵਾਲੇ, ਸੰਤ ਗੁਰਚਰਨ ਸਿੰਘ ਬੱਡੋ, ਸੰਤ ਸਰਵਣ ਸਿੰਘ ਝੰਡੇਰ, ਸੰਤ ਗੁਰਬਚਨ ਸਿੰਘ ਪੰਡਵਾਂ, ਸੰਤ ਗੁਰਵਿੰਦਰ ਸਿੰਘ ਹਜ਼ਾਰਾ, ਸੰਤ ਜਸਵੰਤ ਸਿੰਘ ਖੇੜਾ, ਸੰਤ ਭਗਵਾਨ ਸਿੰਘ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਮਨਜਿੰਦਰ ਸਿੰਘ ਨੇ ਬਾਖੂਬੀ ਨਭਾਈ। ਇਸ ਸਮਾਗਮ ਦੀ ਸਮਾਪਤੀ ਮੌਕ ਡੇਰਾ ਮੁੱਖੀ ਸੰਤ ਬਾਬਾ ਹਰਜਿੰਦਰ ਸਿੰਘ ਵਲੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।  


ਕੈਪਸ਼ਨ- ਰਾਗੀ ਭਾਈ ਭਾਈ ਹਰਜੌਤ ਸਿੰਘ ਜ਼ਖਮੀਂ ਅਤੇ ਸਾਥੀਆਂ ਦਾ ਸਨਮਾਨ ਕਰਦੇ ਸੰਤ ਹਰਜਿੰਦਰ ਸਿੰਘ ਅਤੇ ਹੋਰ ਸੇਵਾਦਾਰ। ਫੋਟੋ- 08ਸੀਟਵਾਈ305 ਤੇ ਮੇਲ ਹੈ ਜੀ।

Post a Comment

0 Comments